ਸਿਵਲ ਸਰਜਨ ਵੱਲੋਂ ਲੋਕਾਂ ਨੂੰ ਗ੍ਰੀਨ ਦਿਵਾਲੀ ਮਨਾਉਣ ਦੀ ਅਪੀਲ

Sorry, this news is not available in your requested language. Please see here.

ਕਿਹਾ ! ਕਰੋਨਾ ਮਹਾਂਮਾਰੀ ਤੋਂ ਬਚਾਅ ਲਈ, ਅਜੇ ਵੀ ਸਾਵਧਾਨੀਆਂ ਵਰਤਣ ਦੀ ਲੋੜ
ਲੁਧਿਆਣਾ, 2 ਨਵੰਬਰ (000) ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੀਵਾਲੀ ਦੇ ਪਵਿੱਤਰ ਤਿਉਂਹਾਰ ਮੌਕੇ ਲੋਕਾਂ ਆਪਣੇ ਘਰਾਂ ਅਤੇ ਦੁਕਾਨਾਂ ਆਦਿ ਦੀ ਸਫਾਈ ਕਰਕੇ ਇਕੱਠੇ ਹੋਣ ਵਾਲੇ ਕੂੜੇ ਕਰਕਟ ਨੂੰ ਅੱਗ ਨਾ ਲਗਾਉਣ।ਉਨਾ ਕਿਹਾ ਕਿ ਧੂੰਏ ਨਾਲ ਵੱਡੀ ਪੱਧਰ ਤੇ ਪ੍ਰਦੂਸਣ ਫੈਲਦਾ ਹੈ, ਜਿਸ ਨਾਲ ਵਾਤਾਵਰਣ ਗੰਧਲਾ ਹੁੰਦਾ ਹੈ ਤੇ ਸਾਹ ਨਾਲ ਸਬੰਧਤ ਬਿਮਾਰੀਆਂ ਫੈਲਣ ਦਾ ਖਦਸ.ਾ ਬਣਿਆ ਰਹਿੰਦਾ ਹੈ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਦੀਵਾਲੀ ਦੇ ਤਿਉਂਹਾਰ ਮੌਕੇ ਲੋਕ ਤੇਜ ਅਵਾਜ. ਵਾਲੇ ਪਟਾਕੇ ਚਲਾਉਂਦੇ ਹਨ ਜਿਸ ਨਾਲ ਬਿਮਾਰ ਬੁਜਰਗਾਂ ਨੂੰ ਪ੍ਰੇਸ.ਾਨੀ ਦਾ ਸਹਾਮਣਾ ਕਰਨਾ ਪੈਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਦੇਖਣ ਵਿਚ ਆਇਆ ਹੈ ਕਿ ਪਟਾਕੇ ਚਲਾਉਦੇ ਸਮੇ ਬੱਚਿਆਂ ਦੇ ਹੱਥ ਆਦਿ ਵੀ ਸੜ ਜਾਂਦੇ ਹਨ।ਇਸ ਕਰਕੇ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਦੂਸਣ ਰਹਿਤ ਗਰੀਨ ਪਟਾਕੇ ਹੀ ਵੇਚਣ ਅਤੇ ਚਲਾਉਣ।

ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਪਾਵਰਕੌਮ ਨੂੰ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਬਿਜਲੀ ਖਰੀਦ ਸਮਝੌਤਾ ਰੱਦ ਕਰਨ ਲਈ ਹਰੀ ਝੰਡੀ

ਡਾ. ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਦੀ ਬਿਮਾਰੀ ਦੇ ਬਚਾਅ ਸਬੰਧੀ ਅਜੇ ਵੀ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਬਜ.ਾਰਾਂ ਵਿਚ ਖਰੀਦੋ ਫਰੋਖਤ ਕਰਨ ਉਪਰੰਤ ਵੱਡੀ ਪੱਧਰ ਤੇ ਭੀੜ ਭੜੱਕਾ ਆਮ ਦੇਖਣ ਨੂੰ ਮਿਲਦਾ ਹੈ ਜੋ ਕਿ ਕਰੋਨਾ ਦੀ ਭਿਆਨਕ ਬਿਮਾਰੀ ਨੂੰ ਸੱਦਾ ਦੇ ਸਕਦਾ ਹੈ।ਇਸ ਦੇ ਬਚਾਅ ਸਬੰਧੀ ਉਨਾਂ ਦੁਕਾਨਦਾਰਾਂ, ਰੇੜੀਆਂ ਫੜੀਆਂ ਵਾਲਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਰੋਨਾ ਦੀਆਂ ਸਵਾਧਾਨੀਆਂ ਨੂੰ ਮੁੱਖ ਰੱਖਦਿਆਂ ਸਮਾਜਿਕ ਦੂਰੀ ਬਣਾ ਕਿ ਰੱਖੀ ਜਾਵੇ ਦੁਕਾਨਾਂ ਆਦਿ ਤੇ ਭੀੜ ਭੜੱਕਾ ਘੱਟ ਤੋ ਘੱਟ ਰੱਖਿਆ ਜਾਵੇ ਅਤੇ ਭੀੜ ਭੱੜਕੇ ਵਾਲੀਆਂ ਥਾਂਵਾ ਤੇ ਮਾਸਕ ਪਹਿਨਿਆ ਜਾਵੇ ਅਤੇ ਹੱਥਾਂ ਨੂੰ ਵਾਰਵਾਰ ਸਾਫ ਕੀਤਾ ਜਾਵੇ ਤਾਂ ਜੋ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਆਮ ਲੋਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋ ਜਾਰੀ ਕਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।