ਜ਼ਿਲ੍ਹਾ ਖੇਡ ਦਫਤਰ ਵੱਲੋਂ ਖਿਡਾਰੀਆਂ / ਖਿਡਾਰਨਾ ਤੋ ਐਵਾਰਡਾਂ ਲਈ ਮੰਗੀਆਂ ਗਈਆਂ ਅਰਜ਼ੀਆਂ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

Sorry, this news is not available in your requested language. Please see here.

ਅਰਜ਼ੀਆਂ 4 ਜੂਨ ਤੱਕ ਜ਼ਿਲ੍ਹਾ ਖੇਡ ਦਫਤਰ ਐਸ.ਏ.ਐਸ ਨਗਰ ਵਿਖੇ ਦਿੱਤੀਆਂ ਜਾ ਸਕਦੀਆਂ
ਐਸ.ਏ.ਐਸ ਨਗਰ, 01 ਜੂਨ 2021
ਭਾਰਤ ਸਰਕਾਰ ਵੱਲੋਂ ਸਾਲ 2021 ਦੌਰਾਨ ਦਿੱਤੇ ਜਾਣ ਵਾਲੇ ਐਵਾਰਡਾਂ ਲਈ ਨੌਮੀਨੇਸ਼ਨਾਂ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਐਸ.ਏ.ਐਸ ਨਗਰ ਗੁਰਦੀਪ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਅਰਜੁਨਾਂ ਅਵਾਰਡ-2021, ਮੇਜਰ ਧਿਆਨ ਚੰਦ ਅਵਾਰਡ-2021, ਦਰੌਣਾਚਾਰੀਆ ਅਵਾਰਡ-2021, ਰਾਜੀਵ ਗਾਂਧੀ ਖੇਲ ਰਤਨਾ ਅਵਾਰਡ -2021 ਅਤੇ ਰਾਸ਼ਟਰੀ ਖੇਲੀ ਪ੍ਰੋਤਸਾਹਨ ਪੁਰਸਕਾਰ-2021 ਆਵਰਡ ਯੋਗ ਖਿਡਾਰੀਆਂ ਅਤੇ ਖਿਡਾਰਨਾ ਨੂੰ ਦਿੱਤੇ ਜਾਣੇ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਯੋਗ ਖਿਡਾਰੀ / ਖਿਡਾਰਨਾ ਆਪਣੀਆਂ ਆਰਜ਼ੀਆਂ ਮਿਤੀ 04.06.2021 ਤੱਕ ਦਫਤਰ ਜ਼ਿਲ੍ਹਾ ਖੇਡ ਅਫਸਰ ਐਸ.ਏ.ਐਸ ਨਗਰ, ਬਹੁ-ਮੰਤਵੀ ਖੇਡ ਭਵਨ, ਏਅਰਪੋਰਟ ਰੋਡ, ਸੈਕਟਰ-78 ਵਿਖੇ ਪੁੱਜਦੀਆਂ ਕਰ ਸਕਦੇ ਹਨ । ਵਧੇਰੇ ਜਾਣਕਾਰੀ ਲਈ ਦਫਤਰ ਜ਼ਿਲ੍ਹਾ ਖੇਡ ਅਫਸਰ, ਸੈਕਟਰ-78, ਐਸ.ਏ.ਐਸ ਨਗਰ ਵਿਖੇ ਸੰਪਰਕ ਕਰ ਸਕਦੇ ਹਨ ।