ਸਿਵਲ ਹਸਪਤਾਲ ਰੂਪਨਗਰ ਵਿਖੇ ਇਲਾਜ ਕਰਵਾਉਣ ਆਏ ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾ ਬਾਰੇ ਜਾਗਰੂਕ ਕੀਤਾ ਗਿਆ

Sorry, this news is not available in your requested language. Please see here.

ਰੂਪਨਗਰ, 12 ਨਵੰਬਰ 2024
ਜ਼ਿਲ੍ਹਾ ਨਸ਼ਾਮੁਕਤੀ ਕੇਂਦਰ ਰੂਪਨਗਰ ਵੱਲੋਂ ਪੀ.ਪੀ.ਯੂਨਿਟ, ਸਰਕਾਰੀ ਹਸਪਤਾਲ ਰੂਪਨਗਰ (ਬੱਚਿਆਂ ਦਾ ਟੀਕਾਕਰਣ ਵਿਭਾਗ) ਵਿਖੇ ਆਏ ਹੋਏ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨਸ਼ਾ ਛੁਡਾਊ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾ ਬਾਰੇ ਜਾਗਰੂਕ ਕੀਤਾ ਗਿਆ।
ਨਸ਼ਾ ਛੁਡਾਊ ਕੇਂਦਰ ਵੱਲੋਂ ਦਿੱਤੀਆਂ ਜਾਂਦੀਆਂ ਮੁਫਤ ਸੁਵਿਧਾਵਾਂ ਬਾਰੇ ਜਾਗਰੂਕ ਕਰਦਿਆਂ ਕਾਉਂਸਲਰ ਪ੍ਰਭਜੋਤ ਕੌਰ ਵੱਲੋਂ ਦੱਸਿਆ ਗਿਆ ਕਿ ਨਸ਼ਾ ਛੁਡਾਊ ਕੇਂਦਰ ਰੂਪਨਗਰ ਵਿਖੇ ਕੇਵਲ ਨਸ਼ੇ ਤੋਂ ਪੀੜਿਤ ਵਿਅਕਤੀ ਹੀ ਨਹੀਂ ਆਪਣਾ ਇਲਾਜ ਕਰਵਾ ਕੇ ਠੀਕ ਹੋ ਰਹੇ ਬਲਕਿ ਜੋ ਮਰੀਜ਼ ਮਾਨਸਿਕ ਤੌਰ ਤੇ ਵੀ ਬਿਮਾਰ ਹਨ ਉਨ੍ਹਾਂ ਦਾ ਇਲਾਜ ਵੀ ਸਾਡੇ ਵਾਰਡ ਵਿੱਚ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇੱਥੇ ਮਰੀਜ਼ ਦਾਖਲ ਹੋ ਕੇ ਵੀ ਆਪਣਾ ਇਲਾਜ ਕਰਵਾ ਰਹੇ ਹਨ ਅਤੇ ਠੀਕ ਹੋ ਰਹੇ ਹਨ। ਉਨ੍ਹਾਂ ਵੱਲੋਂ ਆਏ ਹੋਏ ਲੋਕਾਂ ਨੂੰ ਟੈਲੀਮਾਨਸ ਟੋਲ ਫਰੀ ਨੰਬਰ 14416 ਅਤੇ 18008914416 ਵੀ ਨੋਟ ਕਰਵਾਏ ਗਏ।
ਇਸ ਸੈਸ਼ਨ ਦੌਰਾਨ ਡਿਪਟੀ ਮੈਡੀਕਲ ਕਮਿਸ਼ਨਰ ਡਾ. ਬਲਦੇਵ ਸਿੰਘ, ਸਾਈਕੈਟਰਿਸਟ ਡਾ. ਕੰਵਰਵੀਰ ਸਿੰਘ, ਅਕਾਊਂਟੈਂਟ ਚਰਨਪਾਲ ਸਿੰਘ, ਡੀ.ਈ.ਓ. ਮਨਜੀਤ ਸਿੰਘ, ਆਸ਼ਾ ਵਰਕਰ ਆਈ.ਟੀ.ਆਈ ਰੋਪੜ ਬਲਵਿੰਦਰ ਕੌਰ ਅਤੇ ਆਸ਼ਾ ਵਰਕਰ ਗਊਸ਼ਾਲਾ ਰੋਡ ਰੋਪੜ ਬਲਵਿੰਦਰ ਕੌਰ ਵੀ ਹਾਜ਼ਰ ਸਨ।