ਸਿਖਿਆ ਵਿਭਾਗ ਯੂਨੀਅਨ ਜਿਲਾ ਬਾਡੀ ਫਾਜ਼ਿਲਕਾ ਦੀ ਚੋਣ ਹੋਈ

Sorry, this news is not available in your requested language. Please see here.

ਫਾਜ਼ਿਲਕਾ 11 ਜਨਵਰੀ 2025
ਅੱਜ ਮਿਤੀ 11ਜਨਵਰੀ 2025 ਨੂੰ ਸ੍ਰੀ ਰਾਜਿੰਦਰ ਕੁਮਾਰ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਜਰਨਲ ਪੀ ਐਸ ਐਮ ਐਸ ਯੂ ਫਾਜ਼ਿਲਕਾ ਸ੍ਰੀ ਸੁਖਦੇਵ ਚੰਦ ਕੰਬੋਜ ਦੀ ਪ੍ਰਧਾਨਗੀ ਹੇਠ ਸਿਖਿਆ ਵਿਭਾਗ ਫਾਜ਼ਿਲਕਾ ਜ਼ਿਲ੍ਹੇ  ਦੇ ਸਮੂਹ ਕਲੈਰੀਕਲ ਕਰਮਚਾਰੀਆਂ ਦੀ ਹਾਜ਼ਰੀ ਵਿੱਚ  ਸਿਖਿਆ ਵਿਭਾਗ ਯੂਨੀਅਨ ਜਿਲਾ ਬਾਡੀ ਫਾਜ਼ਿਲਕਾ ਦੀ ਚੋਣ ਹੋਈ। ਜਿਸ ਵਿੱਚ ਸਰਬ ਸੰਮਤੀ ਨਾਲ ਸ਼੍ਰੀ ਜਸਵਿੰਦਰ ਸਿੰਘ ਜ਼ਿਲਾ ਪ੍ਰਧਾਨ, ਸ਼੍ਰੀ ਅਰਜੁਨ  ਧਵਨ ਜਿਲਾ ਜਨਰਲ ਸਕੱਤਰ, ਸ੍ਰੀ ਸ਼ਿਵਮ  ਮਦਾਨ ਵਿਤ ਸਕੱਤਰ, ਬਦਰੀ ਪ੍ਰਸ਼ਾਦ ਸੀਨੀਅਰ ਮੀਤ ਪ੍ਰਧਾਨ, ਪੈ੍ਸ ਸਕੱਤਰ ਆਰਿਸ ਮਦਾਨ ਅਤੇ ਅਭਿਨਵ ਕੁੱਕੜ ਮੁਖ ਸਲਾਹਕਾਰ, ਹਰਦੀਪ ਸਿੰਘ ਵਾਈਸ ਜਰਨਲ, ਸਕੱਤਰ ਰਿਪਨ ਅਰੋੜਾ, ਲੇਡੀਜ਼ ਵਿੰਗ ਜ਼ਿਲ੍ਹਾ ਪ੍ਰਧਾਨ ਸ੍ਰੀਮਤੀ ਵੀਰਪਾਲ ਅਤੇ  ਲੇਡੀਜ਼  ਵਿੰਗ ਜ਼ਿਲ੍ਹਾ ਜਰਨਲ ਸਕੱਤਰ  ਮਿਸ ਅੰਜੂ ਬਾਲਾ ਚੁਣਿਆ ਗਿਆ ਹੈ। ਇਸ ਮੌਕੇ ਸ੍ਰੀ ਸੁਖਦੇਵ ਚੰਦ ਕੰਬੋਜ ਜਰਨਲ ਸਕੱਤਰ ਪੀ ਐਸ ਐਮ ਐਸ ਯੂ ਫਾਜ਼ਿਲਕਾ, ਮਨਪ੍ਰੀਤ ਸਿੰਘ, ਤਰਸੇਮ ਸਿੰਘ, ਸੁਭਾਸ ਚੰਦ, ਨਵਜੋਤ ਸਿੰਘ, ਲਖਵਿੰਦਰ ਸਿੰਘ, ਵਰਿੰਦਰ ਕੁਮਾਰ, ਸੁਖਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜਰ ਰਹੇ|