ਸਿਵਲ ਡਿਫੈਂਸ ਵਲੋਂ ਲਗਾਇਆ ਜਾਗਰੂਕਤਾ ਕੈਂਪ

Sorry, this news is not available in your requested language. Please see here.

ਬਟਾਲਾ, 22 ਦਸੰਬਰ 2023

 ਭੁਚਾਲ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਸਾਵਧਾਨੀ ਵਰਤ ਕੇ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਜ਼ਰੂਰ ਘਟਾਇਆ ਜਾ ਸਕਦਾ ਹੈ। ਇਸੇ ਵਿਸ਼ੇ ਸਬੰਧੀ ਜਾਗਰੂਕਤਾ ਕੈਂਪ ਗੁਰੂ ਰਾਮਦਾਸ ਸਕੂਲ ਚੂਹੇਵਾਲ ਵਲੋ ਲਗਾਇਆ ਗਿਆ। ਇਸ ਮੌਕੇ ਆਫਤ ਪ੍ਰਬੰਧਕ ਮਾਹਰ ਹਰਬਖਸ਼ ਸਿੰਘ, ਐਮ.ਡੀ. ਰੀਨਾ ਵਰਮਾ, ਪ੍ਰਿੰਸੀਪਲ ਜਵਾਹਰ ਵਰਮਾ, ਸੀ.ਓ. ਕੰਵਲ ਕੌਰ ਤੇ ਵਿਦਿਆਰਥੀ ਹਾਜ਼ਰ ਸਨ।

ਇਸ ਮੌਕੇ ਹਰਬਖਸ਼ ਸਿੰਘ ਨੇ ਦਸਿਆ ਜਿਵੇਂ ਹੀ ਤੁਸੀਂ ਭੁਚਾਲ ਦਾ ਖ਼ਤਰਾ ਮਹਿਸੂਸ ਕਰਦੇ ਹੋ, ਤਾਂ ਆਪਣੇ ਆਪ ਨੂੰ ਬਚਾਉਣ ਲਈ ਇੱਕ ਮਜ਼ਬੂਤ ਮੇਜ਼, ਕੁਰਸੀ ਜਾਂ ਹੋਰ ਕਿਸੇ ਮਜਬੂਤ ਹੇਠਾਂ ਬੈਠੋ। ਜਦੋਂ ਭੁਚਾਲ ਆਉਂਦਾ ਹੈ ਤਾਂ ਸਾਨੂੰ ਇੱਕ ਜਗ੍ਹਾ ‘ਤੇ ਰਹਿ ਕੇ ਆਪਣੀ ਰੱਖਿਆ ਕਰਨੀ ਚਾਹੀਦੀ ਹੈ, ਨਾ ਕਿ ਭੱਜ ਦੌੜ ਕਰੋ। ਖਿੜਕੀਆਂ ਅਤੇ ਅਲਮਾਰੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਉਪਰ ਡਿਗ ਸਕਦੀਆਂ ਹਨ। ਜੇਕਰ ਤੁਸੀਂ ਵਹੀਕਲ ਚਲਾ ਰਹੇ ਹੋ ਉਸ ਸਮੇਂ ਤੁਹਾਨੂੰ ਭੁਚਾਲ ਦੇ ਝਟਕੇ ਮਹਿਸੂਸ ਹੋਣ ਲੱਗਦੇ ਹਨ, ਤਾਂ ਅਜਿਹੀ ਸਥਿਤੀ ਵਿੱਚ, ਸਾਨੂੰ ਵਹੀਕਲ ਨੂੰ ਇੱਕ ਸੁਰੱਖਿਅਤ ਜਗ੍ਹਾ ‘ਤੇ ਰੁਕਣਾ ਚਾਹੀਦਾ ਹੈ ਅਤੇ ਤੁਰੰਤ ਕਿਸੇ ਖੁੱਲ੍ਹੇ ਮੈਦਾਨ ਵਿੱਚ ਬੈਠਣਾ ਚਾਹੀਦਾ ਹੈ, ਉਦੋਂ ਤੱਕ ਭੁਚਾਲ ਦੇ ਝਟਕੇ ਨਹੀਂ ਰੁਕਦੇ।

ਭੁਚਾਲ ਸੁਰੱਖਿਆ ਸਬੰਧੀ ਵਿਦਿਆਰਥੀਆਂ ਵਲੋ ਕੀਤੇ ਗਏ ਸਵਾਲਾਂ ਦੇ ਜਵਾਬ ਦੋਰਾਨ ਦਸਿਆ ਕਿ ਜਿਆਦਾ ਹੰਗਾਮੀ ਸਥਿਤੀ ਵਿਚ ਐਮਰਜੈਂਸੀ