ਸੈਲਫ ਮੈਡੀਕੇਸ਼ਨ ਤੋਂ ਪਰਹੇਜ਼ ਕਰਨਾ ਚਾਹੀਦਾ ਸਿਵਲ ਸਰਜਨ ਡਾਕਟਰ ਤਰਸੇਮ ਸਿੰਘ

Sorry, this news is not available in your requested language. Please see here.

ਰੂਪਨਗਰ, 22 ਨਵੰਬਰ 2024 
ਸਿਵਲ ਸਰਜਨ ਰੂਪਨਗਰ ਡਾਕਟਰ ਤਰਸੇਮ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਹਮੇਸ਼ਾ ਹੀ ਲੋਕਾਂ ਦੀ ਨਰੋਈ ਸਿਹਤ ਲਈ ਵਚਨਬੱਧ ਹੈ। ਇਸ ਟੀਚੇ ਦੀ ਪੂਰਤੀ ਲਈ ਸਿਹਤ ਵਿਭਾਗ ਵੱਲੋਂ 18 ਤੋਂ 24 ਨਵੰਬਰ ਤੱਕ ਵਿਸ਼ਵ ਐਂਟੀ ਮਾਈਕਰੋ ਬਿਅਲ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਐਂਟੀ ਬਾਇਓਟਿਕ ਦਵਾਈਆਂ ਅਤੇ ਐਂਟੀ-ਮਾਈਕ੍ਰੋਬਾਇਲ ਰਜਿਸਟੈੰਸ ਦਵਾਈਆਂ ਬਾਰੇ ਜਾਗਰੂਕ ਕਰਨਾ ਹੈ। ਅੱਜ ਦੇ ਸਮੇਂ ‘ਚ ਬੈਕਟੀਰੀਆ ਨੂੰ ਖਤਮ ਕਰਨ ਵਾਲੀਆਂ ਦਵਾਈਆਂ ਦਾ ਅਸਰ ਕਾਫ਼ੀ ਘਟ ਹੋ ਰਿਹਾ ਹੈ। ਇਸ ਸਥਿਤੀ ਨੂੰ ਮਾਈਕਰੋਬਾਇਲ ਪ੍ਰਤੀਰੋਧ ਕਿਹਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਆਮ ਦੇਖਿਆ ਜਾਂਦਾ ਹੈ ਕਿ ਲੋਕ ਬਿਨਾਂ ਮਾਹਿਰ ਡਾਕਟਰਾਂ ਦੀ ਸਲਾਹ ਤੇ ਆਪਣੀ ਮਰਜ਼ੀ ਨਾਲ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਕਰ ਲੈਂਦੇ ਹਨ ਇਸ ਨਾਲ ਦਵਾਈਆਂ ਦੀ ਮਾਤਰਾ ਅਧੂਰੀ ਤੇ ਕੋਰਸ ਵੀ ਅਧੂਰਾ ਰਹਿ ਜਾਂਦਾ ਹੈ। ਜਿਸ ਨਾਲ ਉਨਾਂ ਦੇ ਸਰੀਰ ਵਿੱਚ ਇਹਨਾਂ ਦਵਾਈਆਂ ਪ੍ਰਤੀ ਰਜਿਸਟੈਂਸ ਪੈਦਾ ਹੋ ਜਾਂਦੀ ਹੈ ਅਤੇ ਦਵਾਈਆਂ ਅਸਰ ਕਰਨੀਆਂ ਬੰਦ ਕਰ ਦਿੰਦੀਆਂ ਹਨ। ਜਿਸ ਨਾਲ ਸਰੀਰ ਬਹੁਤ ਸਾਰੇ ਵਿਕਾਰਾਂ ਤੇ ਰੋਗਾਂ ਦਾ ਘਰ ਬਣ ਜਾਂਦਾ ਹੈ। ਐਂਟੀ-ਮਾਈਕ੍ਰੋਬਾਇਲ ਦਵਾਈਆਂ ਦਾ ਅਸਰ ਘਟ ਜਾਂਦਾ ਹੈ, ਜਿਸ ਕਰਕੇ ਬਿਮਾਰੀਆਂ ਦਾ ਇਲਾਜ਼ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਬਿਮਾਰੀ ਫੈਲਣ ਦਾ ਖਤਰਾ ਵੀ ਵਧ ਜਾਂਦਾ ਹੈ। ਐਂਟੀ-ਬਾਇਓਟਿਕ ਦਵਾਈਆਂ ਦਾ ਇਸਤੇਮਾਲ ਬਿਨਾਂ ਡਾਕਟਰ ਦੀ ਸਲਾਹ ਦੇ ਕਰਨਾ ਕਿਸੇ ਵੀ ਸਥਿਤੀ ‘ਚ ਨੁਕਸਾਨਦੇਹ ਹੋ ਸਕਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਦਵਾਈਆਂ ਨੂੰ ਕਈ ਵਾਰ ਲੋਕ ਡਾਕਟਰ ਦੀ ਸਲਾਹ ਲਏ ਬਿਨ੍ਹਾਂ ਹੀ ਖਾ ਲੈਂਦੇ ਹਨ। ਜਿਸ ਕਰਕੇ ਇਨ੍ਹਾਂ ਦਵਾਈਆਂ ਦਾ ਸਿਹਤ ‘ਤੇ ਉਲਟਾ ਅਸਰ ਵੀ ਪੈ ਸਕਦਾ ਹੈ। ਇਨ੍ਹਾਂ ਦਵਾਈਆਂ ਨਾਲ ਨੁਕਸਾਨ ਵੀ ਹੋ ਸਕਦੇ ਹਨ। ਸਹੀ ਸਮੇਂ ‘ਤੇ ਦਵਾਈ ਨਾ ਲੈਣਾ, ਆਪਣੇ ਹਿਸਾਬ ਨਾਲ ਦਵਾਈ ਦੀ ਡੋਜ ਵਧਾਉਣਾ ਜਾਂ ਘਟ ਕਰਨਾ, ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਦਵਾਈ ਲੈਣਾ, ਵਾਈਰਲ ਇੰਨਫੈਕਸ਼ਨ ਹੋਣ ‘ਤੇ ਐਂਟੀ-ਮਾਈਕ੍ਰੋਬਾਇਲ ਦਵਾਈਆਂ ਦਾ ਇਸਤੇਮਾਲ ਕਰਨਾ, ਡਾਕਟਰ ਦੁਆਰਾ ਦਿੱਤੀਆਂ ਦਵਾਈਆਂ ਦਾ ਸਹੀ ਸਮੇਂ ‘ਤੇ ਇਸਤੇਮਾਲ ਨਾ ਕਰਨਾ ਸਿਹਤ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ। ਉਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਦਵਾਈਆਂ ਡਾਕਟਰੀ ਸਲਾਹ ਨਾਲ ਹੀ ਲਈਆਂ ਜਾਣ।