
ਆਮ ਪਬਲਿਕ ਵਲੋਂ ਸੈਰ ਅਤੇ ਦੌੜ ਆਦਿ ਕਰਨ ਲਈ ਸਵੇਰੇ ਅਤੇ ਸ਼ਾਮ ਦਾ ਸਮਾਂ ਨਿਰਧਾਰਤ ਕਰਨ ਦੇ ਦਿੱਤੇ ਹੁਕਮ
ਗੁਰਦਾਸਪੁਰ, 28 ਜੁਲਾਈ 2021 ਜਨਾਬ ਮੁਹੰਮਦ ਇਸ਼ਫਾਕ ਜ਼ਿਲ੍ਹਾ ਮੈਜਿਟਰੇਟ ਗੁਰਦਾਸਪੁਰ ਵਲੋਂ ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਤਹਿਤ ਹੁਕਮ ਜਾਰੀ ਕੀਤੇ ਗਏ ਹਨ ਕਿ ਸ਼ਹਿਰ ਗੁਰਦਾਸਪੁਰ ਦੇ ਬੀ.ਐਸ.ਐਨ.ਐਲ ਚੌਂਕ ਤੋਂ ਲੈ ਕੇ ਗੁਰੂ ਰਵੀਦਾਸ ਚੌਂਕ ਤੱਕ (ਵਾਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਰਿਜ਼ਨਲ ਰਿਸਰਚ ਸੈਂਟਰ, ਗੁਰਦਾਸਪੁਰ) ’ਤੇ ਰੋਜ਼ਾਨਾ ਸਵੇਰੇ 4 ਵਜੇ ਤੋਂ 7 ਵਜੇ ਤਕ ਅਤੇ ਸ਼ਾਮ 6 ਵਜੇ ਤੋਂ 7.30 ਵਜੇ ਤਕ ‘ਨੋ ਵਹੀਕਲ ਜ਼ੋਨ’ (No Vehicle Zone) ਘੋਸ਼ਿਤ ਕੀਤਾ ਗਿਆ ਹੈ। ਇਸ ਸਮੇਂ ਦੌਰਾਨ ਕੇਵਲ ਸੈਰ, ਦੋੜ, ਬਾਈਸਾਈਕਲ ਅਤੇ ਐਮਰਜੈਂਸੀ ਵਹੀਕਲ ਹੀ ਇਸ ਸੜਕ ਦੀ ਵਰਤੋਂ ਕਰ ਸਕਣਗੇ।
ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਸੀਨੀਅਰ ਪੁਲਿਸ ਕਪਤਾਨ, ਗੁਰਦਾਸਪੁਰ ਵਲੋਂ ਧਿਆਨ ਵਿਚ ਲਿਆਂਦਾ ਗਿਆ ਕਿ ਸ਼ਹਿਰ ਗੁਰਦਾਸਪੁਰ ਦੇ ਬੀ.ਐਸ.ਐਨ.ਐਲ ਚੌਂਕ ਤੋਂ ਲੈ ਕੇ ਗੁਰੂ ਰਵੀਦਾਸ ਚੌਂਕ ਤੱਕ (ਵਾਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਰਿਜ਼ਨਲ ਰਿਸਰਚ ਸੈਂਟਰ, ਗੁਰਦਾਸਪੁਰ) ਸੜਕ ਪਬਲਿਕ ਵਲੋਂ ਸਵੇਰੇ ਅਤੇ ਸ਼ਾਮ ਸਮੇਂ ਸੈਰ ਅਤੇ ਦੌੜ ਆਦਿ ਲਈ ਵਰਤੀ ਜਾਂਦੀ ਹੈ ਅਤੇ ਇਸ ਸੜਕ ’ਤੇ ਸਵੇਰੇ ਅਤੇ ਸ਼ਾਮ ਨੂੰ ਕਾਫੀ ਗੱਡੀਆਂ ਦੀ ਆਵਾਜਾਈ ਹੋਣ ਕਰਕੇ ਆਮ ਪਬਲਿਕ ਨੂੰ ਸੈਰ ਅਤੇ ਦੌੜ ਆਦਿ ਲਈ ਪਰੇਸ਼ਾਨੀ ਹੁੰਦੀ ਹੈ , ਜਿਸ ਕਾਰਨ ਦੁਰਘਟਨਾ ਹੋਣ ਦਾ ਖਤਰਾ ਬਣਿਆ ਰਹਿੰਦਾ ਸੀ।
ਇਸ ਲਈ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਇਹ ਹੁਕਮ ਜਾਰੀ ਕੀਤਾ ਜਾਂਦਾ ਹੈ ਅਤੇ ਸਮੂਹ ਜਨਤਾ ਨੂੰ ਸੰਬੋਧਨ ਕੀਤਾ ਜਾਂਦਾ ਹੈ। ਇਹ ਹੁਕਮ ਮਿਤੀ 27-7-2021 ਤੋਂ 26-09-2021 ਤਕ ਲਾਗੂ ਰਹੇਗਾ।

हिंदी





