ਸੜਕ ਆਵਾਜਾਈ ਹਾਦਸਿਆਂ ਦੇ ਪੀੜਤਾਂ ਦਾ ਵਿਸ਼ਵ ਯਾਦਗਾਰ ਦਿਵਸ ਮੌਕੇ ਕੀਤਾ ਜਾਗਰੂਕ

Sorry, this news is not available in your requested language. Please see here.

ਬਟਾਲਾ, 18 ਨਵੰਬਰ 2024 

ਸਥਾਨਕ ਸਿਵਲ ਡਿਫੈਂਸ ਵਲੋਂ ਅੰਤਰਰਾਸ਼ਟਰੀ ਦਿਵਸ – ਸੜਕੀ ਹਾਦਸਿਆਂ ‘ਚ ਵਿਛੜ ਗਇਆਂ ਨੂੰ ਸ਼ਰਧਾਂਜਲੀ ਅਤੇ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ” ਮੌਕੇ 317ਵਾਂ ਜਾਗਰੂਕਤਾ ਕੈਂਪ ਦਾ ਆਯੋਜਨ ਗੁਰੂ ਰਾਮਦਾਸ ਸਕੂਲ ਚੂਹੇਵਾਲ ਵਿਖੇ ਕੀਤਾ ਗਿਆ। ਇਸ ਮੌਕੇ ਹਰਬਖਸ਼ ਸਿੰਘ ਪੋਸਟ ਵਾਰਡਨ ਸਿਵਲ ਡਿਫੈਂਸ, ਐਮ.ਡੀ. ਐਡਵੋਕੇਟ ਰੀਨਾ ਵਰਮਾ, ਪ੍ਰਿੰਸੀਪਲ ਜਵਾਹਰ ਵਰਮਾ, ਮੈਨੇਜ਼ਰ ਹਰਪ੍ਰੀਤ ਸਿੰਘ ਦੇ ਨਾਲ ਅਧਿਆਪਕ ਤੇ ਵਿਦਿਆਰਥੀ ਮੋਜੂਦ ਸਨ।

ਇਸ ਮੌਕੇ ਹਰਬਖਸ਼ ਸਿੰਘ ਨੇ ਦਸਿਆ ਕਿ ਇਹ ਦਿਨ ਨਵੰਬਰ ਮਹੀਨੇ ਦੇ ਤੀਸਰੇ ਐਤਵਾਰ ਨੂੰ ਸੜਕ, ਰੇਲ, ਹਵਾਈ ਜਾਂ ਸਮੁੰਦਰੀ ਅਤੇ ਪੈਦਲ ਚਲਦੇ ਹੋਏ, ਹਾਦਸਿਆਂ ਕਾਰਨ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਤੇ ਜਿਉਦੇ ਲੋਕਾਂ ਨੂੰ ਆਪਣੇ ਬਚਾਓ ਅਤੇ ਪੀੜਤਾਂ ਦੀ ਮਦਦ ਕਰਨ ਸਬੰਧੀ, ਜਾਗਰੂਕ ਕਰਨ ਹਿਤ, ਇਸ ਦਿਨ ਜਾਗਰੂਕ ਕੀਤਾ ਜਾਂਦਾ ਹੈ। ਉਹਨਾਂ ਵਲੋ ਵਾਤਾਵਰਣ ਉਪਰ ਟਰੈਫਿਕ ਦੇ ਵੱਧ ਹਰੇ ਪ੍ਰਭਾਵ ਬਾਰੇ ਵਿਸਥਾਰ ਨਾਲ ਵਰਨਣ ਕੀਤਾ।

ਇਸ ਤੋ ਅਗੇ ਉਹਨਾਂ ਨੇ ਕਿਹਾ ਕਿ ਕਿ ਹਾਦਸਿਆਂ ਦਾ ਮੁੱਖ ਕਾਰਣ ਸੜਕੀ ਨਿਯਮਾਂ ਦੀ ਅਣਦੇਖੀ ਜਾਂ ਕਾਹਲੀ ਹੈ ਜਿਸ ਕਾਰਣ ਮੋਤਾਂ ਤੇ ਫੱਟੜ ਜਿੰਦਗੀਆਂ ਹੋ ਰਹੀਆਂ ਹਨ । ਹਾਦਸੇ ਕਾਰਣ ਜਖਮੀਆਂ ਨੂੰ ਹਸਪਤਾਲਾਂ ਵਿਚ ਤੇ ਮੌਤ ਹੋਣ ਤੇ ਵਹੀਕਲ ਚਾਲਕਾਂ ਨੂੰ ਜੇਲਾਂ ਵਿੱਚ ਜਾਣਾ ਪੈਂਦਾ ਹੈ ਜਿਸ ਕਾਰਨ ਪਿਛੇ ਪਰਿਵਾਰਾਂ ਦਾ ਜੀਵਨ ਨਰਕ ਬਣ ਜਾਂਦਾ ਹੈ । ਹਾਦਸੇ ‘ਚ ਅਪਾਹਜ ਹੋਣ ਕਰਕੇ ਬਾਅਦ ਵਿਚ ਜੀਵਨ ਬਤੀਤ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ। ਜਿਸ ਨਾਲ ਦੋਨੋ ਪਰਿਵਾਰਾਂ ਦਾ ਆਰਥਿਕ ਪੱਖ ਕਮਜੋਰ ਹੋ ਜਾਂਦਾ ਹੈ।

ਉਹਨਾਂ ਵਲੋ ਅਗੇ ਦਸਿਆ ਕਿ ਕਿਸੇ ਵੀ ਹਾਦਸੇ ਮੌਕੇ ਕਈ ਵਾਰ ਜਿਆਦਾ ਖੂਨ ਵਗਣ ਕਰਕੇ ਮੋਤ ਦਾ ਕਾਰਣ ਬਣਦਾ ਹੈ ਖੂਨ ਦੇ ਵਹਾਅ ਨੂੰ ਰੋਕਣ ਲਈ ਮੁਢੱਲੀ ਸਹਾਇਤਾ ਬਾਰੇ ਦਸਿਆ ਨਾਲ ਹੀ ਅਭਿਆਸ ਕਰਵਾਇਆ। ਕਿਸੇ ਵੀ ਹਾਦਸੇ ਮੌਕੇ ਪੀੜਤ ਨੂੰ ਡਾਕਟਰੀ ਸਹਾਇਤਾ ਜਾਂ ਐਂਬੂਲੈਂਸ ਨੂੰ ਕਾਲ ਕਰਕੇ ਬੁਲਾੳੇਣਾ ਹੈ ਜਿਸ ਨਾਲ ਪੀੜਤ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਸਕੇ। ਸੜਕੀ ਹਾਦਸਿਆ ਮੌਕੇ ਸਾਵਧਾਨੀਆਂ ਤੇ ਸਹਾਇਤਾ ਸਬੰਧੀ ਜਾਣੂ ਵੀ ਕਰਵਾਇਆ।