ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਦਿਅਕ ਮੁਕਾਬਲੇ

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਦਿਅਕ ਮੁਕਾਬਲੇ

Sorry, this news is not available in your requested language. Please see here.

ਜ਼ਿਲ੍ਹੇ ਦੀ ਨੇਹਾ ਸਿੱਧੂ ਨੇ ਪੰਜਾਬ ਪੱਧਰ ’ਤੇ ਦੂਸਰੇ ਨੰਬਰ ਤੇ ਆ ਕੇ ਜ਼ਿਲ੍ਹੇ ਮਾਣ ਵਧਾਇਆ
ਹੁਸ਼ਿਆਰਪੁਰ, 2 ਸਤੰਬਰ :
ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਵਿਦਿਅਕ ਮੁਕਾਬਲਿਆਂ ਦੀ ਲੜੀ ਤਹਿਤ ਕਵਿਤਾ ਮੁਕਾਬਲੇ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਨੇਹਾ ਸਿੱਧੂ ਸਪੁੱਤਰੀ ਸ੍ਰੀ ਰਵੀ ਸਿੱਧੂ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਰੁੜਕੀ ਖਾਸ  ਨੇ ਸੈਕੰਡਰੀ ਵਰਗ ਪੰਜਾਬ ‘ਚੋਂ ਦੂਸਰਾ ਸਥਾਨ ਹਾਸਿਲ ਕੀਤਾ ਹੈ। ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਹੋਏ ਕਵਿਤਾ ਉਚਾਰਨ ਮੁਕਾਬਲਿਆਂ ਵਿੱਚ ਵਿਦਿਆਰਥਣ ਨੇ ਸੈਕੰਡਰੀ ਵਰਗ ‘ਚ ਹਿੱਸਾ ਲਿਆ, ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਮੁੱਖ ਰੱਖ ਕੇ ਕਵਿਤਾ ਉਚਾਰਨ ਕਰਕੇ, ਗੁਰੁ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ/ਐਲੀਮੈਂਟਰੀ) ਹੁਸ਼ਿਆਰਪੁਰ ਇੰਜੀਨੀਅਰ ਸੰਜੀਵ ਗੌਤਮ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁੜਕੀ ਖਾਸ  ਹੁਸ਼ਿਆਰਪੁਰ…… ਦੀ ਵਿਦਿਆਰਥਣ ਨੇਹਾ ਸਿੱਧੂ ਨੇ ਪੰਜਾਬ ਪੱਧਰ ਤੋਂ ਸੈਕੰਡਰੀ ਵਰਗ ‘ਚ ਦੂਸਰਾ ਸਥਾਨ ਹਾਸਿਲ ਕਰਕੇ, ਜਿਲ੍ਹੇ ਹੁਸ਼ਿਆਰਪੁਰ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੈਕੰਡਰੀ ਵਰਗ ‘ਚ ਜਿਲ੍ਹੇ ਦੇ 400 ਤੋਂ ਵਧੇਰੇ ਬੱਚਿਆ ਨੇ ਹਿੱਸਾ ਲਿਆ ਸੀ। ਡੀ.ਈ.ਓ. ਨੇ  ਸੈਕੰਡਰੀ ਵਰਗ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਨੇਹਾ ਸਿੱਧੂ  ਅਤੇ ਇੰਨਾਂ ਨੂੰ ਤਿਆਰੀ ਕਰਵਾਉਣ ਵਾਲੀ ਅਧਿਆਪਕ ਮੈਡਮ ਊਸ਼ਾ ਦੇਵੀ ਜੀ ਅਤੇ ਇਸ ਵਿਦਿਆਰਥਣ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਅਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ, ਰਕੇਸ਼ ਕੁਮਾਰ, ਧੀਰਜ ਵਸ਼ਿਸ਼ਟ ,ਨੋਡਲ ਅਫ਼ਸਰ ਮਿਡਲ ਤੇ ਸੈਕੰਡਰੀ ਬੇਅੰਤ ਸਿੰਘ , ਨੋਡਲ ਅਫ਼ਸਰ ਪ੍ਰਾਇਮਰੀ ਮਨਜੀਤ ਸਿੰਘ, ਪ੍ਰਿੰਸੀਪਲ ਸਸਸਸ ਰੁੜਕੀ ਖਾਸ , ਪ੍ਰਿੰਟ ਮੀਡੀਆ ਕੁਆਰਡੀਨੇਟਰ ਸਮਰਜੀਤ ਸਿੰਘ ਸ਼ੱਮੀ ਅਤੇ ਯੋਗੇਸ਼ਵਰ ਸਲਾਰੀਆ, ਕੰਪਿਊਟਰ ਟੀਚਰ ਨਰੇਸ਼ ਕੁਮਾਰ, ਕੰਪਿਊਟਰ ਟੀਚਰ ਰਵਿੰਦਰ ਸਿੰਘ ਅਤੇ ਪਰਮਜੀਤ ਜੂਨੀਅਰ  ਸਹਾਇਕ ਹਾਜ਼ਰ ਸਨ। ਇਸ ਦੌਰਾਨ ਜੇਤੂ ਵਿਦਿਆਰਥਣ ਨੂੰ ਮੋਮੈਂਟੋ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਤੇ ਸਕੂਲ ਸਟਾਫ ਨੂੰ ਮੁਬਾਰਕਬਾਦ ਦਿੱਤੀ ਗਈ।