ਸੜਕ ਸੁਰੱਖਿਆ: ਵਾਹਨਾਂ ਦੀ ਚੈਕਿੰਗ, ਵਾਹਨ ਚਾਲਕਾਂ ਨੂੰ ਕੀਤਾ ਜਾਗਰੂਕ

Sorry, this news is not available in your requested language. Please see here.

 ਬਰਨਾਲਾ, 1 ਫਰਵਰੀ 2025
ਰਿਜਨਲ ਟਰਾਂਸਪੋਰਟ ਅਫ਼ਸਰ ਬਰਨਾਲਾ ਸ੍ਰੀ ਕਰਨਬੀਰ ਸਿੰਘ ਸ਼ੀਨਾ ਦੀ ਅਗਵਾਈ ਹੇਠ ਸੜਕ ਸੁਰੱਖਿਆ ਗਤੀਵਿਧੀਆਂ ਕਰਾਈਆਂ ਗਈਆਂ। ਇਸ ਤਹਿਤ ਵੱਖ ਵੱਖ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ।
ਇਸ ਤਹਿਤ ਤਹਿਤ ਆਰ ਟੀ ਓ ਸਟਾਫ਼ ਨੇ ਸਕੂਲ ਬੱਸਾਂ ਦੇ ਡਰਾਇਵਰਾਂ ਨੂੰ ਸੜਕ ਸਰੱਖਿਆ ਨਿਯਮਾਂ ਦੀ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਵੀ ਵਾਹਨ ਚਲਾਉਣ ਸਮੇਂ ਲਾਈਸੈਂਸ, ਜ਼ਰੂਰੀ ਕਾਗਜ਼ਾਤ ਕੋਲ ਹੋਣਾ, ਸੀਟ ਬੈਲਟ ਦਾ ਇਸਤੇਮਾਲ, ਡਰਾਈਵ ਕਰਨ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨੀ, ਲਾਲ ਬੱਤੀ ਦੀ ਉਲੰਘਣਾ ਨਾ ਕਰਨੀ, ਸ਼ਰਾਬ ਪੀ ਕੇ ਗੱਡੀ ਨਾ ਚਲਾਉਣੀ, ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਦੀ ਵਰਤੋਂ ਕਰਨੀ ਅਤੇ ਓਵਰ ਸਪੀਡ ਨਾ ਕਰਨੀ ਆਦਿ ਬਾਰੇ ਜਾਗ਼ਰੂਕ ਕੀਤਾ ਗਿਆ ।
ਇਸ ਮੌਕੇ ਵਾਹਨਾ ‘ਤੇ ਰਿਫਲੈਕਟਰ ਟੇਪ ਵੀ ਲਗਾਏ ਗਏ।ਇਸ ਤੋਂ ਇਲਾਵਾ ਟਰੱਕ ਯੂਨੀਅਨ ਨਾਲ ਸਬੰਧਤ ਡਰਾਇਵਰਾਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਦੇ ਡਰਾਈਵਿੰਗ ਨਾਲ ਸਬੰਧਤ ਦਸਤਾਵੇਜ਼ ਦੀ ਚੈਕਿੰਗ ਕੀਤੀ।
ਇਸ ਮੌਕੇ ਸ੍ਰੀ ਕੁਲਵਿੰਦਰ ਸਿੰਘ, ਮਨਪ੍ਰੀਤ ਸ਼ਰਮਾ , ਪਵਨ ਸਿੰਘ ਅਤੇ ਜਗਤਾਰ ਸਿੰਘ ਤੋਂ ਇਲਾਵਾ ਆਰ ਟੀ ਓ ਦਫ਼ਤਰ ਦਾ ਸਟਾਫ਼ ਮੌਜੂਦ ਸਨ।