ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਸਰਕਾਰੀ ਸੈਕੰਡਰੀ ਸਕੂਲ ਸੁਰ ਸਿੰਘ (ਲੜਕੇ) ਅਤੇ ਭਿੱਖੀਵਿੰਡ ਦੇ ਵਿਦਿਆਰਥੀਆਂ ਦੀ ਕੀਤੀ ਗਈ ਆੱਨਲਾਈਨ ਗਰੁੱਪ ਕਾਊਂਸਲਿੰਗ

Sorry, this news is not available in your requested language. Please see here.

ਆੱਨਲਾਈਨ ਸੈਸ਼ਨ ਦੌਰਾਨ 47 ਵਿਦਿਆਰਥੀਆਂ ਨੇ ਲਿਆ ਭਾਗ
ਤਰਨ ਤਾਰਨ, 10 ਮਈ :
ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਵਲੋਂ ਸਰਕਾਰੀ ਸੈਕੰਡਰੀ ਸਕੂਲ ਸੁਰ ਸਿੰਘ (ਲੜਕੇ) ਅਤੇ ਭਿੱਖੀਵਿੰਡ ਦੇ ਵਿਦਿਆਰਥੀਆਂ ਦੀ ਆੱਨਲਾਈਨ ਗਰੁੱਪ ਕਾਊਂਸਲਿੰਗ ਕੀਤੀ ਗਈ।ਅੱਜ ਦੇ ਆੱਨਲਾਈਨ ਸੈਸ਼ਨ ਦੌਰਾਨ 47 ਵਿਦਿਆਰਥੀਆਂ ਨੇ ਭਾਗ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜਗਾਰ ਅਫਸਰ ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ, ਨੇ ਦੱਸਿਆ ਕਿ ਆੱਨਲਾਈਨ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ, ਬਿਊਰੋ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਮੈਨੂਅਲ ਰਜਿਸਰੇਸ਼ਨ ਦੇ ਨਾਲ-ਨਾਲ ਘਰ-ਘਰ ਰੋਜਗਾਰ ਪੋਰਟਲ www.pgrkam.com  ਅਤੇ ਨੈਸ਼ਨਲ ਕੈਰੀਅਰ ਪੋਰਟਲ www.ncs.gov.in  ਰਜਿਸਟਰ ਕਰਨ ਅਤੇ ਵਿਦੇਸ਼ੀ ਰੋਜਗਾਰ ਅਤੇ ਵਿਦੇਸ਼ੀ ਪੜ੍ਹਾਈ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਸ਼੍ਰੀ ਸੁਖਬੀਰ ਸਿੰਘ ਕੰਗ, ਗਾਈਡੈਂਸ ਕਾਊਂਸਲਰ, ਵਲੋਂ ਵਿਦਿਆਰਥੀਆਂ ਨੂੰ ਆਪਣੇ ਕੈਰੀਅਰ ਪ੍ਰਤੀ ਸੁਚੇਤ ਹੋਣ ਅਤੇ ਆਪਣਾ ਲਕਸ਼ ਨਿਰਧਾਰਤ ਕਰਨ ਲਈ ਪ੍ਰੇਰਤ ਕੀਤਾ ਗਿਆ। ਸ਼੍ਰੀ ਹਰਮਨਦੀਪ ਸਿੰਘ, ਪਲੇਸਮੈਂਟ ਅਫਸਰ ਵਲੋਂ ਵਿਦਿਆਰਥੀਆਂ ਨੂੰ ਦਸਵੀਂ, ਬਾਹਰਵੀਂ ਤੋਂ ਬਾਅਦ ਕਿੱਤਾ ਮੁਖੀ ਕੋਰਸਾਂ/ਰੋਜ਼ਗਾਰ/ਸਵੈ-ਰੋਜਗਾਰ ਦੇ ਮੌਕਿਆਂ ਅਤੇ ਆਨ-ਲਾਈਨ ਰਜਿਸ਼ਰੇਸ਼ਨ ਬਾਰੇ ਪੀ.ਪੀਫ.ਟੀ. ਰਾਹੀਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸ਼੍ਰੀ ਜਤਿੰਦਰ ਸਿੰਘ, ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਜਿਲ੍ਹਾ ਤਰਨ ਤਾਰਨ ਵਿੱਚ ਚੱਲ ਰਹੇ ਸਕਿੱਲ ਕੋਰਸਾਂ ਦੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ।
ਇਸ ਤੋਂ ਇਲਾਵਾ ਸ਼੍ਰੀ ਦਿਲਪਾਲ ਸਿੰਘ ਲੈਕਚਰਾਰ, ਸਰਕਾਰੀ ਬਹੁਤਕਨੀਕੀ ਕਾਲਜ, ਭਿੱਖੀਵਿੰਡ, ਸ਼੍ਰੀ ਜਸਪਾਲ ਸਿੰਘ, ਸਰਕਾਰੀ ਆਈ.ਟੀ.ਆਈ., ਪੱਟੀ ਵਲੋਂ ਵੀ ਡਿਪਲੋਮਾ ਅਤੇ ਆਈ. ਟੀ. ਆਈ. ਕੋਰਸਾਂ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਉਪਰੋਕਤ ਦੇ ਨਾਲ ਹੀ ਸਵੀਪ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਅਤੇ ਵੋਟ ਬਣਾਉਣ ਲਈ ਪ੍ਰੇਰਤ ਕੀਤਾ ਗਿਆ।