ਸ੍ਰੀ ਗੁਰੁ ਤੇਗ ਬਹਾਦਰ ਜੀ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਜ਼ਿਲ੍ਹਾ ਪੱਧਰੀ ਪੋਸਟਰ ਮੁਕਾਬਲੇ : ਸਾਰੇ ਸਥਾਨਾਂ ‘ਤੇ ਲੜਕੀਆਂ ਕਾਬਜ਼

Sorry, this news is not available in your requested language. Please see here.

ਜਸਪ੍ਰੀਤ ਕੌਰ, ਅਮਨਜੋਤ ਕੌਰ, ਐਨਾ, ਸ੍ਰੇਆ ਕੌਰ ਤੇ ਗੁਰਪ੍ਰੀਤ ਕੌਰ ਰਹੀਆਂ ਜ਼ਿਲ੍ਹੇ ‘ਚੋਂ ਅੱਵਲ
ਪਟਿਆਲਾ, 7 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਪੋਸਟਰ ਮੁਕਾਬਲਿਆਂ ਦਾ ਜ਼ਿਲ੍ਹਾ ਪੱਧਰੀ ਨਤੀਜਾ ਐਲਾਨ ਦਿੱਤਾ ਗਿਆ ਹੈ। ਜਿਸ ਤਹਿਤ ਪਟਿਆਲਾ ਜਿਲ੍ਹਾ ਦੇ ਸਾਰੇ ਵਰਗਾਂ ‘ਚ ਲੜਕੀਆਂ ਨੇ ਅੱਵਲ ਰਹਿਣ ਦਾ ਮਾਣ ਪ੍ਰਾਪਤ ਕੀਤਾ ਹੈ। ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸ੍ਰੀ ਗਰੂ ਤੇਗ ਬਹਾਦਰ ਜੀ ਦੇ ਜੀਵਨ, ਫਲਸਫੇ, ਸਿੱਖਿਆਵਾਂ ਤੇ ਕੁਰਬਾਨੀ ਸਬੰਧੀ ਪੋਸਟਰ ਬਣਾਕੇ, ਗੁਰੁ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਰਾਜ ਖੋਜ ਸਿੱਖਿਆ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਆਯੋਜਿਤ ਕੀਤੇ ਜਾ ਰਹੇ ਇੰਨ੍ਹਾਂ ਮੁਕਾਬਲਿਆਂ ਦੇ ਜ਼ਿਲ੍ਹਾ ਪਟਿਆਲਾ ‘ਚੋਂ ਜੇਤੂ ਰਹੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਸ੍ਰੀਮਤੀ ਹਰਿੰਦਰ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਮੁਬਾਰਕਾਂ ਦਿੱਤੀਆਂ ਹਨ। ਪ੍ਰਾਇਮਰੀ ਵਰਗ ‘ਚ ਜਸਪ੍ਰੀਤ ਕੌਰ ਪੁੱਤਰੀ ਗੁਰਵਿੰਦਰ ਸਿੰਘ ਰੁੜਕਾ ਕਲਾਂ (ਘਨੌਰ) ਪਹਿਲੇ, ਅਨਮੋਲ ਕੁਮਾਰ ਪੁੱਤਰ ਹਰਮੇਸ਼ ਕੁਮਾਰ ਛੰਨਾ (ਦੇਵੀਗੜ੍ਹ) ਦੂਸਰੇ ਤੇ ਆਸ਼ੂ ਪੁੱਤਰ ਪਲਵਿੰਦਰ ਸਿੰਘ ਦਦਹੇੜੀਆਂ (ਭੁੱਨਰਹੇੜੀ) ਤੀਸਰੇ, ਮਿਡਲ ਵਰਗ ‘ਚ ਅਮਨਜੋਤ ਕੌਰ ਪੁੱਤਰੀ ਗੁਰਤੇਜ ਸਿੰਘ ਸੈਕੰਡਰੀ ਸਕੂਲ ਰੋਹਟਾ (ਭਾਦਸੋ-1) ਪਹਿਲੇ, ਮਲਕੀਤ ਰਾਮ ਪੁੱਤਰ ਸੁਰਜੀਤ ਸਿੰਘ ਸੈਕੰਡਰੀ ਸਕੂਲ ਝਾਂਸਲਾ (ਰਾਜਪੁਰਾ) ਦੂਸਰੇ ਤੇ ਗੁਰਸ਼ਰਨ ਸਿੰਘ ਪੁੱਤਰ ਸੁਖਮਿੰਦਰ ਸਿੰਘ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਤੀਸਰੇ, ਸੈਕੰਡਰੀ ਵਰਗ ‘ਚ ਐਨਾ ਪੁੱਤਰੀ ਮੁਹੰਮਦ ਸਲੀਮ ਸੈਕੰਡਰੀ ਸਕੂਲ ਕਾਲਕਾ ਰੋਡ ਰਾਜਪੁਰਾ ਪਹਿਲੇ, ਨਵਜੋਤ ਕੌਰ ਪੁੱਤਰੀ ਜਸਵਿੰਦਰ ਸਿੰਘ ਮਲਟੀਪਰਪਜ਼ ਸਕੂਲ ਮਾਡਲ ਟਾਊਨ ਪਟਿਆਲਾ ਦੂਸਰੇ ਤੇ ਨਵਜੀਪ ਕੌਰ ਤੀਸਰੇ ਸਥਾਨ ‘ਤੇ ਰਹੀ।
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਪ੍ਰਾਇਮਰੀ ਵਰਗ ‘ਚ ਸ਼ੇਆ ਕੌਰ ਅਗੌਲ (ਬਾਬਰਪੁਰ) ਪਹਿਲੇ ਤੇ ਏਕਮ ਪੁੱਤਰ ਗੁਰਸੇਵਕ ਸਿੰਘ ਪੁਰਾਣਾ ਕੋਰਟ ਰੋਡ ਸਕੂਲ ਨਾਭਾ (ਭਾਦਸੋਂ-1) ਦੂਸਰੇ, ਸੈਕੰਡਰੀ ਵਰਗ ‘ਚ ਗੁਰਪ੍ਰੀਤ ਕੌਰ ਪੁੱਤਰੀ ਕਰਮਜੀਤ ਸਿੰਘ ਸੈਕੰਡਰੀ ਸਕੂਲ ਟੋਡਰਪੁਰ ਪਹਿਲੇ ਤੇ ਜਗਤਾਰ ਸਿੰਘ ਪੁੱਤਰ ਅਵਤਾਰ ਸਿੰਘ ਸੈਕੰਡਰੀ ਸਕੂਲ ਝਾਂਸਲਾ ਦੂਸਰੇ ਸਥਾਨ ‘ਤੇ ਰਿਹਾ। ਨੋਡਲ ਅਫਸਰ (ਸੈ.) ਪ੍ਰਿੰ. ਰਜਨੀਸ਼ ਗੁਪਤਾ, ਨੋਡਲ ਅਫਸਰ (ਐਲੀ.) ਗੋਪਾਲ ਕ੍ਰਿਸ਼ਨ, ਮੀਡੀਆ ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਪਰਵਿੰਦਰ ਸਿੰਘ ਸਰਾਓ ਨੇ ਕਿਹਾ ਇਨ੍ਹਾਂ ਮੁਕਾਬਲਿਆਂ ਦੇ ਆਯੋਜਨ ਲਈ ਜਿਲ੍ਹੇ ਦੇ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਅਹਿਮ ਯੋਗਦਾਨ ਹੈ।