ਰੂਪਨਗਰ, 24 ਨਵੰਬਰ:
ਸਿਵਲ ਸਰਜਨ ਰੂਪਨਗਰ ਡਾ ਪਰਮਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਰੂਪਨਗਰ ਵੱਲੋਂ ਅੱਜ ਸਮੁੱਚੇ ਜਿਲ੍ਹੇ ਵਿੱਚ ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ ਮੁਹਿੰਮ ਅਧੀਨ ਸਿਹਤ ਵਿਭਾਗ ਵੱਲੌ ਜਿਲ੍ਹੇ ਦੇ ਜੈ.ਆਰ. ਸਿਨੇਮਾਂ ਘਰ, ਅਨਾਜ਼ ਮੰਡੀ ਮੁਹੱਲਾ ਕਲੀਨਿਕ, ਆਈਸ ਫੈਕਟਰੀ, ਕੋਲਡ ਸਟੋਰ ਕਲਿਆਣ ਸਿਨੇਮਾ, ਮੀਰਾ ਬਾਈ ਚੌਂਕ, ਆਦਿ ਉਤੇ ਚਲਾਈ ਗਈ ਜਾਗਰੂਕਤਾ ਮੁਹਿੰਮ ਚਲਾਈ ਗਈ।
ਡਾ. ਸੋਨਾਲੀ ਵੋਹਰਾ ਵਲੋਂ ਖੁਦ ਇਸ ਮੁਹਿੰਮ ਦੀ ਅਗਵਾਈ ਕਰਦਿਆਂ ਖੁਦ ਇਨ੍ਹਾਂ ਇਲਾਕਿਆਂ ਵਿਖੇ ਡੇਂਗੂ ਦੇ ਲਾਰਵੇ ਦੀ ਜਾਂਚ ਕਰ ਰਹੀਆਂ ਟੀਮਾ ਦਾ ਜਾਇਜਾ ਲਿਆ ਗਿਆ ਅਤੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਹਿੱਤ ਜਾਗਰੂਕ ਕਰਨ ਲਈ ਸਿਹਤ ਸਿੱਖਿਆ ਦਿੱਤੀ ਗਈ।
ਇਸ ਤੋਂ ਇਲਾਵਾ ਜਿਲ੍ਹਾ ਐਪੀਡੀਮਾਲੋਜਿਸਟ ਡਾਕਟਰ ਸੋਨਾਲੀ ਵੋਹਰਾ ਉਹਨਾਂ ਦੀ ਟੀਮ ਵੱਲੋਂ ਇਹਨਾਂ ਥਾਵਾਂ ਤੇ ਡੇਂਗੂ ਜਾਗਰੂਕਤਾ ਹਿੱਤ ਸਰਵੇ ਕੀਤਾ ਗਿਆ। ਇਹਨਾਂ ਚੋਂ ਦੋ ਸਥਾਨਾ ਉੱਤੇ ਡੇਂਗੂ ਦਾ ਲਾਰਵਾ ਮਿਲਿਆ ਤੇ ਉਸ ਨੂੰ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਡੇਂਗੂ ਤੋਂ ਬਚਾ ਲਈ ਵਿਸ਼ੇਸ਼ ਮੁਹਿੰਮ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਵੈਕਟਰਬੋਰਨ ਬੀਮਾਰੀਆਂ ਤੋ ਬਚਾਉਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਤਪਰ ਹੈ ਅਤੇ ਇਸੇ ਲੜੀ ਤਹਿਤ ਹੀ ਅੱਜ ਸਿਹਤ ਵਿਭਾਗ ਦੇ ਅਮਲੇ ਵੱਲੋਂ ਪੂਰੇ ਜਿਲ੍ਹੇ ਦੇ ਸਿਨੇਮਾਂ ਘਰ, ਫੈਕਟਰੀਆ, ਇੰਡਸਟਰੀ ਏਰੀਆ ਵਿਖੇ ਡੇਂਗੂ ਲਾਰਵੇ ਦੀ ਜਾਂਚ ਹਿੱਤ ਸਰਵੇ ਕੀਤਾ ਜਾ ਰਿਹਾ ਹੈ, ਲੋਕਾਂ ਨੂੰ ਸਿਹਤ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਜਰੂਰਤ ਮੁਤਾਬਿਕ ਲਾਰਵੀਸਾਇਡ ਸਪਰੇਅ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਡੇਂਗੂ ਦੇ ਵੱਧ ਰਹੇ ਕੇਸਾਂ ਦੇ ਮੱਦੇਨਜਰ ਬੀਮਾਰੀ ਤੋਂ ਬਚਾਅ ਲਈ ਜਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ।ਇਸ ਲਈ ਆਪਣੇ ਆਸ-ਪਾਸ ਕਿਤੇ ਵੀ ਪਾਣੀ ਖੜ੍ਹਾ ਨਾਂ ਹੋਣ ਦਿੱਤਾ ਜਾਵੇ, ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕੀਤਾ ਜਾਵੇ, ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ, ਕੂਲਰਾਂ ਆਦਿ ਦੀ ਹਫਤਾਵਾਰ ਸਾਫ-ਸਫਾਈ ਕੀਤੀ ਜਾਵੇ ਅਤੇ ਟੁੱਟੇ-ਭੱਜੇ ਬਰਤਨਾਂ, ਟਾਇਰਾਂ,ਫਰਿਜਾਂ ਦੀਆਂ ਟਰੇਆਂ ਅਤੇ ਗਮਲਿਆਂ ਆਦਿ ਵਿੱਚ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ।
ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਦੇ ਕਰਮਚਾਰੀ ਭੁਪਿੰਦਰ ਸਿੰਘ ਏ.ਐਮ.ਓ ਲਖਬੀਰ ਸਿੰਘ, ਰਣਜੀਤ ਸਿੰਘ ਐਸ.ਆਈ, ਲਖਬੀਰ ਸਿੰਘ ਰਣਜੀਤ ਸਿੰਘ ਐਸ.ਆਈ ਮੇਲ ਵਰਕਰ ਸਿੰਘ, ਜਸਵੰਤ ਸਿੰਘ, ਤਜਿੰਦਰ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਸਿੰਘ, ਹਰਦੀਪ ਸਿੰਘ ਅਤੇ ਹਰਦੀਪ ਸਿੰਘ ਅਤੇ ਰਜਿੰਦਰ ਸਿੰਘ ਅਤੇ ਹੋਰ ਨਾਗਰਿਕ ਹਾਜ਼ਰ ਸਨ।

हिंदी






