- ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਡੇਂਗੂ ਅਤੇ ਚੀਕਨਗੂਨੀਆਂ ਦੀ ਰੋਕਥਾਮ ਕਰਨ ਲਈ ਸਪਰੇ
ਰੂਪਨਗਰ, 20 ਅਕਤੂਬਰ:
ਸਿਹਤ ਵਿਭਾਗ ਦੀ ਟੀਮ ਅਤੇ ਸਰਕਾਰੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾ ਵੱਲੋਂ ਰੂਪਨਗਰ ਸ਼ਹਿਰ ਵਿੱਚ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਮਨਾਇਆ ਗਿਆ। ਜਿਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਰੂਪਨਗਰ ਵਿੱਚ ਡੇਂਗੂ ਅਤੇ ਚੀਕਨਗੂਨੀਆਂ ਦੀ ਰੋਕਥਾਮ ਲਈ ਵੱਖ-ਵੱਖ ਇਲਾਕਿਆਂ ਵਿਚ ਫੀਵਰ ਸਰਵੇਖਣ ਦੇ ਨਾਲ-ਨਾਲ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਸਪਰੇ ਕੀਤੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਗੂਗਾ ਮਾੜੀ ਮੁਹੱਲਾ, ਬੜੀ ਹਵੇਲੀ, ਅਲੀ ਮੁਹੱਲਾ, ਗਾਂਧੀ ਨਗਰ, ਮੀਰਾ ਬਾਈ ਚੌਕ ਅਤੇ ਮਾਤਾ ਰਾਣੀ ਮੁਹੱਲਾ ਵਿਖੇ ਫੀਵਰ ਸਰਵੇ ਕੀਤਾ ਗਿਆ ਅਤੇ ਪੋਜਟਿਵ ਪਾਏ ਗਏ ਡੇਂਗੂ ਦ ਕੇਸਾ ਦੇ ਘਰਾਂ ਦੇ ਆਲੇ- ਦੁਆਲੇ ਸਪਰੇ ਕੀਤੀ ਗਈ।
ਇਨ੍ਹਾਂ ਟੀਮਾ ਵੱਲੋਂ ਕੁੱਲ 368 ਘਰਾਂ ਦਾ ਸਰਵੇ ਕੀਤਾ ਅਤੇ 1118 ਕੰਟੇਨਰ ਚੈਕ ਕੀਤੇ ਗਏ ਜਿਸ ਦੌਰਾਨ ਕੰਟੇਨਰਾਂ 11 ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ, ਜੋ ਕਿ ਮੌਕੇ ‘ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਇਸ ਕਰਕੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਹਰ ਹਫਤੇ ਕੂਲਰਾਂ, ਫਰਿਜਾਂ ਦੀਆ ਪਿਛਲੀਆ ਟ੍ਰੇਆਂ ਅਤੇ ਗਮਲਿਆਂ ਦਾ ਪਾਣੀ ਬਦਲਿਆ ਜਾਵੇ ਹਰ ਸ਼ੁਕਰਵਾਰ ਨੂੰ ਡੇਂਗੂ ਤੇ ਵਾਰ ਮਨਾਇਆ ਗਿਆ।
ਉਨ੍ਹਾਂ ਕਿਹਾ ਕਿ ਟੀਮਾਂ ਵਲੋਂ ਲੋਕਾਂ ਨੂੰ ਟੁੱਟੇ ਬਰਤਨਾਂ ਡਰੰਮਾਂ ਅਤੇ ਟਾਇਰਾਂ ਨੂੰ ਖੁੱਲੇ ਵਿੱਚ ਨਾ ਰੱਖਿਆ ਜਾਵੇ ਸਰੀਰ ਨੂੰ ਢੱਕ ਕੇ ਰੱਖਿਆ ਜਾਵੇ ਅਤੇ ਦਿਨ-ਰਾਤ ਨੂੰ ਸੌਣ ਵੇਲੇ ਕਰੀਮਾਂ ਅਤੇ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ। ਡੇਂਗੂ ਬੁਖਾਰ ਦੇ ਬਚਾਓ ਸਬੰਧੀ ਪੋਸਟਰ ਤੇ ਪੇਫਲੇਟ ਵੰਡੇ ਗਏ।
ਇਸ ਮੌਕੇ ਭੁਪਿੰਦਰ ਸਿੰਘ ਏ.ਐਮ.ਓ., ਹੈਲਥ ਇੰਸਪੈਕਟਰ ਰਣਜੀਤ ਸਿੰਘ, ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ, ਰਜਿੰਦਰ ਸਿੰਘ ਅਤੇ ਜਸਵੰਤ ਸਿੰਘ, ਤੇਜਿੰਦਰ ਸਿੰਘ (ਮ.ਪ.ਹ.ਵ)(ਮੇਲ)ਅਤੇ ਦਵਿੰਦਰ ਸਿੰਘ ਇਨਸੈਕਟ ਕੁਲੈਕਟਰ ਹਾਜ਼ਰ ਸਨ।

हिंदी






