
ਵਿਸ਼ਵ ਟੀਕਾਕਰਨ ਹਫ਼ਤਾ ਨੂੰ ਮੁੱਖ ਰੱਖਦੇ ਹੋਏ ਟੀਕਾਕਰਨ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ
ਫਿਰੋਜ਼ਪੁਰ 2 ਮਈ 2022
ਹੈਲਪੇਜ ਇੰਡੀਆ ਜੇ.ਐਸ.ਆਈ. ਅਤੇ ਸਿਹਤ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੁਲਚੀ ਕੇ ਰੋਡ ਵਿਖੇ ਏ.ਐਨ.ਐਮ. ਸੰਗੀਤਾ ਅਤੇ ਹੈਲਪੇਜ ਇੰਡੀਆ ਦੀ ਜ਼ਿਲ੍ਹਾ ਕੋਆਰਡੀਨੇਟਰ ਮਿਸ ਪਰਸਿਸਪਾਲ ਦੀ ਨਿਗਰਾਨੀ ਹੇਠ ਕਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲਗਭਗ 90 ਲੋਕਾਂ ਨੇ ਕੋਵਿਡ ਵੈਕਸੀਨ ਲਗਵਾਈ।
ਹੋਰ ਪੜ੍ਹੋ :-ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਲਈ ਪ੍ਰਚਾਰ ਵਾਹਨ ਰਵਾਨਾ ਕੀਤੇ
ਇਸ ਮੌਕੇ ਜਾਣਕਾਰੀ ਦਿੰਦਿਆਂ ਹੈਲਪੇਜ ਇੰਡੀਆ ਦੀ ਜ਼ਿਲ੍ਹਾ ਕੋਆਰਡੀਨੇਟਰ ਮਿਸ ਪਰਸਿਸਪਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਟੀਕਾਕਰਨ ਕਰਵਾਉਣ ਵਾਲਿਆਂ ‘ਚ 15 ਸਾਲ ਤੋਂ ਲੈ ਕੇ 60 ਸਾਲ ਤੋਂ ਉੱਪਰ ਉਮਰ ਵਰਗ ਦੇ ਲੋਕ ਸ਼ਾਮਲ ਸਨ।ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਟੀਕਾਕਰਨ ਦੀ ਪਹਿਲੀ, ਦੂਜੀ ਡੋਜ ਤੋਂ ਇਲਾਵਾ ਬੂਸਟਰ ਡੋਜ ਵੀ ਲਗਾਈ ਗਈ ਹੈ। ਕੈਂਪ ਦੌਰਾਨ ਵਿਸ਼ਵ ਟੀਕਾਕਰਨ ਹਫ਼ਤਾ ਨੂੰ ਮੁੱਖ ਰੱਖਦੇ ਹੋਏ ਟੀਕਾਕਰਨ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।
ਕੈਂਪ ਵਿੱਚ ਜੇਮਸਪਾਲ, ਸਲਮਾ ਅਤੇ ਕੁਲਦੀਪ ਕੌਰ ਤੋਂ ਇਲਾਵਾ ਹੈਲਪੇਜ ਇੰਡੀਆ ਦੇ ਕਈ ਵਲੰਟੀਅਰ ਵੀ ਹਾਜ਼ਰ ਸਨ।

हिंदी





