ਸਿਵਲ ਡਿਫੈਂਸ ਨੇ ਪਿੰਡ ਛਿੱਤ ਵਿਖੇ ਆਫਤਾਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ

Sorry, this news is not available in your requested language. Please see here.

ਬਟਾਲਾ, 18 ਅਗਸਤ 2021 ਸਿਵਲ ਡਿਫੈਂਸ ਵੱਲੋਂ ਪਿੰਡਾਂ ਦੇ ਨਾਗਰਿਕਾਂ ਨੂੰ ਆਫਤਾਂ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਛਿੱਤ ਵਿਖੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਆਯੋਜਨ ਸਰਪੰਚ ਅਵਤਾਰ ਸਿੰਘ ਤੇ ਕ੍ਰਿਪਾਲ ਸਿੰਘ ਵਲੋੋਂ ਕੀਤਾ ਗਿਆ
ਸਥਾਨਿਕ ਸਿਵਲ ਡਿਫੈਂਸ ਦੀ ਵਾਰਡਨ ਸਰਵਿਸ ਦੇ ਪੋਸਟ ਵਾਰਡਨ ਤੇ ਜ਼ੋਨ-4 ਸਲੂਸ਼ਨ, ਨਵੀ ਦਿੱਲੀ ਦੇ ਪੰਜਾਬ ਅੰਬੈਸਡਰ ਹਰਬਖਸ਼ ਸਿੰਘ ਨੇ ਕਿਹਾ ਕਿ ਕਿਸੇ ਵੀ ਆਫਤ ਮੌਕੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ ਨੌਜਵਾਨਾਂ ਦਾ ਬਹੁਤ ਹੀ ਅਹਿਮ ਹਿੱਸਾ ਹੁੰਦਾ ਹੈ । ਰਾਹਤ ਕਾਰਜ ਵਿਉਂਤਬੰਦ ਤਰੀਕੇ ਨਾਲ ਕਰਨ ਲਈ ਹਰੇਕ ਪਿੰਡ ਵਿਚ “ਵਿਲਿਜ਼ ਡਿਜ਼ਾਸਟਰ ਮੈਨੇਜ਼ਮੈਂਟ ਪਲਾਨ” ਹੋਣੀ ਜਰੂਰੀ ਹੈ। ਸਮੇਂ-ਸਮੇਂ ਆਫਤਾ ਪ੍ਰਤੀ ਜਾਗਰੂਕ ਹੋਣ ਲਈ ਆਪਣੀ ਸੁਰੱਖਿਆ ਆਪ ਦੇ ਗੁਰ ਵੀ ਸਿਖਣੇ ਚਾਹੀਦੇ ਹਨ। ਅਪਾਣੇ ਮੋਬਾਈਲ ਵਿਚ ਹੈਲਪ ਲਾਈਨ ਨੰਬਰ ਜਰੂਰ ਰੱਖੋ ਤਾਂ ਜੋ ਮੌਕੇ ’ਤੇ ਸਹਾਇਤਾ ਲਈ ਜਾ ਸਕੇ।
ਇਸ ਤੋਂ ਅੱਗੇ ਮੈਂਬਰ ਵੇਸਟ ਮੈਨੇਜ਼ਮੈਟ ਕਮੇਟੀ ਤੇ ਪੋਸਟ ਵਾਰਡਨ ਗੁਰਮੁੱਖ ਸਿੰਘ ਨੇ ਕੂੜੇ ਦੀ ਸਾਂਭ ਸੰਭਾਲ ਬਾਰੇ ਵਿਸਥਾਰ ਨਾਲ ਸਮਝਾਇਆ। ਵਾਤਾਵਰਣ ਦੀ ਤਬਦੀਲੀ ਨੂੰ ਦੇਖਦੇ ਹੋਏ ਰੁੱਖ ਲਗਾਉਣ ਲਈ ਪ੍ਰਰਿਆ। ਆਪਣੀ ਸਿਹਤ ਦੀ ਤੰਦਰੁਸਤੀ ਕਈ ਆਪ ਯਤਨ ਕਰੋ ।
ਇਸ ਕੈਂਪ ਦੇ ਆਰੰਭ ਵਿਚ ਸ੍ਰੀ ਨਕੁਲ ਤਰੁਨ ਡਿਜਾਇਸਟਰ ਮੈਨੇਜ਼ਰ ਜ਼ੋਨ-4 ਸਲੂਸ਼ਨ, ਨਵੀ ਦਿੱਲੀ ਨੇ ਫੋਨ ਕਾਲ ਰਾਹੀਂ ਅੱਜ ਦੇ ਹਾਲਤਾਂ ਨੰੁ ਮੁੱਖ ਰੱਖਦੇ ਹੋਏ ਪਿੰਡਾਂ ਦੇ ਨੋਜਵਾਨਾਂ ਨੂੰ ਸੁਰੱਖਿਆ ਦੇ ਗੁਰ ਸਿੱਖਣ ਲਈ ਪ੍ਰੇਰਿਆ ਅਤੇ ਸਮੇਂ-ਸਮੇਂ ਸਿਖਲਾਈ ਲਈ ਭਰੋਸਾ ਵੀ ਦਿੱਤਾ। ਇਸ ਕੈਂਪ ਵਿਚ ਅਸ਼ੀਸ਼ ਕੁਮਾਰ ਪਾਂਡਾ ਮੈਂਬਰ ਰਾਸ਼ਟਰੀ ਆਫਤਾ ਪ੍ਰਬੰਧਕ ਸੰਸਥਾ, ਗ੍ਰਹਿ ਵਿਭਾਗ ਭਾਰਤ ਸਰਕਾਰ ਅਤੇ ਅਵਦੇਸ਼ ਕੁਮਾਰ, ਸਹਾਇਕ ਪੋ੍ਰਫੈਸਰ (ਸਿਵਲ ਇੰਜੀ:) ਬਰੇਲੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸੀ.ਡੀ. ਵਲੰਟੀਅਰਜ਼ ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਦਲਜਿੰਦਰ ਸਿੰਘ ਸਮੂਹ ਪੰਚਾਇਤ ਤੇ ਪਿੰਡ ਦੇ ਨਾਗਰਿਕ ਮੋਜੂਦ ਸਨ।