*31 ਟੀਮਾਂ ਰਾਹੀਂ ਟੀਬੀ ਦੇ ਸ਼ੱਕੀ ਮਰੀਜ਼ਾਂ ਦੀ ਕੀਤੀ ਜਾਵੇਗੀ ਜਾਂਚ
ਬਰਨਾਲਾ, 16 ਦਸੰਬਰ
ਸਿਹਤ ਵਿਭਾਗ ਬਰਨਾਲਾ ਵੱਲੋਂ “ਟੀ.ਬੀ. ਹਾਰੇਗਾ, ਦੇਸ਼ ਜਿੱਤੇਗਾ’’ ਸਲੋਗਨ ਅਧੀਨ ਸਿਵਲ ਸਰਜਨ ਬਰਨਾਲਾ ਡਾ. ਸੁਖਜੀਵਨ ਕੱਕੜ ਸਿਵਲ ਦੇ ਦਿਸ਼ਾ ਨਿਰਦੇਸ਼ ਅਧੀਨ ਟੀ.ਬੀ. ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀ.ਬੀ. ਅਫਸਰ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਹ ਮੁਹਿੰਮ ਮਿਤੀ 15 ਦਸੰਬਰ 2020 ਤੋਂ 14 ਜਨਵਰੀ 2021 ਤੱਕ ਚਲਾਈ ਜਾ ਰਹੀ ਹੈ। ਡਾ. ਰਜਿੰਦਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਪ੍ਰਵਾਸੀ ਆਬਾਦੀ, ਝੁੱਗੀਆਂ-ਝੌਂਪੜੀਆਂ, ਭੱਠਿਆਂ, ਸ਼ੈਲਰ, ਫੈਕਟਰੀਆਂ ਆਦਿ ਵਿੱਚ ਸਿਹਤ ਵਿਭਾਗ ਦੀਆਂ 31 ਟੀਮਾਂ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੀ ਸ਼ਨਾਖਤ ਕਰਕੇ ਬਲਗਮ ਦੇ ਨਮੂਨੇ ਲੈ ਕੇ ਟੀ. ਬੀ. ਦੀ ਜਾਂਚ ਕਰਨਗੀਆਂ ਅਤੇ ਜੇਕਰ ਕੋਈ ਮਰੀਜ਼ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਦਾ ਪੂਰਾ ਇਲਾਜ ਪੰਜਾਬ ਸਰਕਾਰ ਵੱਲੋਂ ਮੁਫਤ ਕੀਤਾ ਜਾਵੇਗਾ।
ਜ਼ਿਲ੍ਹਾ ਟੀ.ਬੀ. ਅਫਸਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਟੀਬੀ ਦੇ ਖਾਤਮੇ ਦੀ ਮੁਹਿੰਮ ਨੂੰ ਕਾਮਯਾਬ ਕਰਨ ਲਈ ਆਪਣਾ ਪੂਰਾ ਸਹਿਯੋਗ ਦੇਣ।

हिंदी




