ਜ਼ਿਲ੍ਹੇ ਅੰਦਰ ਕੋਵਿਡ ਵੈਕਸ਼ੀਨੇਸਨ ਦੇ ਵਿਅਪਕ ਪ੍ਰੋਗਰਾਮ ਤਹਿਤ ਗਠਿਤ ਟੀਮਾਂ ਦੀ ਰਿਹਰਸਲ ਕਰਵਾਈ

Sorry, this news is not available in your requested language. Please see here.

ਗੁਰਦਾਸਪੁਰ, 17 ਅਪ੍ਰੈਲ (       ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ 45 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀ ਲਈ ਕੋਵਿਡ ਵੈਕਸ਼ੀਨੇਸ਼ਨ ਦੇ ਵਿਆਪਕ ਪ੍ਰੋਗਰਾਮ ਤਹਿਤ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸ਼ਟਰੇਸ਼ਨ ਅਫਸਰਾਂ ਨੂੰ ਬਤੌਰ ਟੀਕਾਕਰਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ । ਅੱਜ ਚੋਣਕਾਰ ਰਜਿਸ਼ਟਰੇਸ਼ਨ ਅਫਸਰਾਂ ਵਲੋਂ ਚੋਣ ਹਲਕੇ ਦੇ ਸੈਕਟਰ ਅਫਸਰਾਂ ਅਤੇ ਬੂਥ ਲੈਵਲ ਅਫਸਰਾਂ ਦੀ ਰਿਹਰਸਲ ਕਰਵਾਈ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ ਦੀਨਾਨਗਰ ਨੇ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਬਹਿਰਾਮਪੁਰ ਵਿਖੇ ਗਠਿਤ ਟੀਮਾਂ ਦੇ ਮੈਬਰਾਂ ਨੂੰ ਵੈਕਸ਼ੀਨੇਸ਼ਨ ਸਬੰਧੀ ਜਾਣਕਾਰੀ ਦਿੱਤੀ ਗਈ, ਜੋ ਕੱਲ੍ਹ ਤੋਂ ਪੇਂਡੂ ਤੇ ਸ਼ਹਿਰੀ ਖੇਤਰ ਵਿਚ ਜਾ ਕੇ ਵੈਕਸੀਨ ਲਗਾਉਣਗੀਆਂ। ਉਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਪੀ.ਐਚ.ਸੀ ਰਣਜੀਤ ਬਾਗ, ਧਿਆਨਪੁਰ ਅਤੇ ਕਾਹਨੂੰਵਾਨ ਵਿਖੇ ਐਸ.ਐਮ.ਓ ਦੀ ਅਗਵਾਈ ਹੇਠ ਵੱਖ-ਵੱਖ ਗਠਿਤ ਟੀਮਾਂ ਦੇ ਮੈਂਬਰਾਂ ਨੂੰ ਟੀਕਾਕਰਨ ਸਬੰਧੀ ਗਾਈਡ ਕੀਤਾ ਗਿਆ ਤਾਂ ਜੋ ਯੋਗ ਵਿਅਕਤੀ ਵੈਕਸੀਨ ਲਗਾਉਣ ਤੋਂ ਵਾਂਝੇ ਨਾ ਰਹਿ ਜਾਣ। ਇਸ ਮੌਕੇ ਡਾ. ਵੰਦਨਾ ਐਸ.ਐਮ ਓ ਸਿੰਘੋਵਾਲ, ਡਾ. ਜੋਤਪਾਲ ਐਸ.ਐਮ.ਓ ਬਹਿਰਾਮਪੁਰ ਅਤੇ ਡਾ. ਸ਼ੁਸੀਲ ਮੈਡੀਕਲ ਸਪੈਸ਼ਲਿਟ ਵੀ ਮੋਜੂਦ ਸਨ।

ਉਨਾਂ ਨੇ ਅੱਗੇ ਕਿਹਾ ਕਿ ਕੋਰੋਨਾ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਲਗਾਉਣ ਦੇ ਨਾਲ ਮਾਸਕ ਲਾਜ਼ਮੀ ਤੋਰ ਤੇ ਪਾ ਕੇ ਰੱਖਿਆ ਜਾਵੇ। ਭੀੜ ਭੜਕੇ ਵਾਲੇ ਸਥਾਨਾਂ ਤੇ ਜਾਣ ਤੋ ਗੁਰੇਜ ਕੀਤਾ ਜਾਵੇ, ਸ਼ੋਸਲ ਡਿਸਟੈਸਿੰਗ ਬਣਾ ਕੇ ਰੱਖੀ ਜਾਵੇ ਅਤੇ ਹੱਥਾਂ ਨੂੰ ਵਾਰ –ਵਾਰ ਸਾਬੁਣ ਨਾਲ ਧੋਤਾ ਜਾਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਬਿਮਾਰੀ ਦੇ ਲੱਛਣ ਜਿਵੇਂ ਸਾਹ ਦਾ ਰੁਕਣਾ, ਬੁਖਾਰ ਹੋਣਾ, ਸਿਰ ਦਰਦ ਰਹਿਣਾ, ਜੁਕਾਮ ਹੋਣਾ, ਸਰੀਰ ਦਾ ਥਾਕਵਟ ਮਹਿਸੂਸ ਕਰਨਾ ਆਦਿ ਦਿਖਾਈ ਦੇਣ ਤਾਂ ਕੋਰੋਨਾ ਟੈਸਟ ਜਰੂਰ ਕਰਵਾਇਆ। ਟੈਸਟ ਕਰਵਾਉਣ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ ਅਤੇ ਸਮੇਂ ਸਿਰ ਟੈਸਟ ਕਰਵਾਉਣ ਤੇ ਬਿਮਾਰੀ ਦਾ ਪਤਾ ਚੱਲ ਜਾਣ ਤੇ ਇਲਾਜ ਕਰਵਾ ਕੇ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ।