ਸਫ਼ਾਈ ਕਮਿਸ਼ਨ ਦੇ ਚੇਅਰਮੈਨ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ

Sorry, this news is not available in your requested language. Please see here.

ਚੰਡੀਗੜ੍ਹ, 22 ਜੁਲਾਈ 2021
ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਨੇ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ।
ਇਸ ਦੌਰਾਨ ਸ੍ਰੀ ਗੇਜਾ ਰਾਮ ਨੇ ਪੰਜਾਬ ਦੇ ਸਫ਼ਾਈ ਕਰਮਚਾਰੀਆਂ/ਸੀਵਰਮੈਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਅਤੇ ਸਫ਼ਾਈ ਕਰਮਚਾਰੀ/ਸੀਵਰਮੈਨਾਂ ਦੀ ਸੁਰੱਖਿਆ ਲਈ ਇਕ ਨਵਾਂ ਪੰਜਾਬ ਸਫ਼ਾਈ ਕਰਮਚਾਰੀ ਐਂਡ ਸੀਵਰੇਜਮੈਨ 2021 ਐਕਟ ਬਣਾਉਣ ਦੀ ਮੰਗ ਕੀਤੀ। ਮੀਟਿੰਗ ਵਿੱਚ ਚੇਅਰਮੈਨ ਰਾਹੀਂ ਮੇਨ ਚੌਕ, ਜੋਗਿਆਣਾ (ਸੀ-ਜ਼ੋਨ), ਜ਼ਿਲ੍ਹਾ ਲੁਧਿਆਣਾ ਵਿਖੇ ਪਿਛਲੇ ਦਿਨੀਂ ਅਧਿਕਾਰੀਆਂ ਵੱਲੋਂ ਕੁਝ ਸੀਵਰਮੈਨਾਂ ਨੂੰ ਨੰਗੇ ਬਦਨ ਸੀਵਰੇਜ ਦੇ ਹੋਲ ਵਿੱਚ ਸਫ਼ਾਈ ਕਰਵਾਉਣ ਬਾਰੇ ਚਰਚਾ ਕੀਤੀ ਗਈ, ਜਿਸ ਬਾਰੇ ਮੁੱਖ ਮੰਤਰੀ ਨੇ ਸਖ਼ਤ ਨੋਟਿਸ ਲਿਆ।
ਇਸ ਤੋਂ ਚੇਅਰਮੈਨ ਨੇ ਐੱਲ.ਐੱਚ.ਪੀ. ਗਲੇਰੀਆ ਸ਼ਾਪਿੰਗ ਮਾਲ ਮੁਹਾਲੀ ਦੇ ਬਿਲਕੁਲ ਬਾਹਰ ਨਿਕਲਦੇ ਸੀਵਰੇਜ ਨੂੰ ਸਾਫ਼ ਕਰਦੇ ਹੋਏ ਦੋ ਕਰਮਚਾਰੀਆਂ ਦੀ ਮੌਤ ਦਾ ਮਾਮਲਾ ਵੀ ਚੁੱਕਿਆ, ਜਿਸ ਦੇ ਸਬੰਧ ਵਿੱਚ ਮਾਮਲੇ ਨਾਲ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਸਖਤ ਨੋਟਿਸ ਲਿਆ ਗਿਆ।
ਚੇਅਰਮੈਨ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਨੇ ਸਿਫ਼ਾਰਸ਼ ਕੀਤੀ ਕਿ ਸਫ਼ਾਈ ਕਰਮਚਾਰੀ/ਸੀਵਰਮੈੱਨਾਂ ਨਾਲ ਸਬੰਧਤ ਐਕਟ ਬਣਾਇਆ ਜਾਵੇ, ਜਿਸ ਵਿੱਚ ਇਨ੍ਹਾਂ ਮਾਮਲਿਆਂ ਦਾ ਤੁਰੰਤ ਨਿਬੇੜਾ ਕੀਤਾ ਜਾਵੇ।