ਭਾਸ਼ਨ ਪ੍ਰਤੀਯੋਗਤਾ ਦੇ ਬਲਾਕ ਪੱਧਰੀ ਨਤੀਜੇ ਐਲਾਨੇ
ਪਟਿਆਲਾ, 3 ਸਤੰਬਰ:
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਭਾਸ਼ਨ ਮੁਕਾਬਲਿਆਂ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਚਾਰ ਹਜ਼ਾਰ ਤੋਂ ਵਧੇਰੇ (ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ) ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਕੁਰਬਾਨੀ, ਸਿੱਖਿਆਵਾਂ ਤੇ ਉਦੇਸ਼ਾਂ ਨਾਲ ਸਬੰਧਤ ਭਾਸ਼ਨ ਰਾਹੀਂ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਭਾਸ਼ਨ ਮੁਕਾਬਲਿਆਂ ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਦਾ ਐਲਾਨ ਹੋ ਚੁੱਕਿਆ ਹੈ। ਦੋਨੋਂ ਅਧਿਕਾਰੀਆਂ ਨੇ ਅਧਿਆਪਕਾਂ, ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਪ੍ਰਾਇਮਰੀ ਵਿੰਗ ਦੇ ਬਲਾਕ ਬਾਬਰਪੁਰ ‘ਚੋਂ ਪ੍ਰਭਜੋਤ ਕੌਰ ਭੀਲੋਵਾਲ, ਭਾਦਸੋਂ-1 ‘ਚੋਂ ਹਰਨੂਰ ਰੋਹਟਾ, ਭਾਦਸੋਂ-2 ‘ਚੋਂ ਸੁਮਨਪ੍ਰੀਤ ਕੌਰ ਪੇਧਨ, ਭੁਨਰਹੇੜੀ-1 ‘ਚੋਂ ਰਮਨਪ੍ਰੀਤ ਕੌਰ ਨੌਗਾਵਾਂ, ਭੁਨਰਹੇੜੀ-2 ‘ਚੋਂ ਸ਼ਿਵਾਨੀ ਸਫੇੜਾ, ਡਾਰੀਆਂ ‘ਚੋਂ ਅਮਨਪ੍ਰੀਤ ਕੌਰ ਸ਼ੰਭੂ ਕਲਾਂ, ਦੇਵੀਗੜ੍ਹ ‘ਚੋਂ ਸਿਮਰਨਜੀਤ ਕੌਰ ਛੰਨਾ, ਘਨੌਰ ‘ਚੋਂ ਰੁਕਸਾਨਾ ਅਲਾਮਦੀਪੁਰ, ਪਟਿਆਲਾ-1 ‘ਚੋਂ ਲਵਲੀਨ ਕੌਰ ਦੌਣ ਖੁਰਦ, ਪਟਿਆਲਾ-2 ‘ਚੋਂ ਭਵਨਪ੍ਰੀਤ ਕੌਰ ਖੇੜੀ ਗੁੱਜਰਾਂ, ਪਟਿਆਲਾ-3 ‘ਚੋਂ ਪ੍ਰਭਜੋਤ ਕੌਰ ਸਿਉਣਾ, ਰਾਜਪੁਰਾ-1, ਕਾਜਲ ਨੀਲਪੁਰ, ਰਾਜਪੁਰਾ-2 ‘ਚੋਂ ਨਿਸ਼ਾ ਯਾਦਵ ਪਹਿਰ ਖੁਰਦ, ਸਮਾਣਾ-1 ਪ੍ਰਭਪ੍ਰੀਤ ਕੌਰ ਡੇਰਾ ਬਾਜ਼ੀਗਰ, ਸਮਾਣਾ-2 ‘ਚੋਂ ਅਰਮਾਨ ਸਿੰਘ ਰਤਨਹੇੜੀ ਤੇ ਸਮਾਣਾ-3 ‘ਚੋਂ ਗੁਰਜੋਤ ਕੌਰ ਮਰਦਾਹੇੜੀ ਅੱਵਲ ਰਹੀ।
ਮਿਡਲ ਵਿੰਗ ਦੇ ਬਲਾਕ ਬਾਬਰਪੁਰ ‘ਚੋਂ ਅਭੀ ਕੁਮਾਰ ਫਹਿਤਪੁਰ, ਭਾਦਸੋਂ-1 ‘ਚੋਂ ਅਰਸ਼ਦੀਪ ਕੌਰ ਥੂਹੀ, ਭਾਦਸੋਂ-2 ‘ਚੋਂ ਹੁਸਨਪ੍ਰੀਤ ਕੌਰ ਪੇਧਨ, ਭੁਨਰਹੇੜੀ-1 ‘ਚੋਂ ਖੁਸ਼ਪ੍ਰੀਤ ਕੌਰ ਬਦਲੀ, ਭੁਨਰਹੇੜੀ-2 ‘ਚੋਂ ਸ਼ਮਨਪ੍ਰੀਤ ਕੌਰ ਸਨੌਰ, ਡਾਰੀਆਂ ‘ਚੋਂ ਸਾਨੀਆ ਜੰਡ ਮੰਗੋਲੀ, ਦੇਵੀਗੜ੍ਹ ‘ਚੋਂ ਨਵਜੀਤ ਕੌਰ ਦੂਧਨ ਸਾਧਾਂ, ਘਨੌਰ ‘ਚੋਂ ਦਮਨਪ੍ਰੀਤ ਕੌਰ ਉਲਾਣਾ, ਪਟਿਆਲਾ-1 ‘ਚੋਂ ਜਸਕੀਰਤ ਕੌਰ ਨੰਦਪੁਰ ਕੇਸ਼ੋ, ਪਟਿਆਲਾ-2 ਸ਼ਿਲਪੀ ਕੁਮਾਰੀ ਮਲਟੀਪਰਪਜ਼ ਸਕੂਲ ਪਾਸੀ ਰੋਡ ਪਟਿਆਲਾ, ਪਟਿਆਲਾ-3 ‘ਚੋਂ ਹੁਣਨਪ੍ਰੀਤ ਕੌਰ ਮਾਡਲ ਟਾਊਨ, ਰਾਜਪੁਰਾ-1 ‘ਚੋਂ ਹਿਮਾਸੀ ਕੰਨਿਆ ਸਕੂਲ, ਰਾਜਪੁਰਾ-2 ‘ਚੋਂ ਹਿਮਾਂਸ਼ੂ ਢਕਾਨਸੂ ਕਲਾਂ, ਸਮਾਣਾ-1 ‘ਚੋਂ ਮਨਦੀਪ ਕੌਰ ਬਰਾਸ, ਸਮਾਣਾ-2 ‘ਚੋਂ ਤਨਵੀਰ ਸਿੰਘ ਲਲੋਛੀ ਤੇ ਸਮਾਣਾ-3 ‘ਚੋਂ ਦਮਨਪ੍ਰੀਤ ਕੌਰ ਮਰਦਾਂਹੇੜੀ ਅੱਵਲ ਰਹੀ।
ਸੈਕੰਡਰੀ ਵਿੰਗ ਦੇ ਬਲਾਕ ਬਾਬਰਪੁਰ ‘ਚੋਂ ਖੁਸ਼ੀ ਨਾਭਾ, ਭਾਦਸੋਂ-1 ‘ਚੋਂ ਸਿਮਰਨਜੋਤ ਕੌਰ ਥੂਹੀ, ਭਾਦਸੋਂ-2 ‘ਚੋਂ ਅਨਮੋਲਦੀਪ ਕੌਰ ਭਾਦਸੋਂ, ਭੁਨਰਹੇੜੀ-1 ‘ਚੋਂ ਸਿਮਰਨਜੀਤ ਕੌਰ ਪੰਜੋਲਾ, ਭੁਨਰਹੇੜੀ-2 ‘ਚੋਂ ਅਮਨਦੀਪ ਕੌਰ ਨੈਣ ਕਲਾਂ, ਡਾਰੀਆਂ ‘ਚੋਂ ਮਾਨ ਸਿੰਘ ਮਰਦਾਂਪੁਰ, ਦੇਵੀਗੜ੍ਹ ‘ਚੋਂ ਮਹਿਕਦੀਪ ਕੌਰ ਮਸ਼ੀਗਣ, ਘਨੌਰ ‘ਚੋਂ ਕੋਮਲਜੀਤ ਕੌਰ ਉਲਾਣਾ, ਪਟਿਆਲਾ-1 ‘ਚੋਂ ਮਨਮੀਤ ਕੌਰ ਬਹਾਦਰਗੜ੍ਹ, ਪਟਿਆਲਾ-2 ‘ਚੋਂ ਪ੍ਰਯਾਂਜਲ ਮਿਗਲਾਨੀ ਤ੍ਰਿਪੜੀ, ਪਟਿਆਲਾ-3 ‘ਚੋਂ ਜਪਨੀਤ ਕੌਰ ਮਾਡਲ ਟਾਊਨ, ਰਾਜਪੁਰਾ-1 ਸਿਮਰਨਜੀਤ ਕੌਰ ਕੰਨਿਆ ਸਕੂਲ, ਰਾਜਪੁਰਾ-2 ਕੋਮਲ ਢਕਾਨਸੂ ਕਲਾਂ, ਸਮਾਣਾ-1 ‘ਚੋਂ ਰਵੀਕੁਮਾਰ ਅਰਨੇਟੂ, ਸਮਾਣਾ-2 ‘ਚੋਂ ਮਨਬੀਰ ਕੌਰ ਟੋਡਰਪੁਰ ਤੇ ਸਮਾਣਾ-3 ‘ਚੋਂ ਰਮਨਦੀਪ ਕੌਰ ਘੱਗਾ ਅੱਵਲ ਰਹੀ।
ਇਸ ਮੌਕੇ ਡਿਪਟੀ ਡੀ.ਈ.ਓ (ਐਲੀ.) ਮਨਵਿੰਦਰ ਕੌਰ,ਨੋਡਲ ਅਫ਼ਸਰ (ਸੈ.) ਰਜਨੀਸ਼ ਗੁਪਤਾ ਤੇ ਨੋਡਲ ਅਫ਼ਸਰ (ਐਲੀ.) ਗੋਪਾਲ ਕ੍ਰਿਸ਼ਨ, ਸਹਾਇਕ ਨੋਡਲ ਅਫਸਰ ਰਣਜੀਤ ਸਿੰਘ ਧਾਲੀਵਾਲ, ਮੀਡੀਆ ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਪਰਵਿੰਦਰ ਸਿੰਘ ਬਲਹੇੜੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਸੰਚਾਲਨ ‘ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵਡਮੁੱਲਾ ਸਹਿਯੋਗ ਰਿਹਾ ਹੈ।

हिंदी






