ਸਿਵਲ ਹਸਪਤਾਲ ਨਵਾਂਸਹਿਰ ਗੰਭੀਰ ਕੋਰੋਨਾ ਮਰੀਜ਼ਾਂ ਲਈ ਬਣਿਆ ਵਰਦਾਨ

Sorry, this news is not available in your requested language. Please see here.

ਲੈਵਲ-3 ਦੇ ਦੋ ਮਰੀਜ਼ ਹੋਏ ਸਿਹਤਯਾਬ, ਸਿਵਲ ਸਰਜਨ ਵੱਲੋਂ ਕੋਰੋਨਾ ਦੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਜਲਦ ਤੋਂ ਜਲਦ ਟੈਸਟ ਕਰਵਾਉਣ ਦੀ ਅਪੀਲ
ਨਵਾਂਸ਼ਹਿਰ, 1 ਜੂਨ 2021 ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਦੀ ਅਗਵਾਈ ਵਿਚ ਸਿਹਤ ਵਿਭਾਗ ਨੇ ਕੋਵਿਡ-19 ਮਹਾਂਮਾਰੀ ਵਿਰੁੱਧ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਮਿਸ਼ਨ ਫਤਹਿ ਦੇ ਰਾਹ ਉੱਤੇ ਚਾਲੇ ਪਾ ਦਿੱਤੇ ਹਨ।
ਸਿਵਲ ਸਰਜਨ ਡਾ ਗੁਰਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਨਵਾਂਸਹਿਰ ਵਿਚ ਸਥਾਪਿਤ ਕੀਤੀ ਗਈ ਲੈਵਲ-3 ਦੀ ਸਹੂਲਤ ਵਿਚੋਂ ਅੱਜ ਦੋ ਮਰੀਜ਼ਾਂ ਨੂੰ ਸਿਹਤਯਾਬ ਕਰਕੇ ਘਰ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਪਿਛਲੇ ਦਿਨੀਂ ਲੈਵਲ-3 ਦੀ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਨੇ ਕੋਰੋਨਾ ਮਰੀਜ਼ਾਂ ਨੂੰ ਬਿਮਾਰੀ ਤੋਂ ਉਭਰਨ ਲਈ ਨਿਸਵਾਰਥ ਸੇਵਾ ਕੀਤੀ, ਜਿਸ ਦੇ ਚੱਲਦਿਆਂ ਲੈਵਲ-3 ਦੇ ਦੋ ਗੰਭੀਰ ਮਰੀਜ਼ਾਂ ਨੂੰ ਅੱਜ ਉਨ੍ਹਾਂ ਦੇ ਘਰ ਭੇਜ ਕੇ ਉਨ੍ਹਾਂ ਪਰਿਵਾਰ ਮੈਂਬਰਾਂ ਨਾਲ ਮੁੜ ਮਿਲ਼ਾ ਦਿੱਤਾ ਹੈ। ਕੋਰੋਨਾ ਮਰੀਜ਼ਾਂ ਨੂੰ ਘਰ ਰਵਾਨਾ ਕਰਨ ਤੋਂ ਪਹਿਲਾਂ ਸਿਵਲ ਸਰਜਨ ਨੇ ਉਨ੍ਹਾਂ ਨੂੰ ਫਲ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ।
ਇਸ ਦੌਰਾਨ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਦੀਆਂ ਅਲਾਮਤਾਂ ਨੂੰ ਨਜ਼ਰ ਅੰਦਾਜ਼ ਨਾ ਕਰਨ ਅਤੇ ਜਿੰਨਾ ਛੇਤੀ ਸੰਭਵ ਹੋਵੇ, ਕੋਰੋਨਾ ਦਾ ਟੈਸਟ ਜ਼ਰੂਰ ਕਰਵਾਉਣ। ਉਨ੍ਹਾਂ ਦੱਸਿਆ ਕਿ ਕੋਰੋਨਾ ਮਰੀਜ਼ ਜਦੋਂ ਹਸਪਤਾਲਾਂ ਵਿਚ ਪਹੁੰਚਦੇ ਹਨ ਤਾਂ ਉਦੋਂ ਬਿਮਾਰੀ ਬਹੁਤ ਬਿਗੜ ਚੁੱਕੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਸਿੱਧੇ ਲੈਵਲ-2 ਜਾਂ ਲੈਵਲ-3 ਵਿਚ ਦਾਖਲ ਕਰਨਾ ਪੈਂਦਾ ਹੈ। ਇਸ ਲਈ ਜਿੰਨੀ ਛੇਤੀ ਇਸ ਬਿਮਾਰੀ ਦੀ ਪਛਾਣ ਹੋਵੇਗੀ, ਓਨੀ ਛੇਤੀ ਹੀ ਵਿਅਕਤੀ ਸਿਹਤਯਾਬ ਹੋ ਕੇ ਆਪਣੇ ਘਰ ਜਾ ਸਕਦੇ ਹਨ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਮਨਦੀਪ ਕਮਲ ਨੇ ਦੱਸਿਆ ਕਿ ਅੱਜ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਵੱਲੋ ਜ਼ਿਲ੍ਹਾ ਹਸਪਤਾਲ਼ ਨਵਾਂਸ਼ਹਿਰ ਵਿਖੇ ਅਚਨਚੇਤ ਦੌਰਾ ਕੀਤਾ ਗਿਆ। ਉਨ੍ਹਾਂ ਨੇ ਮਰੀਜ਼ਾਂ ਦਾ ਹਾਲਚਾਲ ਪੁੱਛਿਆ ਅਤੇ ਲੈਵਲ-3 ਦੇ ਦੋ ਮਰੀਜ਼ਾਂ ਵੱਲੋਂ ਕੋਰੋਨਾ ਉੱਤੇ ਫਤਹਿ ਪਾਉਣ ਸ਼ੁੱਭ ਕਾਮਨਾਵਾਂ ਦੇ ਕੇ ਘਰ ਰਵਾਨਾ ਕੀਤਾ।
ਇਸ ਮੌਕੇ ਡਾ ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ਼ ਨਵਾਂਸ਼ਹਿਰ ਦੇ ਡਾ ਨਿਰਮਲ, ਬੇਹੋਸ਼ੀ ਦੇ ਮਾਹਿਰ ਡਾਕਟਰ ਅਜੇ ਬਸਰਾ, ਡਾ ਨੀਨਾ ਸ਼ਾਂਤ, ਡਾ ਜੋਤੀ ਆਰ ਐਮ ਓ ਡਾ ਗੁਲਵਿੰਦਰ ਕੌਰ, ਬਲਾਕ ਐਜੂਕੇਟਰ ਤਰਸੇਮ ਲਾਲ ਤੇ ਸਮੂਹ ਆਰ ਐੱਮ ਆਈ, ਸੀਨੀਅਰ ਨਰਸਿੰਗ ਅਫਸਰ ਰਾਜ ਰਾਣੀ ਤੇ ਸਮੂਹ ਸਟਾਫ, ਸਫਾਈ ਸੇਵਕ ਅਤੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵੱਲੋ ਬਹੁਤ ਹੀ ਵਧੀਆ ਸਿਹਤ ਸੇਵਾਵਾ ਦਿੱਤੀਆਂ ਜਾਂਦੀਆਂ ਹਨ।
ਇਸ਼੍ਹ ਮੌਕੇ ਡਾਕਟਰ ਸਤਵਿੰਦਰ ਸਿੰਘ, ਡਾਕਟਰ ਬਰਿੰਦਰ ਸਿਸਟਰ ਰਾਜ, ਪਰਮਵੀਰ ਪ੍ਰਿੰਸ, ਗੁਰਤੇਜ ਸਿੰਘ, ਰਾਜੇਸ਼ ਕੁਮਾਰ, ਅਤੇ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਦੇ ਸਮੂਹ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਵਲੋ ਸੰਪੂਰਨ ਸਹਿਜੋਗ ਦਿੱਤਾ ਗਿਆ।