ਸਿਹਤ ਵਿਭਾਗ ਵਲੋ ਡੇਂਗੂ ਬਿਮਾਰੀ ਤੋ ਲੜਨ ਲਈ ਇੰਡੀਅਨ ਮੈਡੀਕਲ ਅਤੇ ਲਬੋਰੇਟਰੀ ਐਸੋਸੀਏਸ਼ਨ  ਨਾਲ ਕੀਤੀ ਮੀਟਿੰਗ  

Sorry, this news is not available in your requested language. Please see here.

— ਨਵੰਬਰ ਮਹੀਨੇ ਤਕ ਡੇਂਗੂ ਲਈ ਅਨੁਕੂਲ ਮਾਹੌਲ, ਸਾਰੇ ਮਿਲ ਕੇ ਕਰਨ ਸਹਿਯੋਗ =ਡਾਕਟਰ ਕਵਿਤਾ ਸਿੰਘ

ਫਾਜ਼ਿਲਕਾ  6 ਨਵੰਬਰ:

ਨਵੰਬਰ ਮਹੀਨੇ ਵਿੱਚ  ਡੇਂਗੂ ਦੇ ਸੰਭਾਵੀਂ ਖਦਸ਼ੇ ਨੂੰ ਦੇਖਦੇ ਹੋਏ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਡੇਂਗੂ ਬਿਮਾਰੀ ਦੇ ਟੈਸਟ ਅਤੇ ਫੀਵਰ ਸਰਵੇ ਲਈ ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਵਲੋ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਲਬੋਰੇਟਰੀ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਸੰਬਧੀ ਸਰਕਾਰ ਵਲੋ ਜਾਰੀ ਨਵੀਂ ਹਿਦਾਇਤਾਂ ਦੀ ਪਾਲਣਾ ਦੀ ਅਪੀਲ ਕਰਦੇ ਹੋਏ ਕਿਹਾ ਕਿ ਡੇਂਗੂ ਦੀ ਬਿਮਾਰੀ ਲਈ ਸਾਰਿਆ ਦੇ ਸਾਂਝੇ  ਸਹਿਯੋਗ ਦੀ ਜਰੂਰਤ ਹੈ। ਇਸ ਲਈ ਡੇਂਗੂ ਦੇ ਸ਼ੱਕੀ ਮਰੀਜ਼ ਦਾ ਡਾਟਾ  ਸਿਹਤ ਵਿਭਾਗ ਨਾਲ ਸਾਂਝਾ ਕੀਤਾ ਜਾਵੇ ਅਤੇ ਪੂਰਾ ਨਵੰਬਰ ਮਹੀਨਾ ਸਿਹਤ ਵਿਭਾਗ ਵਲੋ ਜਾਗਰੂਕਤਾ   ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਅਤੇ ਆਮ ਪਬਲਿਕ ਥਾਵਾਂ ‘ਤੇ ਜਾਗਰੂਕਤਾ ਕੈਂਪ  ਲਗਵਾਇਆ ਜਾਵੇਗਾ ਅਤੇ ਜ਼ਿਲ੍ਹੇ ਵਿੱਚ 40 ਬ੍ਰਰੇੜਿੰਗ ਚੈਕਰ ਦੀਆਂ ਟੀਮਾਂ ਲਗਾਤਾਰ ਰੋਜ ਘਰ ਵਿਚ ਅੰਟੀ ਲਾਰਵਾ ਗਤੀਵਿਧੀਆ ਕਰ ਰਹੀ ਹੈ।

ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਹਰ ਸ਼ੁੱਕਰਵਾਰ ਨੂੰ ਖੁਸ਼ਕ ਦਿਨ ਦੇ ਤੌਰ ‘ਤੇ ਵੀ ਮਨਾਇਆ ਜਾਂਦਾ ਹੈ, ਪਿੰਡਾਂ ਤੇ ਸ਼ਹਿਰਾਂ ਵਿਚ ਫੀਵਰ ਸਰਵੇ ਕਰਵਾਇਆ ਜਾ ਰਿਹਾ ਹੈ ,ਬਰੀਡਿੰਗ ਚੈੱਕ ਕਰਕੇ ਨਾਲ ਹੀ ਲਾਰਵੀਸਾਈਡ ਦੀ ਸਪਰੇਅ ਵੀ ਕੀਤੀ ਜਾ ਰਹੀ ਹੈ ਅਤੇ ਲਾਰਵਾ ਮਿਲਣ ਵਾਲੇ ਘਰਾਂ ਵਿੱਚ ਉਨਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ਼ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ। ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ,ਮਾਸ ਪੇਸ਼ੀਆਂ ਤੇ ਜੋੜਾਂ ਵਿੱਚ ਦਰਦ, ਜੀ ਕੱਚਾ ਹੋਣਾ ਤੇ ਉਲਟੀਆਂ ਆਉਣਾ, ਥਕਾਵਟ ਮਹਿਸੂਸ ਹੋਣਾ, ਚਮੜੀ ਤੇ ਦਾਣੇ ਅਤੇ ਹਾਲਤ ਖਰਾਬ ਹੋਣ ਤੇ ਨੱਕ, ਮੂੰਹ ਅਤੇ ਮਸੂੜਿਆਂ ਵਿੱਚੋਂ ਖ਼ੂਨ ਵਗਣਾ ਡੇਂਗੂ ਬੁਖਾਰ ਦੇ ਲੱਛਣ ਹੁੰਦੇ ਹਨ। ਇਸ ਮੌਕੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ.ਸੁਨੀਤਾ ਕੰਬੋਜ  ਨੇ ਦੱਸਿਆ ਕਿ ਬੁਖਾਰ ਹੋਣ ਦੀ ਸੂਰਤ ਵਿੱਚ ਜੇਕਰ ਤੁਹਾਨੂੰ ਡੇਂਗੂ ਬੁਖਾਰ ਵਰਗੇ ਲੱਛਣ ਨਜ਼ਰ ਆਉਂਦੇ ਹਨ ਤਾਂ ਐਸਪਰੀਨ ਜਾਂ ਬਰੂਫਨ ਦੀ ਦਵਾਈ ਦੀ ਵਰਤੋਂ ਨਾ ਕਰੋ ਪਰ ਪੈਰਾਸਿਟਾਮੋਲ ਲਈ ਜਾ ਸਕਦੀ ਹੈ ਅਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਸੰਪਰਕ ਕਰੋ ਉਥੇ ਡੇਂਗੂ ਬੁਖਾਰ ਦਾ ਟੈਸਟ ਅਤੇ ਸੁਪੋਰਟਿਵ ਇਲਾਜ ਮੁਫਤ ਕੀਤਾ ਜਾਂਦਾ ਹੈ। ਉਹਨਾਂ ਨੇ ਦਸਿਆ ਕਿ  ਕੌਂਸਲ ਵਲੋ ਸਿਹਤ ਵਿਭਾਗ ਵਲੋ ਪੂਰਾ ਸਹਿਯੋਗ ਅਤੇ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ। ਕੌਂਸਲ ਵਲੋ ਮੋਟਿਵੇਟਰ ਅਤੇ ਸਿਹਤ ਵਿਭਾਗ ਤੋਂ ਬ੍ਰੀਡਿੰਗ ਚੈਕਰ ਅਤੇ ਬਾਕੀ ਸਟਾਫ ਮਿਲ ਕਰ ਕੇ ਸ਼ਹਿਰ ਵਿਚ ਸਾਂਝੀ ਐਕਟੀਵਿਟੀ ਕਰਦੇ ਹਨ।  ਇਸ ਮੌਕੇ  , ਨੈਸ਼ਨਲ ਵੈਕਟਰ ਬੋਰਨ ਪ੍ਰੋਗਰਾਮ ਤੋਂ ਸਿਹਤ ਕਰਮਚਾਰੀ ਰਵਿੰਦਰ ਸ਼ਰਮਾ , ਸਵਰਨ  ਸਿੰਘ ਕ੍ਰਿਸ਼ਨ ਕੁਮਾਰ  ਮਾਸ ਮੀਡੀਆ ਬ੍ਰਾਂਚ ਤੋਂ ਦਿਵੇਸ਼ ਕੁਮਾਰ  ਮੌਜੂਦ ਸੀ।