ਹਰ ਘਰ ਜਲ, ਹਰ ਘਰ ਸਫਾਈ ਮਿਸ਼ਨ ਤਹਿਤ ਜ਼ਿਲਾ ਬਰਨਾਲਾ ਦੇ 49 ਪਿੰਡਾਂ ’ਚ ਬਣਨਗੇ ਜਨਤਕ ਪਖਾਨੇ

Sorry, this news is not available in your requested language. Please see here.

–ਪਿੰਡਾਂ ਵਿਚ ਆਉਣ ਵਾਲੇ ਪ੍ਰਵਾਸੀਆਂ ਲਈ ਦਿੱਤੀ ਜਾ ਰਹੀ ਹੈ ਸਹੂਲਤ
–ਮੇਰਾ ਪਿੰਡ ਹੋਵੇਗਾ ਸਾਫ-ਸੁੱਥਰਾ: ਠੀਕਰੀਵਾਲ ਵਾਸੀ

ਬਰਨਾਲਾ, 2 ਫਰਵਰੀ
ਪੰਜਾਬ ਸਰਕਾਰ ਵੱਲੋਂ ਚਲਾਏ ਗਏ ‘ਹਰ ਘਰ ਜਲ, ਹਰ ਘਰ ਸਫਾਈ’ ਮਿਸ਼ਨ ਤਹਿਤ ਜ਼ਿਲਾ ਬਰਨਾਲਾ ਦੇ 49 ਪਿੰਡਾਂ ਵਿਚ ‘ਜਨਤਕ ਪਖਾਨੇ ਕੰਪਲੈਕਸ’ ਬਣਾਏ ਜਾ ਰਹੇ ਹਨ, ਜਿਨਾਂ ਦਾ ਮੁੱਖ ਉਦੇਸ਼ ਪ੍ਰਵਾਸੀਆਂ ਲੋਕਾਂ ਅਤੇ ਹੋਰ ਗਰੀਬ ਵਰਗਾਂ ਲਈ ਸੈਨੀਟੇਸ਼ਨ ਸਹੂਲਤ ਮੁਹੱਈਆ ਕਰਾਉਣਾ ਹੈ।
ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਦੇ ਪਹਿਲੇ ਗੇੜ ਅਧੀਨ ਲੋਕਾਂ ਦੇ ਘਰਾਂ ਵਿਚ ਪਖਾਨੇ ਬਣਾਉਣ ਸਬੰਧੀ ਵਿੱਤੀ ਸਹਾਇਤਾ ਦਿੱਤੀ ਗਈ ਸੀ ਤੇ ਹੁਣ ਦੂਜੇ ਗੇੜ ਅਧੀਨ ਪਿੰਡਾਂ ਵਿਚ ਕੰਮ ਕਰਨ ਲਈ ਆਉਣ ਵਾਲੇ ਪ੍ਰਵਾਸੀਆਂ ਲਈ ਪਖਾਨੇ ਬਣਾਏ ਜਾ ਰਹੇ ਹਨ। ਪਿੰਡ ਠੀਕਰੀਵਾਲ ਵਾਸੀ ਦਰਸ਼ਨ ਸਿੰਘ ਨੇ ਦੱਸਿਆ ਕਿ ਹੁਣ ਉਨਾਂ ਦੇ ਪਿੰਡ ਕੰਮ ਕਰਨ ਆਉਣ ਵਾਲੀ ਲੇਬਰ ਅਤੇ ਖੇਤਾਂ ਵਿਚ ਕੰਮ ਲਈ ਆਉਣ ਵਾਲੇ ਕਾਮਿਆਂ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਇਸ ਨਾਲ ਗੰਦਗੀ ਨਹੀਂ ਫੈਲੇਗੀ ਤੇ ਸੈਨੀਟੇਸ਼ਨ ਸਹੂਲਤਾਂ ਬਿਹਤਰ ਹੋਣਗੀਆਂ।
ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ 49 ਪਿੰਡਾਂ ’ਚ ਪਖਾਨੇ ਬਣਾਏ ਜਾ ਰਹੇ ਹਨ। ਕਈ ਗਰੀਬ ਘਰਾਂ ਵਿਚ ਲੋੜੀਂਦੀ ਥਾਂ ਨਾ ਹੋਣ ਕਰਕੇ ਪਖਾਨੇ ਨਹੀਂ ਬਣੇ ਸਨ, ਇਸ ਮਿਸ਼ਨ ਦਾ ਲਾਭ ਉਨਾਂ ਘਰਾਂ ਨੂੰ ਵੀ ਮਿਲੇਗਾ।
ਉਨਾਂ ਕਿਹਾ ਕਿ ਮਾਰਚ ਮਹੀਨੇ ਤੱਕ ਸਾਰੇ ਹੀ ਪਿੰਡਾਂ ਵਿਚ ਜਨਤਕ ਪਖਾਨਿਆਂ ਸਬੰਧੀ ਕੰਮ ਮੁਕੰਮਲ ਹੋ ਜਾਣ ਦੀ ਉਮੀਦ ਹੈ। ਕਾਰਜਕਾਰੀ ਇੰਜੀਨਿਅਰ ਜਲ ਸਪਲਾਈ ਅਤੇ ਸੈਨੀਟੇਸ਼ਨ  ਗੁਰਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਹਰ ਇੱਕ ਪਿੰਡ ਨੂੰ ਕਮਿਊਨਿਟੀ ਟਾਇਲਟ ਪ੍ਰੋਜੈਕਟ ਦਿੱਤਾ ਜਾ ਰਿਹਾ ਹੈ, ਜਿਸ ਵਿੱਚ 4 ਬਾਥਰੂਮ-ਕਮ-ਟਾਇਲਟ ਹੋਣਗੇ। 2-2 ਟਾਇਲਟ ਔਰਤਾਂ ਅਤੇ ਪੁਰਸ਼ਾਂ ਲਈ ਹੋਣਗੇ ਅਤੇ ਇਨਾਂ ਵਿੱਚੋਂ ਕੋਈ ਵੀ ਇੱਕ ਟਾਇਲਟ ਦਿਵਿਆਂਗ (ਅੰਗਹੀਣ) ਲਈ ਹੋਵੇਗਾ, ਜਿਹੜਾ ਕਿ ਪਿੰਡ ਦੀ ਪੰਚਾਇਤ ਦੀ ਮੰਗ ਅਨੁਸਾਰ ਬਣਇਆ ਜਾਵੇਗਾ। ਇਕ ਕੰਪਲੈਕਸ  ਦੀ ਕੁੱਲ ਲਾਗਤ 3.10 ਰੁਪਏ ਲੱਖ ਹੈ, ਜਿਸ ਵਿਚੋਂ 2.10 ਲੱਖ ਰੁਪਏ ਸਵੱਛ ਭਾਰਤ ਮਿਸ਼ਨ ਅਧੀਨ ਅਤੇ  90,000 ਰੁਪਏ 15ਵੇਂ ਵਿੱਤ ਕਮਿਸ਼ਨ ਅਧੀਨ ਦਿੱਤੇ ਜਾਣਗੇ।