ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਵਿਚ ਕੀਤੀ ਜਾ ਰਹੀ ਹੈ ਹਰੇਕ ਵਿਅਕਤੀ ਦੀ ਟੈਸਟਿੰਗ
ਟੈਸਟਿੰਗ ਬਿਲਕੁਲ ਮੁਫਤ, ਨਹੀਂ ਹੁੰਦੀ ਕੋਈ ਵੀ ਤਕਲੀਫ: ਸਿਵਲ ਸਰਜਨ
ਆਮ ਲੋਕਾਂ ਨੂੰ ਅਫਵਾਹਾਂ ਅਤੇ ਗੁਮਰਾਹਕੁਨ ਬਿਆਨਬਾਜ਼ੀ ’ਚ ਨਾ ਆਉਣ ਦੀ ਅਪੀਲ
ਬਰਨਾਲਾ, 14 ਅਗਸਤ
ਕਰੋਨਾ ਵਾਇਰਸ ਦੇ ਫੈਲਾਅ ਨੂੰ ਤੇਜ਼ੀ ਨਾਲ ਕੰਟਰੋਲ ਕਰਨ ਲਈ ਵਿਆਪਕ ਪੱਧਰ ’ਤੇ ਟੈਸਟਿੰਗ ਮੁਹਿੰਮ ਵਿੱਢੀ ਗਈ। ਇਸ ਮੁਹਿੰਮ ਤਹਿਤ ਕੰਟੇਨਮੈਂਟ ਅਤੇ ਮਾਈ¬ਕ੍ਰੋ ਕੰਟੇਨਮੈਂਨ ਜ਼ੋਨਾਂ ਵਿੱਚ ਹਰ ਵਿਅਕਤੀ ਦੇ ਟੈਸਟ ਕੀਤੇ ਜਾ ਰਹੇ ਹਨ ਤਾਂ ਜੋ ਕਰੋਨਾ ਵਾÇਂੲਰਸ ਦੇ ਕੇਸਾਂ ਨੂੰ ਕੰਟਰੋਲ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਜ਼ਿਲ੍ਹਾ ਬਰਨਾਲਾ ਵਿੱਚ ਸਿਹਤ ਵਿਭਾਗ ਨੂੰ ਟੈਸਟਿੰਗ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਕਰੋਨਾ ਵਾਇਰਸ ਸਬੰਧੀ ਅਤੇ ਵਿਸ਼ੇਸ਼ ਕਰ ਕੇ ਟੈਸਟਿੰਗ ਸਬੰਧੀ ਅਫਵਾਹਾਂ ਫੈਲਾਉਣ ਵਾਲੇ ਅਤੇ ਨਾਂਹ ਪੱੱਖੀ ਧਾਰਨਾਵਾਂ ਪੈਦਾ ਕਰਨ ਵਾਲਿਆਂ ਨੂੰ ਅਜਿਹਾ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕਰੋਨਾ ਸਬੰਧੀ ਗਲਤ ਅਫਵਾਹਾਂ ਫੈਲਾਉਣ ਵਾਲਿਆਂ ’ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਇਸ ਵੇਲੇ 8 ਮਾਈ¬ਕ੍ਰੋ ਕੰਟੇਨਮੈਂਟ ਜ਼ੋਨ ਹਨ, ਜਿਨ੍ਹਾਂ ਵਿਚ ਕੇਸੀ ਰੋਡ ਗਲੀ ਨੰਬਰ 4 ਤੋਂ 6, ਲੱਖੀ ਕਲੋਨੀ, ਆਸਥਾ ਕਲੋਨੀ, ਪੱਕਾ ਕਾਲਜ ਰੋਡ ਦੀ ਕ੍ਰਿਸ਼ਨਾ ਸਟਰੀਟ, ਐਸਏਐਸ ਨਗਰ, ਪੁਰਾਣਾ ਬਾਜ਼ਾਰ ਮਹਿਲ ਕਲਾਂ, ਕੱਚਾ ਕਾਲਜ ਰੋਡ ਗਲੀ ਨੰਬਰ 8, 9 ਤੇ ਪੱਖੋਵਾਲਾ ਬਾਗ ਬਰਨਾਲਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਾਈ¬ਕ੍ਰੋ ਕੰਟੇਨਮੈਂਟ ਜ਼ੋਨ ਉਨ੍ਹਾਂ ਇਲਾਕਿਆਂ ਨੂੰ ਐਲਾਨਿਆ ਜਾਂਦਾ ਹੈ, ਜਿੱਥੇ 4 ਜਾਂ 5 ਤੱਕ ਕੇਸ ਆ ਜਾਂਦੇ ਹਨ ਅਤੇ ਇਸ ਤੋਂ ਵੱਧ ਕੇਸਾਂ ਵਾਲੇ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮਾਈ¬ਕ੍ਰੋ ਕੰਟੇਨਮੈਂਟ ਜ਼ੋਨਾਂ ਵਿਚ ਹਰ ਵਿਅਕਤੀ ਦੀ ਟੈਸਟਿੰਗ ਕੀਤੀ ਜਾਂਦੀ ਹੈ ਤਾਂ ਜੋ ਵੱਧ ਤੋਂ ਵੱਧ ਟੈਸਟਿੰਗ ਕਰ ਕੇ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਨ ਜ਼ਿਲ੍ਹਾ ਵਾਸੀ ਟੈਸਟ ਕਰਾਉਣ ਲਈ ਜ਼ਰੂਰੀ ਅੱਗੇ ਆਉਣ, ਕਿਉਂਕਿ ਟੈਸਟ ਕਰਾਉਣ ਵਿਚ ਦੇਰੀ ਕਰਨਾ ਕਰੋਨਾ ਦੇ ਤੇਜ਼ੀ ਨਾਲ ਫੈਲਾਅ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਜਾਂਚ ਲਈ ਆਉਣ ਵਾਲੀਆਂ ਵਿÎਭਾਗ ਦੀਆਂ ਟੀਮਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।
ਟੈਸਟਿੰਗ ਬਾਰੇ ਕੀਤਾ ਜਾ ਰਿਹੈ ਗੁਮਰਾਹਕੁਨ ਪ੍ਰਚਾਰ: ਸਿਵਲ ਸਰਜਨ –
ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਆਖਿਆ ਕਿ ਕੁਝ ਵਿਅਕਤੀਆਂ ਵੱੱਲੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਕਰੋਨਾ ਵਾਇਰਸ ਦਾ ਟੈਸਟ ਤਕਲੀਫਦੇਹ ਹੁੰਦਾ ਹੈ ਜਾਂ ਇਸ ਦੀ ਫੀਸ ਵਸੂਲੀ ਜਾਂਦੀ ਹੈ, ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕਰੋਨਾ ਦੇ ਕੋਈ ਵੀ ਲੱਛਣ ਜਾਪਦੇ ਹਨ ਜਾਂ ਕਿਸੇ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਸਬੰਧਤ ਵਿਅਕਤੀ ਸਿਹਤ ਵਿਭਾਗ ਨਾਲ ਸੰਪਰਕ ਕਰ ਕੇ ਆਪਣਾ ਕਰੋਨਾ ਟੈਸਟ ਜ਼ਰੂਰ ਕਰਾਵੇ। ਇਹ ਟੈਸਟ ਬਿਲਕੁਲ ਮੁਫਤ ਕੀਤਾ ਜਾਂਦਾ ਹੈ।
ਹੁਣ ਤੱਕ ਕੁੱਲ 15611 ਸੈਂਪਲ ਲਏ –
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦੇ ਹੁਣ ਤੱਕ ਕੁੱਲ 15611 ਸੈਂਪਲ ਲਏ ਜਾ ਚੁੱਕੇ ਹਨ। ਅੱਜ ਜ਼ਿਲ੍ਹਾ ਬਰਨਾਲਾ ਵਿਚ ਕਰੋਨਾ ਵਾਇਰਸ ਦੇ 23 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਜ਼ਿਲ੍ਹੇ ਵਿਚ ਐਕਟਿਵ ਕੇਸ 426 ਹਨ ਅਤੇ ਹੁਣ ਤੱਕ ਦੇ ਕੁੱਲ ਪਾਜ਼ੇਟਿਵ ਕੇਸ 577 ਹਨ, ਜਦੋਂਕਿ 140 ਵਿਅਕਤੀ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਵਿਚ 11 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

हिंदी






