ਸੰਵਿਧਾਨ ਦਿਵਸ ਮਨਾਇਆ ਗਿਆ 

Sorry, this news is not available in your requested language. Please see here.

ਫਾਜਲਕਾ 28 ਨਵੰਬਰ:
ਡਾਕਟਰ ਭੀਮ ਰਾਓ ਅੰਬੇਡਕਰ ਸਮਾਜ ਭਲਾਈ ਸਭਾ ਪੀਰ ਗੁਰਾਇਆ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਨਵੀਂ ਆਬਾਦੀ ਇਸਲਾਮਾਬਾਦ ਪੀਰ ਗੁਰਾਇਆ ਵੱਲੋਂ ਡਾਕਟਰ ਗੁਰਚਰਨ ਸਿੰਘ ਅਤੇ ਸ੍ਰੀ ਭੀਮ ਸੈਨ ਸੋਲੀਆ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼੍ਰੀ ਗੁਰੂ ਰਵਿਦਾਸ ਮੰਦਰ ਪੀਰ ਗੁਰਾਇਆ ਫਾਜ਼ਿਲਕਾ ਵਿਖੇ ਸੰਵਿਧਾਨ ਦਿਵਸ ਦੇ ਸਬੰਧ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਤਿਆਰ ਕੀਤਾ ਭਾਰਤ ਦਾ ਸੰਵਿਧਾਨ 26 ਨਵੰਬਰ 1949 ਨੂੰ ਉਸ ਸਮੇਂ ਦੀ ਸਰਕਾਰ ਦੇ ਸਪੁਰਦ ਕੀਤਾ ਗਿਆ ਜੋ ਕਿ 26 ਜਨਵਰੀ 1950 ਨੂੰ ਭਾਰਤ ਵਿੱਚ ਲਾਗੂ ਕਰ ਦਿੱਤਾ ਗਿਆ। ਬੁਲਾਰਿਆਂ ਨੇ ਇਸ ਮੌਕੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਦੇਸ਼ ਤੇ ਸੰਵਿਧਾਨ ਨਿਰਮਾਣ ਵਿੱਚ ਪਾਏ ਯੋਗਦਾਨ ਅਤੇ ਕਮਜ਼ੋਰ ਵਰਗਾਂ ਦੀ ਤਰੱਕੀ ਲਈ ਉਹਨਾਂ ਵੱਲੋਂ ਕੀਤੇ ਉਪਰਾਲਿਆਂ ਲਈ ਉਹਨਾਂ ਨੂੰ ਯਾਦ ਕੀਤਾ ਗਿਆ । ਉਹਨਾਂ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੱਲੋਂ ਸਭ ਨੂੰ ਬਰਾਬਰੀ ਦੇ ਹੱਕ ਦੇਣ ਲਈ ਸੰਵਿਧਾਨ ਰਾਹੀਂ ਅਜਿਹਾ ਉਤਮ ਕਾਰਜ ਕੀਤਾ ਗਿਆ ਜਿਸ ਨਾਲ ਅੱਜ ਦੇਸ਼ ਦੁਨੀਆਂ ਵਿੱਚ ਤਰੱਕੀ ਕਰ ਰਿਹਾ ਹੈ।

ਇਸ ਮੌਕੇ ਡਾਕਟਰ ਗੁਰਚਰਨ ਸਿੰਘ, ਸ੍ਰੀ ਭੀਮ ਸੈਨ ਪ੍ਰਧਾਨ, ਸ੍ਰੀ ਓਮ ਪ੍ਰਕਾਸ਼, ਖੇਮਰਾਜ, ਅਸ਼ਵਨੀ ਕੁਮਾਰ, ਨਰੇਸ਼ ਕੁਮਾਰ ਸੋਲੀਆ, ਜਤਿੰਦਰ ਕੁਮਾਰ ਸੋਲੀਆ ਅਤੇ ਸੰਤ ਰਾਮ ਸੋਲੀਆ ਨੇ ਵੀ ਸੰਬੋਧਨ ਕੀਤਾ।