ਸੀ.ਜੇ.ਐਮ ਨੇ ਲਗਾਈ ਜਿਲਾ ਜੇਲ ਰੂਪਨਗਰ ਵਿੱਚ ਵਿਸ਼ੇਸ਼ ਅਦਾਲਤ * ਕੀਤਾ ਕੇਸਾਂ ਦਾ ਮੌਕੇ ਤੇ ਨਿਪਟਾਰਾ

Sorry, this news is not available in your requested language. Please see here.

ਰੂਪਨਗਰ 3 ਜੂਨ 2021
ਜਿਲਾ ਅਤੇ ਸ਼ੈਸ਼ਨ ਜੱਜ ਰੂਪਨਗਰ ਸ਼੍ਰੀਮਤੀ ਹਰਪ੍ਰੀਤ ਕੌਰ ਜੀਵਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਰੂਪਨਗਰ, ਜਿਲਾ ਜੇਲ ਵਿਖੇ ਵਿਸ਼ੇਸ਼ ਕੈਂਪ ਅਦਾਲਤ ਲਗਾਈ ਗਈ ਜਿਸ ਵਿੱਚ ਸ਼੍ਰੀ ਮਾਨਵ ਸੀ ਜੇ ਐਮ -ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਕੇਸਾਂ ਦੀ ਸੁਣਵਾਈ ਕੀਤੀ ਇਸ ਉਪਰੰਤ ਉਹਨਾ ਨੇ ਜੇਲ ਦਾ ਦੌਰਾ ਕੀਤਾ ਅਤੇ ਬੰਦੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾ ਨੂੰ ਮੌਕੇ ਤੇ ਹੱਲ ਕਰਨ ਲਈ ਜੇਲ ਪ੍ਰਸਾਸ਼ਨ ਨੂੰ ਦਿਸ਼ਾ ਨਿਰਦੇਸ਼ ਦਿੱਤੇ l ਕੈਦੀਆਂ ਨੂੰ ਅਪੀਲ ਦੇ ਹੱਕ ਬਾਰੇ ਜਾਣਕਾਰੀ ਦੇਣ ਲਈ ਉਹ ਖੁਦ ਬੈਰਕਾਂ ਵਿੱਚ ਗਏ l ਬੰਦੀਆਂ ਨੂੰ ਵਿਸਥਾਰਪੂਰਵਕ ਸੰਬੋਧਨ ਕੀਤਾ।ਉਹਨਾ ਨੇ ਜੇਲ ਵਿੱਚ ਬਣੇ ਲੀਗਲ ਏਡ ਕਲੀਨਿਕ ਦਾ ਵੀ ਦੌਰਾ ਕੀਤਾ ਅਤੇ ਬੰਦੀਆਂ ਨੂੰ ਦਿੱਤੀ ਗਈ ਮੁੱਫਤ ਕਾਨੂੰਨੀ ਸਹਾਇਤਾ ਸਬੰਧੀ ਰਿਕਾਰਡ ਵਾਚਿਆ ।ਉਹਨਾ ਨੇ ਅੱਗੇ ਦੱਸਿਆ ਕਿ ਕੈਂਪ ਕੋਟ ਰਾਹੀਂ ਛੋਟੇ ਅਪਰਾਧਾਂ ਨਾਲ਼ ਸਬੰਧਤ ਬੰਦੀਆਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਉਹਨਾ ਨੇ ਜੇਲ ਪ੍ਰਸਾਸ਼ਨ ਨੂੰ ਹਦਾਇਤ ਦਿੱਤੀ ਕਿ ਅਗਰ ਕੋਈ ਵੀ ਬੰਦੀ ਕਾਨੂੰਨੀ ਸਹਾਇਤਾ ਚਹੰੁਦਾ ਹੈ ਤਾਂ ਮਾਮਲਾ ਤੁਰੰਤ ਉਹਨਾ ਦੇ ਧਿਆਨ ਵਿੱਚ ਲਿਆਂਦਾ ਜਾਵੇ ।ਉਹਨਾ ਨੇ ਵਿਸ਼ੇਸ਼ ਤੌਰ ਤੇ ਜੇਲ ਵਿੱਚ ਬਣੇ ਹਸਪਤਾਲ ਦਾ ਦੌਰਾ ਕੀਤਾ ਅਤੇ ਬਿਮਾਰ ਬੰਦੀਆਂ ਦੀ ਸਿਹਤ ਦਾ ਜਾਇਜਾ ਲਿਆ ।ਇਸ ਤੋਂ ਇਲਾਵਾ ਉਹਨਾ ਨੇ ਜਾਣਕਾਰੀ ਦਿੰਦੀਆਂ ਹੋਇਆਂ ਦੱਸਿਆ ਕਿ ਕਾਨੂੰਨੀ ਸੇਵਾਵਾਂ ਨਾਲ਼ ਸਬੰਧਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣ ਲਈ ਉਹਨਾ ਦੇ ਟੋਲ ਫਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸੁਪਰਡੈਂਟ ਜੇਲ ਕੁਲਵੰਤ ਸਿੰਘ ,ਅਤੇ ਡਿਪਟੀ ਸੁਪਰਡੈਂਟ ਜੇਲ ਕੁਲਵਿੰਦਰ ਸਿੰਘ ਵੀ ਹਾਜਰ ਸਨ।