ਸਿੱਖਿਆ ਵਿਭਾਗ ‘ਚ ਪੰਜ ਨਵੇਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਸੰਭਾਲੀ ਵੱਖ-ਵੱਖ ਬਲਾਕਾਂ ਦੀ ਕਮਾਂਡ

Sorry, this news is not available in your requested language. Please see here.

ਵਿਭਾਗ ਦੀਆਂ ਵਿੱਦਿਅਕ ਗਤੀਵਿਧੀਆਂ ‘ਚ ਆਏਗੀ ਹੋਰ ਤੇਜ਼ੀ- ਜ਼ਿਲ੍ਹਾ ਸਿੱਖਿਆ ਅਧਿਕਾਰੀ
ਪਟਿਆਲਾ 24 ਮਈ,2021
ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਸਕੂਲ ਸਿੱਖਿਆ ਵਿਭਾਗ ਪੰਜਾਬ ਅੰਦਰ ਕੀਤੀਆਂ ਜਾ ਰਹੀਆਂ ਨਵੀਆਂ ਨਿਯੁਕਤੀਆਂ ਤਹਿਤ ਪਟਿਆਲਾ ਜ਼ਿਲ੍ਹੇ ‘ਚ ਪੰਜ ਨਵੇਂ ਪਦ ਉੱਨਤ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਵੱਖ-ਵੱਖ ਬਲਾਕਾਂ ‘ਚ ਅਹੁਦਾ ਸੰਭਾਲ ਲਿਆ ਹੈ।
ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਸੈਂਟਰ ਹੈੱਡ ਟੀਚਰਜ਼ (ਸੀ.ਐਚ.ਟੀ.) ਨੂੰ ਬੀਤੇ ਦਿਨੀਂ ਵਿਭਾਗੀ ਪਦ ਉੱਨਤੀਆਂ ਰਾਹੀਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀ.ਪੀ.ਈ.ਓ.) ਬਣਾਇਆ ਗਿਆ ਹੈ। ਉਨ੍ਹਾਂ ਨਵਨਿਯੁਕਤ ਬੀ.ਪੀ.ਈ.ਓਜ. ਨੂੰ ਸਮਰਪਣ ਦੀ ਭਾਵਨਾ ਨਾਲ ਜ਼ਿੰਮੇਵਾਰੀ ਨਿਭਾਉਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਨ੍ਹਾਂ ਪਦ ਉੱਨਤੀਆਂ ਤਹਿਤ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਜਰਾਵਰ ਵਿਖੇ ਤਾਇਨਾਤ ਸੀ.ਐਚ.ਟੀ. ਬਲਵਿੰਦਰ ਕੌਰ ਨੂੰ ਪਦ-ਉੱਨਤੀ ਉਪਰੰਤ ਬੀ.ਪੀ.ਈ.ਓ. ਘਨੌਰ, ਮਨਜੀਤ ਕੌਰ ਸੀ.ਐਚ.ਟੀ. ਅਜਨੌਦਾ ਕਲਾਂ ਨੂੰ ਬੀ.ਪੀ.ਈ.ਓ. ਰਾਜਪੁਰਾ-2, ਬਲਜੀਤ ਕੌਰ ਸੀ.ਐਚ.ਟੀ. ਮਾਡਲ ਟਾਊਨ ਨੂੰ ਬੀ.ਪੀ.ਈ.ਓ. ਦੇਵੀਗੜ੍ਹ, ਹਰਬੰਸ ਸਿੰਘ ਸੀ.ਐਚ.ਟੀ. ਰਸੂਲਪੁਰ ਜੌੜਾ ਨੂੰ ਬੀ.ਪੀ.ਈ.ਓ. ਭਾਦਸੋਂ-2 ਅਤੇ ਪਰਮਜੀਤ ਕੌਰ ਸੀ.ਐਚ.ਟੀ. ਨੂੰ ਬੀ.ਪੀ.ਈ.ਓ. ਬਾਬਰਪੁਰ ਐਟ ਨਾਭਾ ਵਿਖੇ ਤਾਇਨਾਤ ਕੀਤਾ ਗਿਆ ਹੈ।
ਨਵੇਂ ਪਦ ਉੱਨਤ ਹੋਏ ਬੀ.ਪੀ.ਈ.ਓ. ਹਰਬੰਸ ਸਿੰਘ ਦਾ ਕਹਿਣਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਜਿੱਥੇ ਰਾਜ ਦੇ ਸਰਕਾਰੀ ਸਕੂਲਾਂ ਦੀ ਢਾਂਚਾਗਤ ਪੱਖੋਂ ਨੁਹਾਰ ਬਦਲੀ ਹੈ, ਉੱਥੇ ਵਿੱਦਿਅਕ ਗੁਣਵੱਤਾ ‘ਚ ਵਾਧਾ ਕਰਨ ਲਈ ਲੋੜ ਅਨੁਸਾਰ ਨਵੀਆਂ ਨਿਯੁਕਤੀਆਂ ਤੇ ਪਦ ਉੱਨਤੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਸਦਕਾ ਵਿਭਾਗ ਵਿੱਦਿਅਕ ਸਰਗਰਮੀਆਂ ਹੋਰ ਵੀ ਸੁਚਾਰੂ ਰੂਪ ‘ਚ ਨੇਪਰੇ ਚੜਨਗੀਆਂ। ਬੀ.ਪੀ.ਈ.ਓ. ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਖੁਸ਼ੀ ਹੈ ਕਿ ਸਿੱਖਿਆ ਵਿਭਾਗ ਵੱਲੋਂ ਤਰੱਕੀ ਦੇ ਕੇ, ਇੱਕ ਬਲਾਕ ਦੇ ਸਕੂਲਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਸੌਂਪੀ ਹੈ। ਜਿਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।