ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਸਿਹਤ ਅਧਿਕਾਰੀਆਂ ਨਾਲ ਮੀਟਿੰਗ – ਸਾਂਸ ਪ੍ਰੋਗਰਾਮ ਦੀ ਸੁਰੂਆਤ

Sorry, this news is not available in your requested language. Please see here.

0 ਤੋ 5 ਸਾਲ ਤਕ ਦੇ ਬੱਚਿਆ ਨੂੰ ਨਮੋਨੀਆਂ ਅਤੇ ਹੇਰ ਬੀਮਾਰੀਆਂ ਤੋ ਬਚਾਉਣ ਲਈ ਵਿਸ਼ੇਸ ਪ੍ਰੋਗਰਾਮ ਦੀ ਸੁਰੂਆਤ
ਗੁਰਦਾਸਪੁਰ 11 ਜੂਨ 2021 ਸਿਵਲ ਸਰਜਨ ਡਾ: ਹਰਭਜਨ ਰਾਮ ਮਾਡੀ ਦੀ ਪ੍ਰਧਾਨਗੀ ਹੇਠ ਸਾਂਸ ਪ੍ਰੋਗਰਾਮ ਦੀ ਸੁਰੂਆਤ ਕੀਤੀ ਗਈ । ਜਿਲ੍ਹਾ ਟੀਕਾਕਰਨ ਅਫਸਰ ਡਾ; ਅਰਵਿੰਦ ਕੁਮਾਰ ਨੇ ਦੱਸਿਆ ਕਿ ਸਾਂਸ ਪ੍ਰੋਗਰਾਮ ਤਹਿਤ 0 ਤੋ 5 ਸਾਲ ਤੱਕ ਦੇ ਬੱਚਿਆ ਦੀ ਨਮੋਨੀਆਂ ਅਤੇ ਹੋਰ ਕਾਰਨ ਕਰਕੇ ਹੋਣ ਵਾਲੀਆਂ ਮੌਤਾਂ ਨੂੰ ਘਟਾਇਆ ਜਾਵੇਗਾ । ਇਸ ਸਬੰਧੀ ਜਿਲ੍ਹੇ ਦੇ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਟਰੇਨਿੰਗ ਦਿੱਤੀ ਗਈ , ਤਾਂ ਕਿ ਜਲਦੀ ਨਿਰੀਖਣ ਕਰਕੇ ਜਲਦੀ ਇਲਾਜ ਸੁਰੂ ਕੀਤਾ ਜਾ ਸਕੇ । ਸਹਾਇਕ ਸਿਵਲ ਸਰਜਨ ਡਾ; ਭਾਰਤ ਭੂਸਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ਼ ਕੋਵਿਡ-19 ਦੀ ਤੀਸਰੀ ਲਹਿਰ ਸੁਰੂ ਹੋਣ ਤੋ ਪਹਿਲਾ ਹੀ ਸਾਰੇ ਪ੍ਰਬੰਧ ਕੀਤੇ ਜਾ ਸਕਣ । ਲੋਕਾਂ ਨੂੰ ਕੋਵਿਡ -19 ਦੀ ਤੀਸਰੀ ਲਹਿਰ ਤੋ ਬਚਾਇਆ ਜਾ ਸਕੇ । ਇਸ ਸਮੇ ਡਾ: ਭਾਸਕਰ ਬੱਚਿਆ ਦੇ ਰੋਗਾਂ ਦੇ ਮਾਹਿਰ , ਡਾ: ਰਵਿੰਦਰ ਸਿੰਘ ਬੱਚਿਆ ਦੇ ਰੋਗਾਂ ਦੋ ਮਾਹਿਰ ਸ੍ਰੀ ਮਤੀ ਗੁਰਿੰਦਰ ਕੌਰ ਡਿਪਟੀ ਮਾਸ ਮੀਡੀਆ ਅਫਸਰ ਅਤੇ ਮੈਡੀਕਲ ਅਫਸਰ ਹਾਜਰ ਸਨ ।
ਡਾ; ਹਰਭਜਨ ਰਾਮ ਮਾਡੀ ਸਿਵਲ ਸਰਜਨ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ।