ਸਿਵਲ ਡਿਫੈਂਸ ਵੱਲੋਂ ਪੌਦੇ ਲਾਉਣ ਦਾ ਉਪਰਾਲਾ

Sorry, this news is not available in your requested language. Please see here.

ਬਰਨਾਲਾ, 11 ਜੂਨ 2021
ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਸ. ਰਛਪਾਲ ਸਿੰਘ ਧੂਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਡਿਫੈਂਸ ਬਰਨਾਲਾ ਵੱਲੋਂ ਸੀਆਈਡੀ ਯੂਨਿਟ ਬਰਨਾਲਾ ਅਤੇ ਅਨਾਜ ਮੰਡੀ ਬਰਨਾਲਾ ਵਿਖੇ ਡੀਐਸਪੀਸੀ ਬਲਦੇਵ ਸਿੰਘ ਕੰਗ (ਸੀਆਈਡੀ ਯੂਨਿਟ) ਦੇ ਸਹਿਯੋਗ ਨਾਲ ਬੂਟੇ ਲਾਏ ਗਏ।
ਇਸ ਮੌਕੇ ਡੀਐਸਪੀ ਸ. ਬਲਦੇਵ ਸਿੰਘ ਕੰਗ ਨੇ ਸਿਵਲ ਡਿਫੈਂਸ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸਭ ਦੇ ਸਾਂਝੇ ਹੰਭਲੇ ਨਾਲ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਵੱਧ ਤੋਂ ਵੱਧ ਬੂਟੇ ਲਾਏ ਜਾਣ ਤਾਂ ਜੋ ਵਾਤਾਵਰਣ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਸਿਵਲ ਡਿਫੈਂਸ ਬਰਨਾਲਾ ਦੇ ਇੰਚਾਰਜ ਕੁਲਦੀਪ ਸਿੰਘ ਸਮੇਤ ਡਿਪਟੀ ਚੀਫ ਵਾਰਡਨ ਮਹਿਦਰ ਕਪਿਲ, ਮਨਿੰਦਰ ਸਿੰਘ ਇੰਸਪੈਕਟਰ, ਦਿਲਪ੍ਰੀਤ ਸਿੰਘ ਸਬ ਇੰਸਪੈਕਟਰ, ਹੌਲਦਾਰ ਪਰਮਜੀਤ ਸਿੰਘ, ਹਰਪ੍ਰੀਤ ਸਿੰਘ ਮੁਨਸ਼ੀ, ਹੌਲਦਾਰ ਸੁਖਦੀਪ ਸਿੰਘ, ਪਾਲ ਸਿੰਘ ਤੇ ਹੋਰ ਸਟਾਫ ਹਾਜ਼ਰ ਸੀ।