ਸਿਹਤ ਸੈਕਟਰ ਨਾਲ ਸਬੰਧਤ ਕੋਰਸਾਂ ਲਈ ਰਜਿਸਟ੍ਰੇਸ਼ਨ ਕਰਵਾਉਣ ਨੌਜਵਾਨ: ਆਦਿਤਯ ਡੇਚਲਵਾਲ

Sorry, this news is not available in your requested language. Please see here.

ਹੁਨਰ ਸਿਖਲਾਈ ਲਈ ਵੈਬਸਾਈਟ barnala.gov.in ’ਤੇ ਕੀਤਾ ਜਾਵੇ ਅਪਲਾਈ
ਬਰਨਾਲਾ, 31 ਮਈ 2021
ਹੁਨਰ ਵਿਕਾਸ ਮੰਤਰਾਲੇ ਵੱਲੋਂ ਸਿਹਤ ਸੈਕਟਰ ਨਾਲ ਸਬੰਧਤ 6 ਕੋਰਸਾਂ ਤਹਿਤ ਮੁਫਤ ਸਿਖਲਾਈ ਦਿੱਤੀ ਜਾਣੀ ਹੈ, ਜਿਸ ਸਬੰਧੀ ਚਾਹਵਾਨ ਵਿਅਕਤੀ ਅਪਲਾਈ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਨੋਡਲ ਅਫਸਰ, ਪੰਜਾਬ ਹੁਨਰ ਵਿਕਾਸ ਮਿਸ਼ਨ ਬਰਨਾਲਾ ਸ੍ਰੀ ਆਦਿਤਯ ਡੇਚਲਵਾਲ ਨੇ ਦੱਸਿਆ ਕਿ ਹੁਨਰ ਵਿਕਾਸ ਮੰਤਰਾਲੇ ਵੱਲੋਂ ਐਨਓਐਸ ਅਧੀਨ ਕੋਵਿਡ-19 ਸਬੰਧੀ 6 ਜੌਬ ਰੋਲ ਦੀ ਤਜਵੀਜ਼ ਰੱਖੀ ਗਈ ਹੈ। ਜ਼ਿਲੇ ਦੇ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ’ਚ ਸਿਹਤ ਸੇਵਾਵਾਂ ਵਧਾਉਣ ਲਈ ਸਰਕਾਰ ਵੱਲੋਂ ਉਮਰ ਵਰਗ 18 ਤੋਂ 40 ਸਾਲ ਦੇ ਵਿਅਕਤੀਆਂ ਲਈ 6 ਕੋਰਸਾਂ ਵਿਚ ਹੁਨਰ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ। ਇਸ ਵਾਸਤੇ ਜ਼ਿਲੇ ਦੇ ਉਮੀਦਵਾਰ ਆਪਣੀ ਰਜਿਸਟ੍ਰੇਸ਼ਨ barnala.gov.in ਵੈਬਸਾਈਟ ’ਤੇ ਕਰਾਉਣ। ਇਸ ਵੈਬਸਾਈਟ ’ਤੇ ‘ਰਜਿਸਟ੍ਰੇਸ਼ਨ ਫਾਰ ਟ੍ਰੇਨਿੰਗ ਅੰਡਰ ਪੀਐਸਡੀਐਮ ਫਾਰ ਹੈਲਥ ਸੈਕਟਰ’ ਉਤੇ ਕਲਿੱਕ ਕੀਤਾ ਜਾਵੇ ਤੇ ਰਜਿਸਟ੍ਰੇਸ਼ਨ ਕਰਵਾਈ ਜਾਵੇ।
ਸ੍ਰੀ ਡੇਚਲਵਾਲ ਨੇ ਦੱਸਿਆ ਕਿ ਇਨਾਂ ਕੋਰਸਾਂ ਦਾ ਸਮਾਂ ਫਰੈਸ਼ਰ ਉਮੀਦਵਾਰਾਂ ਲਈ 21 ਦਿਨ ਅਤੇ ਅਰਧ ਹੁਨਰਮੰਦ ਉਮੀਦਵਾਰਾਂ ਜੋ ਸਿਹਤ ਖੇਤਰ ਵਿਚ ਕੰਮ ਕਰ ਰਹੇ ਹਨ ਅਤੇ ਕੋਈ ਸਰਟੀਫਿਕੇਟ ਪ੍ਰਾਪਤ ਨਹੀਂ ਹੈ, ਲਈ 7 ਦਿਨ ਦਾ ਹੋਵੇਗਾ। ਉਨਾਂ ਦੱਸਿਆ ਕਿ ਟ੍ਰੇਨਿੰਗ ਖਤਮ ਹੋਣ ਉਪਰੰਤ ਸਰਟੀਫੀਕੇਟ ਵੀ ਦਿੱਤਾ ਜਾਵੇਗਾ, ਜੋ ਨੌਜਵਾਨਾਂ ਨੂੰ ਅੱਗੇ ਰੋਜ਼ਗਾਰ ਪ੍ਰਾਪਤੀ ਲਈ ਸਹਾਈ ਹੋਵੇਗਾ।
ਇਸ ਮੌਕੇ ਮਿਸ਼ਨ ਮੈਨੇਜਰ ਸਕਿੱਲ ਡਿਵੈਲਪਮੈਂਟ ਕੰਵਲਦੀਪ ਵਰਮਾ ਨੇ ਦਸਿਆ ਕਿ ਇਹ ਕੋਰਸ ਪੀਐਮਕੇਵੀਵਾਈ 3.0 ਸਕੀਮ ਅਧੀਨ ਹਨ, ਜਿਵੇਂ ਕਿ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ-ਬੇਸਿਕ, ਜਨਰਲ ਡਿਊਟੀ ਅਸਿਸਟੈਂਟ, ਹੋਮ ਹੈਲਥ ਏਡ, ਮੈਡੀਕਲ ਇਕਵਿਪਮੈਂਟ ਟੈਕਨਾਲੋਜੀ ਅਸਿਸਟੈਂਟ ਆਦਿ 6 ਕੋਰਸ ਹਨ, ਜੋ ਸਰਕਾਰ ਵੱਲੋਂ ਬਿਲਕੁਲ ਮੁਫਤ ਕਰਾਏ ਜਾਣੇ ਹਨ। ਇਸ ਮੌਕੇ ਮੈਨੇਜਰ ਮਿਸ ਰੇਨੂੰ ਬਾਲਾ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੀ ਰਜਿਸਟ੍ਰੇਸ਼ਨ barnala.gov.in ਵੈਬਸਾਈਟ ’ਤੇ ਜਲਦ ਤੋਂ ਜਲਦ ਕਰਾਉਣ।