ਜ਼ਿਲੇ ਵਿਚ ਆਕਸੀਜਨ ਅਤੇ ਦਵਾਈਆਂ ਢੁਕਵੀਂ ਮਾਤਰਾ ਵਿਚ ਉਪਲਬੱਧ-ਡਾ. ਸ਼ੇਨਾ ਅਗਰਵਾਲ

Sorry, this news is not available in your requested language. Please see here.

*ਸਿਵਲ ਹਸਪਤਾਲ ਵਿਖੇ ਆਕਸੀਜਨ ਪਲਾਂਟ ਸਬੰਧੀ ਤਕਨੀਕੀ ਮਾਹਿਰਾਂ ਨਾਲ ਮੀਟਿੰਗ
ਨਵਾਂਸ਼ਹਿਰ, 20 ਮਈ, 2021 :
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਕਿਹਾ ਕਿ ਜ਼ਿਲੇ ਵਿਚ ਮੈਡੀਕਲ ਆਕਸੀਜਨ ਅਤੇ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਹੋਰ ਲੋੜੀਂਦਾ ਸਾਜੋ-ਸਾਮਾਨ ਢੁਕਵੀਂ ਮਾਤਰਾ ਵਿਚ ਉਪਲਬੱਧ ਹੈ। ਲਗਾਏ ਜਾਣ ਵਾਲੇ ਆਕਸੀਜਨ ਪਲਾਂਟ ਸਬੰਧੀ ਸਿਵਲ ਹਸਪਤਾਲ ਦੇ ਆਪਣੇ ਦੌਰੇ ਦੌਰਾਨ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਕੋਵਿਡ ਮਰੀਜ਼ਾਂ ਲਈ ਸਾਰੀਆਂ ਸਿਹਤ ਸਹੂਲਤਾਂ ਮੁਹੱਈਆ ਹਨ ਅਤੇ ਇਥੇ ਮਹੱਤਵਪੂਰਨ ਟੈਸਟ ਵੀ ਸ਼ੁਰੂ ਕੀਤੇ ਗਏ ਹਨ, ਜਿਨਾਂ ਵਿਚ ਡੀ ਡਾਈਮਰ ਅਤੇ ਸੀ. ਆਰ. ਪੀ ਆਦਿ ਸ਼ਾਮਲ ਹਨ। ਉਨਾਂ ਕਿਹਾ ਕਿ ਹੁਣ ਸਾਰੇ ਮਰੀਜ਼ਾਂ ਦੀ ਇਨਾਂ ਜਾਂਚਾਂ ਰਾਹੀਂ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ। ਇਸ ਦੌਰਾਨ ਸਿਵਲ ਹਸਪਤਾਲ ਵਿਚ ਲੱਗਣ ਵਾਲੇ ਆਕਸੀਜਨ ਪਲਾਂਟ ਸਬੰਧੀ ਤਕਨੀਕੀ ਮਾਹਿਰਾਂ ਦੀ ਟੀਮ ਨਾਲ ਮੀਟਿੰਗ ਕਰਦਿਆਂ ਉਨਾਂ ਆਕਸੀਜਨ ਸਬੰਧੀ ਲੋੜਾਂ ਤੋਂ ਜਾਣੂ ਕਰਵਾਇਆ ਅਤੇ ਪਲਾਂਟ ਦੇ ਤਕਨੀਕੀ ਪਹਿਲੂਆਂ ਸਬੰਧੀ ਜਾਣਕਾਰੀ ਲਈ। ਉਨਾਂ ਦੱਸਿਆ ਕਿ ਇਸ ਪਲਾਂਟ ਦੇ ਲੱਗਣ ਨਾਲ ਆਕਸੀਜਨ ਦੀ ਕਮੀ ਸਬੰਧੀ ਕੋਈ ਵੀ ਚਿੰਤਾ ਨਹੀਂ ਰਹੇਗੀ। ਇਸ ਦੌਰਾਨ ਉਨਾਂ ਟੀਮ ਸਮੇਤ ਆਕਸੀਜਨ ਪਲਾਂਟ ਵਾਲੀ ਜਗਾ ਦਾ ਦੌਰਾ ਵੀ ਕੀਤਾ। ਇਸ ਮੌਕੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਦੀਪ ਕਮਲ, ਡਾ. ਸਤਵਿੰਦਰ ਸਿੰਘ, ਡਾ. ਨੀਨਾ ਸ਼ਾਂਤ, ਡਾ. ਰੁਪਿੰਦਰ ਸਿੰਘ, ਪਰਮਵੀਰ ਪਿ੍ਰੰਸ, ਅਜੇ ਕੁਮਾਰ, ਤਰਸੇਮ ਲਾਲ, ਰਾਜੇਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।