ਸ੍ਰ. ਹਰਿੰਦਰ ਸਿੰਘ ਖੋਸਾ ਵੱਲੋਂ ਫਿਰੋਜ਼ਪੁਰ ਛਾਉਣੀ ਦੇ ਇੰਦਰਜੀਤ ਅਤੇ ਪਠਾਣ ਡਿੱਪੂਆਂ ਵਿਚ ਕਣਕ ਵੰਡਣ ਦਾ ਕੰਮ ਸ਼ੁਰੂ ਕਰਵਾਇਆ ਗਿਆ

Sorry, this news is not available in your requested language. Please see here.

ਫਿਰੋਜ਼ਪੁਰ 05 ਅਗਸਤ 2021
ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਦੇ ਦਿਸ਼ਾ-ਨਿਰਦੇਸ਼ਾ ਹੇਠ ਡਾਇਰੈਕਟਰ ਪੰਜਾਬ ਮੰਡੀ ਬੋਰਡ ਸ੍ਰ. ਹਰਿੰਦਰ ਸਿੰਘ ਖੋਸਾ ਵੱਲੋਂ ਫਿਰੋਜ਼ਪੁਰ ਛਾਉਣੀ ਵਿੱਚ ਇੰਦਰਜੀਤ ਅਤੇ ਪਠਾਨ ਡਿੱਪੂਆਂ ਵਿਚ ਕਣਕ ਵੰਡਣ ਦਾ ਕੰਮ ਸ਼ੁਰੂ ਕਰਵਾਇਆ ਗਿਆ।
ਇਸ ਮੌਕੇ ਸ੍ਰ. ਹਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਕਾਰਡ ਦੇ ਜਰੀਏ ਇਹ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਆਮ ਲੋਕਾਂ ਨੂੰ ਭੁੱਖੇ ਭੇਟ ਨਾ ਸੋਣਾ ਪਵੇ। ਉਨ੍ਹਾਂ ਰਾਸ਼ਨ ਕਾਰਡ ਧਾਰਕਾਂ ਨੂੰ ਕਿਹਾ ਕਿ ਉਹ ਆਪਣੇ ਹਿੱਸੇ ਦੀ ਕਣਕ ਡਿੱਪੂਆਂ ਤੋਂ ਜ਼ਰੂਰ ਪ੍ਰਾਪਤ ਕਰਨ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅਜੇ ਜੋਸ਼ੀ, ਪ੍ਰਧਾਨ ਜ਼ਿਲ੍ਹਾ ਡਿੱਪੂ ਯੂਨੀਅਨ ਜਗਤਾਰ ਸਿੰਘ ਭੁੱਲਰ, ਰਾਜਿੰਦਰ ਅਰੋੜਾ ਅਤੇ ਸੁਰੇਸ਼ ਮਾਸਟਰ ਆਦਿ ਹਾਜ਼ਰ ਸਨ।