ਸ੍ਰੀ ਹਰਗੋਬਿੰਦਪੁਰ ਰੋਡ ਬਣਨ ਨਾਲ ਜ਼ਿਲਾ ਵਾਸੀਆ ਨੂੰ ਮਿਲੇਗੀ ਵੱਡੀ ਰਾਹਤ –ਵਿਧਾਇਕ ਪਾਹੜਾ

MLA-GSP-SH BARINDERMEET SINGH PAHRA

Sorry, this news is not available in your requested language. Please see here.

ਸ੍ਰੀ ਹਰਗੋਬਿੰਦਪੁਰ ਰੋਡ ,ਪ੍ਰੋਜੈਕਟ,ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਕੋਲ ਤੇਲ ਸੈਸ ਦੇ ਰਹਿੰਦੇ ਫੰਡਾਂ ਵਿਚੋ ਮੰਨਜੂਰ ਕੀਤਾ ਗਿਆ
ਗੁਰਦਾਸਪੁਰ, 9 ਸਤੰਬਰ ( )- ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਜਾਣਕਾਰੀ ਦੇਦਿਆ ਦੱਸਿਆ ਹੈ ਕਿ ਸ੍ਰੀ ਹਰਗੋਬਿੰਦਪੁਰ ਸੜਕ ਜ਼ਿਲਾ ਗੁਰਦਾਸਪੁਰ ਦੀ ਮੁੱਖ ਸੜਕ ਹੈ ਜੋ ਕਿ ਜਿਲਾ ਹੈਡਕੁਅਟਰ ਗੁਰਦਾਸਪੁਰ ਤੋ ਵਿਧਾਨ ਸਭਾ ਹਲਕਾ ਗੁਰਦਾਸਪੁਰ ਅਤੇ ਕਾਦੀਆ ਵਿਚੋ ਲੰਘਦੀ ਹੈ ।ਇਹ ਬੇਟ ਏਰੀਆ ਦੇ ਲੱਗਭੱਗ ਸਿੱਧੇ ਤੋਰ ਤੇ 150 ਪਿੰਡਾਂ ਨੂੰ ਜੋੜਦੀ ਹੈ । ਇਸ ਉਪਰ ਜ਼ਿਆਦਾ ਆਵਾਜਾਈ ਹੋਣ ਕਾਰਨ ਕਈ ਥਾਵਾਂ ਤੋ ਟੁੱਟ ਗਈ ਹੈ । ਉਨਾ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ , ਪੰਜਾਬ ਸਰਕਾਰ ਦੇ ਯਤਨਾਂ ਸਦਕਾ ਅਤੇ ਇਲਾਕੇ ਦੇ ਲੋਕਾਂ ਦੀ ਮੁੱਖ ਮੰਗ ਨੂ ੰਧਿਆਨ ਵਿਚ ਰੱਖਦਿਆ ਹੋਏ ਸੈਂਟਰਲ ਰੋਡ ਫੰਡਜ਼ ਵਿਚੋ ਪੰਜਾਬ ਸਰਕਾਰ ਦਾ ਬਣਦਾ ਹੋਇਆ ਹਿੱਸਾ ਤੇਲ ਸੈਸ ਵਿਚੋ ਮੰਨਜੂਰ ਕਰਵਾਈ ਗਈ ਹੈ । ਪੰਜਾਬ ਸਰਕਾਰ ਦੇ ਤੇਲ ਸੈਸ ਦੇ ਪੈਸੇ ਕਰੋੜਾਂ ਰੁਪਏ ਕੇਂਦਰ ਸਰਕਾਰ ਤੋ ਲੈਣੇ ਬਣਦੇ ਹਨ ।
ਵਿਧਾਇਕ ਸ ਪਾਹੜਾ ਨੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਲੋਕਾ ਂਦੀ ਤਰਫੋ, ਮੁੱਖ ਮੰਤਰੀ ਪੰਜਾਬ ਨੂੰ ਸੜਕ ਦੀ ਮੰਨਜੁਰੀ ਦੀ ਵਧਾਈ ਦਿੱਤੀਹੈ । ਉਨਾ ਨੇ ਅੱਗੇ ਕਿਹਾ ਕਿ ਇਸ ਸੜਕ ਦੇ ਸੁਧਾਰ ਦੇ ਨਾਲ ਇਲਾਕੇ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਸਰਕਾਰ ਦੀਆ ਚਲਾਈਆਂ ਜਾ ਰਹੀਆ ਪਾਲਸੀਆ ਵਿਚ ਲੋਕਾਂ ਦਾ ਹੋਰ ਵਿਸਵਾਸ਼ ਬਹਾਲ ਹੋਵੇਗਾ । ਇਸ ਸੜਕ ਦੀ ਮੰਨਜੂਰੀ ਬਾਬਤ ਰਕਮ 1875 ,-00 ਲੱਖ ਰੁਪਏ ਦੀ ਮਨਜੁਰੀ ਨਾਲ ਲੋਕਾ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਉਨਾ ਕਿਹਾ ਕਿ ਇਸ ਸਬੰਧੀ ਅਸੀ ਮੁੱਖ ਮੰਤਰੀ ਪੰਜਾਬ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ । ਇਹ ਸੜਕ ਜਿਲਾ ਗੁਰਦਾਸਪੁਰ ਦੀ ਮੁੱਖ ਜਿਲਾ ਸੜਕ ਹੈ, ਜਿਸ ਦੀ ਕੁਲ ਲੰਬਾਈ 40.70 ਕਿਲੋਮੀਟਰ ਹੈ। ।ਉਨਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਨੂੰ ਇਹ ਵੀ ਮੰਗ ਕਰਦੇ ਹਾਂ ਕਿ ਸੈਟਰ ਸਰਕਾਰ ਤੋਂ ਸਟੇਟ ਦੇ ਹੋਰ ਰਹਿੰਦੇ ਫੰਡ ਵੀ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਸਰਵਪੱਖੀ ਵਿਕਾਸ ਲਈ ਜਾਰੀ ਕਰਵਾਏ ਜਾਣ, ਤਾਂ ਜੋ ਹੋਰ ਸਰਬਪੱਖੀ ਵਿਕਾਸ ਕਰਾਜ ਤੇਜ਼ਗਤੀ ਨਾਲ ਕਰਵਾਏ ਜਾ ਸਕਣ। ਇਥੇ ਇਹ ਵੀ ਸ਼ਪੱਸ਼ਟਕੀਤਾ ਜਾਦਾ ਹੈ ਕਿ ਇਹ ਪ੍ਰੋਜੈਕਟ ਨਿਰੋਲ ਪੰਜਾਬ ਸਰਕਾਰ ਦੇ ਸੈਟਰ ਸਰਕਾਰ ਕੋਲ ਤੇਲ ਸੈਸ ਦੇ ਰਹਿੰਦੇ ਫੰਡਾਂ ਵਿਚੋ ਮੰਨਜੂਰ ਕਰਵਾਇਆ ਗਿਆ ਹੈ।