ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ 9 ਨਵੰਬਰ ਨੂੰ ਪਲੇਸਮੈਂਟ ਕੈਂਪ ਲੱਗੇਗਾ

Sorry, this news is not available in your requested language. Please see here.

ਗੁਰਦਾਸਪੁਰ, 5 ਨਵੰਬਰ (         ) ਪੰਜਾਬ ਸਰਕਾਰ ਦੇ ਮਿਸ਼ਨ ‘ਘਰ ਘਰ ਰੋਜ਼ਗਾਰ’ ਤਹਿਤ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ 09.11.2020 ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ,  ਕਮਰਾ ਨੰ: 217-218 ਜਿਲਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਇੱਕ ਰੋਜਗਾਰ-ਕਮ-ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ।
ਪਰਸ਼ੋਤਮ ਸਿੰਘ ਜ਼ਿਲਾ ਰੋਜ਼ਾਗਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਰੋਜਗਾਰ-ਕਮ-ਪਲੇਸਮੈਂਟ ਕੈਂਪ ਵਿੱਚ  ਕੰਪਨੀ  ANG LIFE Sciences  ਨੂੰ Cook, Fitter, Painter, Plumber, Helper, Machine Operator , Canteen Manager ਚਾਹੀਦੇ ਹਨ, ਜਿਸ ਲਈ ਯੋਗਤਾ 12ਵੀ ਤੋਂ ਆਈ.ਟੀ.ਆਈ ਪਾਸ ਹੈ ।
ਉਨਾਂ ਦੱਸਿਆ ਕਿ ਇਨਾਂ ਕੰਪਨੀ ਵਲੋਂ  ਰੋਜਗਾਰ ਮੇਲੇ ਵਿੱਚ ਹਾਜ਼ਰ ਹੋਣ ਵਾਲੇ ਪ੍ਰਾਰਥੀਆਂ ਦੀ ਇੰਟਰਵਿਉ ਲਈ ਜਾਵੇਗੀ ਅਤੇ ਇੰਟਰਵਿਊ ਉਪੰਰਤ ਚੁਣੇ ਗਏ ਪ੍ਰਾਰਥੀਆਂ ਨੂੰ ਮੌਕੇ ਤੇ ਹੀ ਆਫਰ ਲੈਟਰ ਵੰਡੇ ਜਾਣਗੇ  । ਚਾਹਵਾਨ ਪ੍ਰਾਰਥੀ 09.11.2020 ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ,  ਕਮਰਾ ਨੰ: 217-218 ਜਿਲ•ਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸਵੇਰੇ 10:00 ਵਜੇ ਪਹੁੰਚਣ ।