ਰੂਪਨਗਰ, 13 ਅਕਤੂਬਰ:
ਫੂਡ ਅਤੇ ਡਰੱਗ ਕਮਿਸ਼ਨਰ ਪੰਜਾਬ ਸ਼੍ਰੀ ਅਭਿਨਵ ਤ੍ਰਿਖਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਰੂਪਨਗਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਰੂਪਨਗਰ ਡਾ. ਜਗਜੀਤ ਕੌਰ, ਜਿਲ੍ਹਾ ਸਿਹਤ ਅਫਸਰ-ਕਮ-ਫੂਡ ਸੇਫਟੀ ਕਮਿਸ਼ਨਰ, ਰਾਜਦੀਪ ਕੌਰ, ਦਿਨੇਸ਼ ਜੋਤ ਸਿੰਘ ਫੂਡ ਸੇਫਟੀ ਅਫ਼ਸਰ, ਰੂਪਨਗਰ ਵੱਲੋਂ ਮੋਰਿੰਡਾ ਅਤੇ ਰੂਪਨਗਰ ਵਿਖੇ ਮਠਿਆਈਆ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਨਾਲ ਹੀ ਉਹਨਾਂ ਦੀਆ ਵਰਕਸ਼ਾਪਾਂ ਦਾ ਨਿਰਖਣ ਕੀਤਾ।
ਇਸ ਮੌਕੇ ਟੀਮ ਵਲੋਂ ਜਿਥੇ ਵੀ ਕਿਸੇ ਕਿਸਮ ਦੀ ਕਮੀ ਪਾਈ ਗਈ ਉਹਨਾਂ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ ਖੋਏ ਵਾਲੀਆ ਮਿਠਾਈ ਦੇ ਸੈਂਪਲ ਵੀ ਭਰੇ ਗਏ। ਟੀਮ ਵਲੋਂ ਬੇਂਕਰੀਆ ਦੀ ਦੁਕਾਨਾਂ ਦੀ ਚੈਕਿੰਗ ਕਰਕੇ ਕੇਕ ਅਤੇ ਪੇਸਟਰੀ ਦੇ ਸੈਂਪਲ ਭਰੇ ਗਏ ਅਤੇ ਸਾਰੇ ਸੈਂਪਲ ਜਾਂਚ ਲਈ ਲੈਬੋਰੇਟਰੀ ਵਿੱਚ ਭੇਜ ਦਿੱਤੇ ਗਏ ਹਨ ਉਨ੍ਹਾਂ ਨੇ ਕਿਹਾ ਕਿ, ਰਿਪੋਰਟ ਆਉਣ ਤੇ ਫੂਡ ਵਿਭਾਗ ਵੱਲੋਂ ਲੋਂੜੀਦੀ ਕਾਰਵਾਈ ਕੀਤੀ ਜਾਵੇਗੀ।
ਫੂਡ ਵਿਭਾਗ ਰੂਪਨਗਰ ਨੇ ਤਿਉਹਾਰਾਂ ਦੇ ਸੀਜ਼ਨ ਮੁੱਖ ਰੱਖਦੇ ਹੋਏ ਰੂਪਨਗਰ ਸ਼ਹਿਰ ਦੇ ਹਲਵਾਈਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਹਿਦਾਇਤ ਕੀਤੀ ਕਿ, ਦੁਕਾਨਾ ਵਿੱਚ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਵਧੀਆ ਕੱਚਾ ਮਾਲ ਵਰਤ ਕੇ ਸ਼ੁੱਧ ਅਤੇ ਮਿਆਰੀ ਮਿਠਾਈਆਂ ਦਾ ਉਤਪਾਦਨ ਕੀਤਾ ਜਾਵੇ।
ਟੀਮ ਵੱਲੋਂ ਹਲਵਾਈਆਂ ਨੂੰ ਉਹਨਾਂ ਦੇ ਕੰਮ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਐਕਟ ਮੁਤਾਬਿਕ ਕੰਮ ਕਰਨ ਲਈ ਹਦਾਇਤ ਕੀਤੀ ਗਈ। ਉਹ ਆਪਣੀ ਵਰਕਸ਼ਾਪਾਂ ਵਿੱਚ ਬਣ ਰਹੇ ਸਮਾਨ ਦੀ ਗੁਣਵਤਾ ਨੂੰ ਧਿਆਨ ਵਿੱਚ ਰੱਖਣ ਤੇ ਸ਼ੁੱਧ ਅਤੇ ਮਿਆਰੀ ਸਮਾਨ ਦੀ ਵਰਤੋਂ ਕਰਨ ਤਾਂ ਜੋ ਲੋਕਾਂ ਨੂੰ ਉੱਤਮ ਕੁਆਲਿਟੀ ਦੀਆਂ ਖਾਣ ਪੀਣ ਦੀਆਂ ਵਸਤਾਂ ਮੁਹਈਆ ਹੋਣ।
ਉਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਸ਼ੁੱਧ ਅਤੇ ਸਾਫ਼ ਮਿਠਾਈਆਂ ਹੀ ਵੇਚਣ ਅਤੇ ਉਹਨਾਂ ਨੇ ਕਿਹਾ ਕਿ ਜਿਨਾਂ ਮਿਠਿਆਈਆਂ ਵਿੱਚ ਰੰਗ ਦੀ ਵਰਤੋਂ ਹੁੰਦੀ ਹੈ ਉਹ ਫੂਡ ਗ੍ਰੇਡ ਮਨਜ਼ੂਰ ਸ਼ੁਦਾ ਰੰਗ ਦੀ ਵਰਤੋਂ ਕਰੋ ਸ਼ੁਦਾ ਰੰਗ ਹੀ ਹੋਣ ਅਤੇ ਬਨਾਵਟੀ ਘਟੀਆ ਰੰਗ ਦੀ ਵਰਤੋਂ ਨਾ ਕੀਤੀ ਜਾਵੇ । ਹਲਵਾਈ ਯੂਨੀਅਨ ਦੇ ਅਹੁਦੇਦਾਰਾਂ ਨੇ ਭਰੋਸਾ ਦਵਇਆ ਕਿ ਉਹ ਫੂਡ ਸੇਫਟੀ ਵਿਭਾਗ ਵੱਲੋਂ ਦਿਤੀਆ ਹਿਦਾਇਤਾਂ ਦਾ ਪਾਲਣ ਕਰਨਗੇ ਅਤੇ ਵਧੀਆ ਸਮਾਨ ਵਰਤਣਗੇ।
ਇਸ ਮੌਕੇ ਹੋਰ ਜਾਣਕਾਰੀ ਦਿੰਦੀਆ ਡਾ. ਜਗਜੀਤ ਕੌਰ ਜ਼ਿਲ੍ਹਾ ਸਿਹਤ ਅਫਸਰ, ਰੂਪਨਗਰ ਵੱਲੋਂ ਕਿਹਾ ਗਿਆ ਕਿ, ਭਵਿੱਖ ਵਿੱਚ ਫੂਡ ਟੀਮ ਵੱਲੋਂ ਚੈਕਿਂਗ ਜਾਰੀ ਰਹੇਗੀ ਅਤੇ ਤਿਉਹਾਰਾਂ ਦੇ ਮੌਕੇ ਕਿਸੇ ਵੀ ਕਿਸਮ ਦੀ ਅਣਗਿਹਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਉਨ੍ਹਾਂ ਦੁਕਾਨਦਾਰਾਂ ਖਾਸ ਕਰਕੇ ਹਲਵਾਈ ਅਤੇ ਡੈਅਰੀਆ ਵਾਲੀਆ ਨੂੰ ਅਪੀਲ ਕਰਦਿਆ ਸਵੈਂ ਸੁਧਾਰਕ ਸੋਚ ਅਪਣਾਉਣ ਤਾ ਜੋ ਲੋਕਾ ਨੂੰ ਵਧੀਆ ਸਮਾਨ ਮੁਹੱਈਆ ਹੋ ਸਕੇ। ਉਨ੍ਹਾਂ ਨੇ ਆਮ ਲੋਕਾ ਨੂੰ ਅਪੀਲ ਕੀਤੀ ਕਿ, ਉਹ ਜਿਆਦਾ ਗੁੜੇ ਰੰਗ ਵਾਲੀਆ ਮਿਠਾਈਆ ਘੱਟ ਤੋਂ ਘੱਟ ਖਰੀਦਣ ਅਤੇ ਨਾ ਖਾਣ।

हिंदी






