ਸਿਵਲ ਮੋਟਰ ਡਰਾਈਵਰ ਦੀ ਇਕ ਅਤੇ ਮਲਟੀ ਟਾਸਕਿੰਗ ਸਟਾਫ਼ ਦੀਆਂ ਤਿੰਨ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ

Sorry, this news is not available in your requested language. Please see here.

ਜਲੰਧਰ, 13 ਅਗਸਤ

ਹੈਡ ਕੁਆਰਟਰ ਰਿਕਰੂਟਿੰਗ ਜ਼ੋਨ (ਪੰਜਾਬ ਅਤੇ ਜੰਮੂ ਤੇ ਕਸ਼ਮੀਰ), ਜਲੰਧਰ ਕੈਂਟ ਵੱਲੋਂ  ਗਰੁੱਪ ‘ਸੀ’ (ਸਿਵਲ ਮੋਟਰ ਡਰਾਈਵਰ ਅਤੇ ਮਲਟੀ ਟਾਸਕਿੰਗ ਸਟਾਫ਼) ਦੀਆਂ ਅਸਾਮੀਆਂ ‘ਤੇ ਸਿੱਧੀ ਭਰਤੀ ਰਾਹੀਂ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

               ਇਸ ਸਬੰਧੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲਟੀ ਟਾਸਕਿੰਗ ਸਟਾਫ਼ (ਐਮ.ਟੀ.ਐਸ) ਦੀਆਂ ਤਿੰਨ ਅਤੇ ਸਿਵਲ ਮੋਟਰ ਡਰਾਈਵਰ (ਸੀ.ਐਮ.ਡੀ.) ਦੀ ਇਕ ਅਸਾਮੀ ‘ਤੇ  ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਐਮ.ਟੀ.ਐਸ ਦੀ ਇਕ ਅਸਾਮੀ ਏ.ਆਰ.ਓ. ਪਟਿਆਲਾ ਵਿਖੇ ਐਸ. ਟੀ. ਸ਼੍ਰੇਣੀ ਲਈ ਰਾਖਵੀਂ ਰੱਖੀ ਹੈ ਜਦਕਿ ਐਮ.ਟੀ.ਐਸ ਦੀ ਇਕ ਅਸਾਮੀ ਏ.ਆਰ.ਓ. ਸ਼੍ਰੀਨਗਰ ਵਿਖੇ ਐਸ.ਸੀ. ਸ਼੍ਰੇਣੀ ਲਈ ਰਾਖਵੀਂ ਹੈ ਅਤੇ ਏ.ਆਰ.ਓ. ਅੰਮ੍ਰਿਤਸਰ ਵਿਖੇ ਐਮ.ਟੀ.ਐਸ ਦੀ ਇਕ ਅਸਾਮੀ ਜਨਰਲ ਕੈਟਾਗਰੀ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਹੈਡਕੁਆਰਟਰ ਰਿਕਰੂਟਿੰਗ ਜ਼ੋਨ ਜਲੰਧਰ ਵਿਖੇ ਸੀ.ਐਮ.ਡੀ. ਦੀ ਇਕ ਅਸਾਮੀ ਓ.ਬੀ.ਸੀ. ਸ਼੍ਰੇਣੀ ਲਈ ਰਾਖਵੀਂ ਰੱਖੀ ਗਈ ਹੈ।

               ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਹੈਡ ਕੁਆਰਟਰ ਰਿਕਰੂਟਿੰਗ ਜ਼ੋਨ (ਪੰਜਾਬ ਅਤੇ ਜੰਮੂ ਤੇ ਕਸ਼ਮੀਰ), ਜਲੰਧਰ ਕੈਂਟ ਦੇ ਦਫ਼ਤਰ ਵਿਖੇ 30 ਅਗਸਤ, 2021 ਤੱਕ ਅਪਲਾਈ ਕੀਤਾ ਜਾ ਸਕਦਾ ਹੈ।