ਹਿੰਮਤਪੁਰਾ ਦੇ ਪ੍ਰਾਇਮਰੀ ਸਕੂਲ ਦੀਆਂ ਵਿਦਿਆਰਥਣਾਂ ਸੂਬਾ ਪੱਧਰ ਤੇ ਗੱਡੇ ਕਾਮਯਾਬੀ ਦੀ ਝੰਡੇ

Sorry, this news is not available in your requested language. Please see here.

ਫ਼ਾਜ਼ਿਲਕਾ, 4 ਦਸੰਬਰ:

ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਅਬੋਹਰ-1 ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸੈਂਟਰ ਸਕੂਲ ਹਿੰਮਤਪੁਰਾ ਦੀਆਂ ਵਿਦਿਆਰਥਣਾਂ ਨੇ ਖੋ-ਖੋ ਖੇਡ ਵਿੱਚ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ 2023 ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇਹ ਸਾਬਤ ਕਰ ਵਿਖਾਇਆ ਕਿ ਜੇਕਰ ਵਿਦਿਆਰਥੀ ਵਿੱਚ ਕਿਸੇ ਚੀਜ਼ ਦਾ ਜਨੂੰਨ ਹੋਵੇ ਅਤੇ ਉਸ ਨੂੰ ਕਿਸੇ ਚੰਗੇ ਅਧਿਆਪਕ ਤੋਂ ਸਹੀ ਸੇਧ ਮਿਲ ਜਾਵੇ ਤਾਂ ਉਹ ਕਿਸੇ ਵੀ ਮੰਜ਼ਿਲ ਨੂੰ ਸਰ ਕਰ ਸਕਦਾ ਹੈ। ਅਜਿਹਾ ਹੀ ਹੋਇਆ ਗਾਈਡ ਅਧਿਆਪਕ ਸ਼੍ਰੀ ਜਗਦੀਸ਼ ਚੰਦਰ ਅਤੇ ਸ਼੍ਰੀ ਪਰਦੀਪ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਵਿਦਿਆਰਥਣਾਂ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ 2023 ਵਿੱਚ ਖੋ-ਖੋ ਖੇਡ ਵਿੱਚ ਭਾਗ ਲੈਣ ਲਈ ਗਈਆਂ ਅਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਾਬ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

ਇਸ ਪ੍ਰਾਪਤੀ ਮੌਕੇ ਮਾਣਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੇਨੂੰ ਦੁੱਗਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਫ਼ਾਜ਼ਿਲਕਾ ਸ. ਸੁਖਵੀਰ ਸਿੰਘ ਬੱਲ (ਨੈਸ਼ਨਲ ਅਵਾਰਡੀ), ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਫ਼ਾਜ਼ਿਲਕਾ ਸ਼੍ਰੀ ਦੌਲਤ ਰਾਮ, ਬਲਾਕ ਅਬੋਹਰ-1 ਦੇ ਬੀਪੀਈਓ ਸ਼੍ਰੀ ਅਜੇ ਛਾਬੜਾ ਦੁਆਰਾ ਪੂਰੀ ਟੀਮ, ਗਾਈਡ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ।