ਜ਼ਿਲ੍ਹਾ ਅਦਾਲਤਾਂ ਫਿਰੋਜ਼ਪੁਰ ਵਿਖੇ ਕੋਵਿਡ19 ਦੀ ਦੂਸਰੀ ਡੋਜ਼ ਦੇ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ

Sorry, this news is not available in your requested language. Please see here.

ਫਿਰੋਜ਼ਪੁਰ 11 ਅਗਸਤ 2021 ਮਾਨਯੋਗ ਸ਼੍ਰੀ ਕਿਸ਼ੋਰ ਕੁਮਾਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅਦਾਲਤਾਂ ਫਿਰੋਜ਼ਪੁਰ ਵਿਖੇ ਕੋਵਿਡ19 ਦੀ ਦੂਸਰੀ ਡੋਜ਼ ਦੇ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ । ਇਸ ਕੋਵਿਡ ਵੈਕਸੀਨੇਸ਼ਨ ਦੀ ਦੂਸਰੀ ਡੋਜ਼ ਦੇ ਇਸ ਕੈਂਪ ਵਿੱਚ ਸਾਰੇ ਜੁਡੀਸ਼ੀਅਲ ਅਫਸਰ ਸਾਹਿਬਾਨ ਅਤੇ ਸਿਵਲ ਸਰਜਨ ਡਾਕਟਰ ਰਜਿੰਦਰ ਰਾਜ ਅਤੇ ਉਨ੍ਹਾਂ ਦੀ ਮੈਡੀਕਲ ਟੀਮ ਇਸ ਕੈਂਪ ਵਿੱਚ ਹਾਜ਼ਰ ਸਨ । ਇਹ ਕੋਵਿਡ ਵੈਕਸੀਨੇਸ਼ਨ ਦੀ ਦੂਸਰੀ ਡੋਜ਼ ਦਾ ਇਹ ਕੈਂਪ ਜੁਡੀਸ਼ੀਅਲ ਅਫਸਰ, ਜੁਡੀਸ਼ੀਅਲ ਸਟਾਫ ਅਤੇ ਏ.ਡੀ.ਆਰ ਸੈਂਟਰ ਦੇ ਸਟਾਫ ਲਈ ਲਗਾਇਆ ਗਿਆ । ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨੇ ਦੱਸਿਆ ਕਿ ਪਹਿਲਾਂ 30 ਅਪ੍ਰੈਲ ਅਤੇ 10 ਮਈ ਨੂੰ ਵੀ ਜੁਡੀਸ਼ੀਅਲ ਕੋਰਟ ਫਿਰੋਜ਼ਪੁਰ ਵਿਖੇ ਜੁਡੀਸ਼ੀਅਲ ਅਫਸਰਾਂ ਅਤੇ ਜੁਡੀਸ਼ੀਅਲ ਅਤੇ ਏ.ਡੀ.ਆਰ ਸੈਂਟਰ ਦੇ ਸਟਾਫ ਲਈ ਕੋਵਿਡ19 ਦੀ ਪਹਿਲੀ ਡੋਜ਼ ਦੇ ਵੈਕਸੀਨ ਕੈਂਪ ਲਗਵਾਏ ਸਨ। ਇਸ ਦੇ ਨਾਲ ਇਹ ਕੈਂਪ ਤਹਿਸੀਲ ਪੱਧਰ ਤੇ ਜੀਰਾ ਅਤੇ ਗੁਰੂਹਰਸਹਾਏ ਵਿਖੇ ਲਗਵਾਏ ਗਏ ਸਨ ।

ਇਸ ਕੈਂਪ ਵਿੱਚ ਲਗਭਗ 300 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ ਸੀ । ਇਸ ਕੋਵਿਡ ਵੈਕਸੀਨ ਦੀ ਦੂਸਰੀ ਡੋਜ਼ ਦੇ ਕੈਂਪ ਵਿੱਚ ਜੁਡੀਸ਼ੀਅਲ ਅਫਸਰ ਸਾਹਿਬਾਨਾਂ ਸਮੇਤ ਜੁਡੀਸ਼ੀਅਲ ਅਤੇ ਏ.ਡੀ.ਆਰ ਸੈਂਟਰ ਦੇ ਸਟਾਫ ਨੂੰ ਕੋਵਿਡ ਵੈਕਸੀਨ ਦੀ ਦੂਸਰੀ ਡੋਜ਼ ਲਗਾਈ ਗਈ । ਮਾਨਯੋਗ ਸੈਸ਼ਨਜ ਜੱਜ ਸਾਹਿਬ ਨੇ ਇਸ ਦੇ ਨਾਲ ਹੀ ਇੱਥੇ ਮੌਜੂਦ ਸਾਰੇ ਹਾਜ਼ਰੀਨ ਨੂੰ ਇਹ ਅਪੀਲ ਕੀਤੀ ਕਿ ਕ੍ਰਿਪਾ ਕਰਕੇ ਤੁਸੀਂ ਸਾਰੇ ਹੀ ਇਸ ਵੈਕਸੀਨ ਦੀ ਦੂਸਰੀ ਡੋਜ਼ ਜ਼ਰੂਰ ਲਗਵਾਓ ਤਾਂ ਜ਼ੋ ਅਸੀਂ ਇਸ ਨਾਮੁਰਾਦ ਮਹਾਂਮਾਰੀ ਨੂੰ ਮਾਤ ਦੇ ਕੇ ਇੱਕ ਨਵੇਂ ਅਤੇ ਨਰੋਏ ਸਮਾਜ ਦੀ ਸਿਰਜਣਾ ਕਰ ਸਕੀਏ ।ਇਸ ਦੇ ਨਾਲ ਇੱਥੇ ਜੱਜ ਸਾਹਿਬ ਨੇ ਇਹ ਵੀ ਦੱਸਿਆ ਕਿ ਇਸ ਵੈਕਸੀਨੇਸ਼ਨ ਨੂੰ ਲੈਣ ਤੋਂ ਬਾਅਦ ਵੀ ਤੁਸੀਂ ਸਾਰਿਆਂ ਨੇ ਇਸ ਮਹਾਂਮਾਰੀ ਲਈ ਜ਼ੋ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਹਨ ਉਨ੍ਹਾਂ ਦੀ ਇੰਨ-ਬਿੰਨ ਪਾਲਣਾ ਕਰਨੀ ਹੈ ਜਿਵੇਂ ਕਿ ਸਮਾਜਿਕ ਦੂਰੀ ਬਣਾ ਕੇ ਰੱਖਣੀ ਹੈ, ਆਪਣਾ ਮੂੰਹ ਅਤੇ ਨੱਕ ਮਾਸਕ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਹੈ, ਆਪਣੇ ਹੱਥਾਂ ਨੂੰ ਵਾਰ ਵਾਰ ਧੋਣਾ ਹੈ, ਮਾਮੂਲੀ ਖੰਘ ਜੁਕਾਮ ਹੋਣ ਤੇ ਵੀ ਡਾਕਟਰ ਸਾਹਿਬ ਕੋਲੋਂ ਚੰਗੀ ਤਰ੍ਹਾਂ ਚੈੱਕਅੱਪ ਕਰਵਾਉਣਾ ਲਾਜਮੀ ਹੈ । ਸੋ ਆਓ ਇੱਕ ਨਵੇਂ ਨਰੋਏ ਸਮਾਜ ਦੀ ਸਿਰਜਣਾ ਕਰਨ ਦੇ ਮਕਸਦ ਨਾਲ ਅੱਗੇ ਵਧੀਏ ।