ਜ਼ਿਲ੍ਹਾ ਯੁਵਾ ਪ੍ਰੋਗਰਾਮ ਸਲਾਹਪੁਰ ਕਮੇਟੀ ਦੀ ਮੀਟਿੰਗ ਸਥਾਨਕ ਪੰਚਾਇਤ ਭਵਨ ਵਿਖੇ ਹੋਈ

Sorry, this news is not available in your requested language. Please see here.

ਗੁਰਦਾਸਪੁਰ, 8 ਸਤੰਬਰ 2021 ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੀ ਜ਼ਿਲ੍ਹਾ ਯੁਵਾ ਪ੍ਰੋਗਰਾਮ ਸਲਾਹਪੁਰ ਕਮੇਟੀ ਦੀ ਮੀਟਿੰਗ ਸਥਾਨਕ ਪੰਚਾਇਤ ਭਵਨ ਵਿਖੇ ਹੋਈ। ਜਿਸ ਵਿਚ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀਮਤੀ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਵਲੋਂ ਵਿਸ਼ੇਸ ਤੌਰ ’ਤੇ ਸ਼ਮੂਲੀਅਤ ਕੀਤੀ ਗਈ।
ਮੀਟਿੰਗ ਦੌਰਾਨ ਨਹਿਰੂ ਯੁਵਾ ਕੇਂਦਰ ਵਲੋਂ ਜ਼ਿਲੇ ਅੰਦਰ ਕਰਵਾਏ ਜਾਣ ਵਾਲੇ ਜਾਗਰੂਕਤਾ ਪ੍ਰੋਗਰਾਮ ਬਾਰੇ ਚਰਚੀ ਕੀਤੀ ਗਈ। ਨਹਿਰੂ ਯੁਵਾ ਕੇਂਦਰ ਵਲੋਂ ਪਿੰਡਾਂ ਵਿਚ ਨੋਜਵਾਨਾਂ ਨੂੰ ਸਮਾਜ ਭਲਾਈ ਦੀਆਂ ਵੱਖ-ਵੱਖ ਸਕੀਮਾਂ ਪ੍ਰਤੀ ਜਾਗਰੂਕ ਕਰਨ ਲਈ ਸਾਲ ਭਰ ਵਿਚ ਪ੍ਰੋਗਰਾਮ ਕਰਵਾਏ ਜਾਣਗੇ।
ਇਸ ਮੌਕੇ ਅਲਕਾ ਰਾਵਤ ਜਿਲਾ ਅਧਿਕਾਰੀ ਨਹਿਰੂ ਯੁਵਾ ਕੇਂਦਰ, ਸ੍ਰੀ ਰੋਹਿਲ ਕੁਮਾਰ ਲੇਖਾ ਅਤੇ ਪ੍ਰੋਗਰਾਮ ਸਹਾਇਕ, ਰਜਿੰਦਰ ਸਿੰਘ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਡਾ. ਭਾਰਤ ਭੂਸ਼ਣ ਸਹਾਇਕ ਸਿਵਲ ਸਰਜਨ, ਜੀ.ਐਸ. ਕਲਸੀ ਪਿ੍ਰੰਸੀਪਲ ਸਰਕਾਰੀ ਕਾਲਜ ਗੁਰਦਾਸਪੁਰ, ਰਾਜੀਵ ਕੁਮਾਰ ਸੈਕਟਰੀ ਜਿਲਾ ਰੈੱਡ ਕਰਾਸ, ਤੇਜਪ੍ਰਤਾਪ ਸਿੰਘ ਕਾਹਲੋਂ, ਮੁਖੀ ਯੂਥ ਕਲੱਬ ਸਤਕੋਹਾ, ਸ੍ਰੀਮਤੀ ਸੰਤੋਸ਼ ਕੁਮਾਰੀ, ਲਵਦੀਪ ਮਸੀਹ, ਨੈਸ਼ਨਲ ਯੂਥ ਵਲੰਟੀਅਰ ਅਤੇ ਨਰਿੰਦਰ ਕੋਰ, ਨੈਸ਼ਨਲ ਯੂਥ ਵਲੰਟੀਅਰ ਮੋਜੂਦ ਸਨ।
ਕੈਪਸ਼ਨ—ਸਥਾਨਕ ਪੰਚਾਇਤ ਭਵਨ ਵਿਖੇ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੀ ਜ਼ਿਲ੍ਹਾ ਯੁਵਾ ਪ੍ਰੋਗਰਾਮ ਸਲਾਹਪੁਰ ਕਮੇਟੀ ਦੀ ਮੀਟਿੰਗ ਦਾ ਦ੍ਰਿਸ਼।