ਤਰਨ ਤਾਰਨ, 02 ਅਗਸਤ 2021
ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗਰੁੱਪ ਕਾਉਂਸਲਿੰਗ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਦੌਰਾਨ ਪ੍ਰਭਜੋਤ ਸਿੰਘ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟੇ੍ਰਨਿੰਗ ਅਫਸਰ ਅਤੇ ਭਾਰਤੀ ਸ਼ਰਮਾਂ ਕੈਰੀਅਰ ਕਾਉਂਸਲਰ ਵੱਲੋਂ ਬਿਊਰੋ ਵਿਖੇ ਆਏ ਵਿਦਿਆਰਥੀਆਂ ਨੂੰ ਕੈਰੀਅਰ ਪ੍ਰਤੀ ਜਾਣਕਾਰੀ ਦਿੱਤੀ ਗਈ।
ਇਸ ਸੈਸ਼ਨ ਵਿੱਚ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸ਼ੈਸ਼ਨ ਵਿੱਚ ਕੋਸ਼ਿਸ਼ ਪ੍ਰੋਜੇਕਟ ਤਹਿਤ ਸਰਕਾਰੀ ਨੌਕਰੀ ਲਈ ਲਿਖਤੀ ਪੇਪਰਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ 40 ਦਿਨਾਂ ਦੀ ਕੋਚਿੰਗ ਸਬੰਧੀ ਜਾਣਕਾਰੀ ਦਿੱਤੀ ਗਈ ‘ਤੇ ਆਨ-ਲਾਈਨ ਰਜ਼ਿਸਟ੍ਰੇਸ਼ਨ https://tinyurl.com/m8xy8amv ਕਰਵਾਈ ਗਈ।
ਵਿਦਿਆਰਥੀਆਂ ਨੂੰ ਘਰ-ਘਰ ਰੋਜ਼ਗਾਰ ਪੋਰਟਲ www.pgrkam.com ਨੈਸ਼ਨਲ ਕੈਰੀਅਰ ਪੋਰਟਲ www.ncs.gov.in ‘ਤੇ ਕਿਵੇਂ ਨਾਮ ਦਰਜ ਕਰਨਾ ਹੈ, ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਕਾਉਂਸਲਿੰਗ ਪ੍ਰੋਗਰਾਮ ਚ ਕੁੱਲ 30 ਵਿਦਿਆਰਥੀਆਂ ਨੇ ਭਾਗ ਲਿਆ।ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ 7717397013 ‘ਤੇ ਵੀ ਸੰਪਰਕ ਕਰ ਸਕਦੇ ਹਨ ਤੇ ਪ੍ਰਾਰਥੀ ਸਰਕਾਰੀ ਨੌਕਰੀ ਲਈ ਲਿਖਤੀ ਪੇਪਰਾਂ ਦੀ ਤਿਆਰੀ ਲਈ ਇਸ ਲਿੰਕ https://tinyurl.com/m8xy8amv ‘ਤੇ ਰਜਿਸ਼ਟ੍ਰੇਸ਼ਨ ਵੀ ਕਰਵਾ ਸਕਦੇ ਹਨ।

हिंदी






