ਜ਼ਿਲੇ ਦੇ ਬਲਾਕ ਭਗਤਾ, ਫੂਲ ਅਤੇ ਰਾਮਪੁਰਾ ਵਿਖੇ ਲਗਾਏ ਗਏ ਕਰੋਨਾ ਟੈਸਟਿੰਗ ਕੈਂਪ

Sorry, this news is not available in your requested language. Please see here.

#ਬਠਿੰਡਾ, 19 ਮਈ , 2021- ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਬੀ ਸ੍ਰੀਨਿਵਾਸਨ ਦੇ ਆਦੇਸ਼ਾਂ ਅਨੁਸਾਰ ਪਿੰਡਾਂ ਵਿੱਚ ਵੱਧ ਤੋਂ ਵੱਧ ਕੋਵਿਡ ਟੈਸਟਿੰਗ ਕਰਵਾਉਣ ਲਈ ਬਲਾਕ ਭਗਤਾ ਦੇ ਪਿੰਡ ਆਦਮਪੁਰਾ, ਬਲਕਾ ਫੂਲ ਦੇ ਪਿੰਡ ਭਾਈਰੂਪਾ ਖੁਰਦ ਅਤੇ ਬਲਾਕ ਰਾਮਪੁਰਾ ਦੇ ਪਿੰਡ ਗਿੱਲ ਕਲਾਂ ਵਿੱਚ ਨਿੱਜੀ ਤੌਰ ਤੇ ਪਹੁੰਚ ਕੇ ਕੋਵਿਡ ਟੈਸਟਿੰਗ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਲੋਕਾਂ ਨੰੂ ਵੱਧ ਤੋਂ ਵੱਧ ਟੈਸਟਿੰਗ ਕਰਵਾਉਣ ਸਬੰਧੀ ਜਾਗਰੂਕ ਵੀ ਕੀਤਾ।
ਲਗਾਏ ਗਏ ਇਨਾਂ ਵਿਸ਼ੇਸ਼ ਕੈਂਪਾਂ ਦੌਰਾਨ ਪਿੰਡ ਆਦਮਪੁਰਾ ਵਿਖੇ 82 ਵਿਅਕਤੀਆਂ ਦੀ ਟੈਸਟਿੰਗ ਕੀਤੀ ਗਈ ਜਿਨਾਂ ਵਿੱਚੋਂ 2 ਵਿਅਕਤੀ ਕਰੋਨਾ ਪਾਜੀਟਿਵ ਪਾਏ ਗਏ। ਇਸੇ ਤਰਾਂ ਪਿੰਡ ਭਾਈਰੂਪਾ ਖੁਰਦ ਵਿਖੇ 37 ਵਿਅਕਤੀਆਂ ਦੀ ਟੈਸਟਿੰਗ ਕੀਤੀ ਗਈ ਅਤੇ ਸਾਰੇ ਵਿਅਕਤੀਆਂ ਦੀ ਰਿੋਪਰਟ ਨੈਗੀਟਿਵ ਆਈ। ਇਸੇ ਤਰਾਂ ਪਿੰਡ ਗਿਲ ਕਲਾਂ ਵਿਖੇ 100 ਵਿਅਕਤੀਆਂ ਦੀ ਟੈਸਟਿੰਗ ਕੀਤੀ ਗਈ ਅਤੇ 3 ਵਿਅਕਤੀ ਕਰੋਨਾ ਪਾਜ਼ੀਟਿਵ ਆਏ।
ਇਨਾਂ ਕੈਂਪਾਂ ਮੌਕੇ ਬੀ.ਡੀ.ਪੀ.ਓ ਰਾਮਪੁਰਾ ਅਤੇ ਭਗਤਾ, ਤਹਿਸੀਲਦਾਰ ਰਾਮਪੁਰਾ ਫੂਲ ਅਤੇ ਨਾਇਬ ਤਹਿਸੀਲਦਾਰ ਭਗਤਾ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।