ਸਿਵਲ ਹਸਪਤਾਲ ਵਿਖੇ ਮਰੀਜ਼ਾਂ ਨੂੰ ਦਿੱਤੇ ਜਾ ਰਹੇ ਮੁਫਤ ਭੋਜਨ ਵਿਚ ਯੋਗਦਾਨ ਪਾਉਣ ਲਈ ਸਮਾਜ ਸੇਵੀ ਆਏ ਅੱਗੇ

Sorry, this news is not available in your requested language. Please see here.

ਸ੍ਰੀਮਤੀ ਰਤਨੀ ਦੇਵੀ, ਜੇਲ੍ਹ ਰੋਡ ਗੁਰਦਾਸਪੁਰ ਵਲੋਂ ਜ਼ਿਲਾ ਰੈੱਡ ਕਰਾਸ ਸੁਸਾਇਟੀ ਨੂੰ 1 ਲੱਖ ਰੁਪਏ ਦਾ ਚੈੱਕ ਭੇਂਟ
ਗੁਰਦਾਸਪੁਰ, 28 ਜੂਨ 2021 ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਸਿਵਲ ਹਸਪਤਾਲ, ਬੱਬਰੀ ਬਾਈਪਾਸ ਗੁਰਦਾਸਪੁਰ ਵਿਥੇ ਮਰੀਜਾਂ ਨੂੰ ਦਿੱਤੇ ਜਾ ਰਹੇ ਮੁਫਤ ਦੁਪਹਿਰ ਦੇ ਭੋਜਨ ਵਿਚ ਯੋਗਦਾਨ ਪਾਉਣ ਲਈ ਸਮਾਜ ਸੇਵੀ ਅੱਗੇ ਆ ਰਹੇ ਹਨ, ਜਿਸਦੇ ਚੱਲਦਿਆਂ ਅੱਜ ਸ੍ਰੀਮਤੀ ਰਤਨੀ ਦੇਵੀ ਧਰਮਪਤਨੀ ਪ੍ਰਭ ਦਿਆਲ, ਵਾਸੀ ਜੇਲ੍ਹ ਰੋਡ ਗੁਰਦਾਸਪੁਰ ਨੇ ਡਿਪਟੀ ਕਮਿਸ਼ਨਰ ਰਾਹੀਂ ਜ਼ਿਲਾ ਰੈੱਡ ਕਰਾਸ ਦਫਤਰ ਨੂੰ 01 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ ਰਾਜੀਵ ਕੁਮਾਰ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ ਵੀ ਮੋਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮਰੀਜਾਂ ਨੂੰ ਦਿੱਤੇ ਜਾ ਰਹੇ ਦੁਪਹਿਰ ਦੇ ਮੁਫ਼ਤ ਭੋਜਨ ਵਿਚ ਯੋਗਦਾਨ ਪਾਉਣ ’ਤੇ ਸ੍ਰੀਮਤੀ ਰਤਨੀ ਦੇਵੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਲਈ ਉਨਾਂਵਲੋਂ ਦਿੱਤੇ ਗਏ ਸਹਿਯੋਗ ਲਈ ਉਹ ਰਿਣੀ ਹਨ ਅਤੇ ਸਮਾਜ ਦੀ ਬਿਹਤਰੀ ਲਈ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ।
ਇਸ ਮੌਕੇ ਸ੍ਰੀਮਤੀ ਰਤਨੀ ਦੇਵੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਜ਼ਿਲੇ ਅੰਦਰ ਲੋੜਵੰਦ ਲੋਕਾਂ ਦੀ ਮਦਦ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਅਤੇ ਉਨਾਂ ਦੀ ਹਮੇਸ਼ਾ ਕੋਸ਼ਿਸ ਰਹੀ ਹੈ ਕਿ ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ।
ਇਸ ਮੌਕੇ ਰਾਜੀਵ ਕੁਮਾਰ ਸੈਕਰਟਰੀ ਨੇ ਦੱਸਿਆ ਕਿ 15 ਜੂਨ ਤੋਂ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਸਿਵਲ ਹਸਪਤਾਲ ਵਿਚ ਆਉਣ ਵਾਲੇ ਹਰੇਕ ਤਰਾਂ ਦੇ ਮਰੀਜ਼ ਅਤੇ ਉਨਾਂ ਦੇ ਅਟੈਂਡਟਾਂ ਲਈ ਮੁਫਤ ਦੁਪਹਿਰ ਦਾ ਭੋਜਨ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿਚ ਰੋਟੀ, ਚਾਵਲ, ਦਲੀਆ, ਖਿਚੜੀ, ਦਾਲ, ਸਬਜ਼ੀ, ਸਲਾਦ ਤੇ ਪਾਣੀ ਸ਼ਾਮਲ ਹੈ।