ਜ਼ਿਲ੍ਹੇ ’ਚ ਚਾਰ ਲੱਖ ਤੋਂ ਉਪਰ ਪਹੁੰਚਿਆ ਕੋਵਿਡ ਟੀਕਾਕਰਨ ਦਾ ਅੰਕੜਾ, ਹੁਣ ਤੱਕ 421876 ਲਾਭਪਾਤਰੀਆਂ ਦਾ ਹੋ ਚੁੱਕਾ ਹੈ ਟੀਕਾਕਰਨ : ਅਪਨੀਤ ਰਿਆਤ

Sorry, this news is not available in your requested language. Please see here.

ਡਿਪਟੀ ਕਮਿਸ਼ਨਰ ਨੇ ਦਿਵਆਂਗਜਨ ਅਤੇ ਬਿਸਤਰ ’ਤੇ ਪਏ ਰੋਗੀਆਂ ਲਈ ਸ਼ੁਰੂ ਕੀਤੀ ਵਿਸ਼ੇਸ਼ ਟੀਕਾਕਰਨ ਮੁਹਿੰਮ ਦਾ ਲਾਭ ਲੈਣ ਦੀ ਕੀਤੀ ਅਪੀਲ
ਬਿਸਤਰ ’ਤੇ ਪਏ ਰੋਗੀਆਂ ਦਾ ਸਿਹਤ ਵਿਭਾਗ ਦੀ ਮੋਬਾਇਲ ਟੀਮ ਘਰ ਜਾ ਕੇ ਕਰੇਗੀ ਟੀਕਾਕਰਨ, ਲਾਭਪਾਤਰੀ ਮੋਬਾਇਲ 78146-40600 ’ਤੇ ਵਟਸਅੱਪ ਕਰਕੇ ਦਾ ਲੈ ਸਕਦੇ ਹਨ ਲਾਭ
ਕਿਹਾ, ਹਰ ਲਾਭਪਾਤਰੀ ਤੱਕ ਕੋਵਿਡ ਟੀਕਾਕਰਨ ਦੀ ਪਹੁੰਚ ਕਰਵਾਉਣਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ
ਹੁਸ਼ਿਆਰਪੁਰ, 13 ਜੂਨ 2021 ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਦਾ ਅੰਕੜਾ ਚਾਰ ਲੱਖ ਪਾਰ ਕਰ ਗਿਆ ਹੈ ਅਤੇ ਹੁਣ ਤੱਕ ਜ਼ਿਲ੍ਹੇ ਵਿੱਚ ਕੁਲ 421876 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅੱਜ 6626 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਜਿਥੇ ਜ਼ਿਲ੍ਹੇ ਵਿੱਚ ਵੱਖ-ਵੱਖ ਕੈਂਪਾਂ ਰਾਹੀਂ ਟੀਕਾਕਰਨ ਜਾਰੀ ਹੈ ਉਥੇ ਬਿਸਤਰ ’ਤੇ ਪਏ ਰੋਗੀਆਂ (ਬੈਡਰਿਡੇਨ) ਦੇ ਲਈ ਵੀ ਸਿਹਤ ਵਿਭਾਗ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਹੈ ਤਾਂ ਜੋ ਇਨ੍ਹਾਂ ਦਾ ਵੀ ਟੀਕਾਕਰਨ ਕੀਤਾ ਜਾ ਸਕੇ। ਇਸ ਕੈਟਾਗਿਰੀ ਦੇ ਲੋਕਾਂ ਦਾ ਸਿਹਤ ਵਿਭਾਗ ਦੀਆਂ ਮੋਬਾਇਲ ਟੀਮਾਂ ਘਰ ਜਾ ਕੇ ਟੀਕਾਕਰਨ ਕਰ ਰਹੀਆਂ ਹਨ ਇਸ ਦੇ ਚੱਲਦੇ ਕਾਫੀ ਲੋਕਾਂ ਤੱਕ ਇਸਦਾ ਲਾਭ ਪਹੁੰਚਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਲਾਭਪਾਤਰੀ ਮੋਬਾਇਲ ਨੰਬਰ 78146-60600 ’ਤੇ ਵਟਸਅੱਪ ਕਰ ਸਕਦਾ ਹੈ ਅਤੇ ਦੱਸੇ ਗਏ ਪਤੇ ’ਤੇ ਸਿਹਤ ਵਿਭਾਗ ਦੀਆਂ ਟੀਮਾਂ ਬਿਸਤਰ ’ਤੇ ਪਏ ਰੋਗੀ ਜੋ ਕਿ ਕਿਤੇ ਆ ਜਾ ਨਹੀਂ ਸਕਦੇ, ਦਾ ਘਰ-ਘਰ ਆ ਕੇ ਕੋਵਿਡ ਟੀਕਾਕਰਨ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦਿਵਆਂਗਜਨ ਦੇ ਲਈ ਵੀ ਡਰਾਈਵ ਥਰੂ ਵੈਕਸੀਨੇਸ਼ਨ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ ਨਹਿਰ ਕਲੋਨੀ ਡਿਸਪੈਂਸਰੀ ਹੁਸ਼ਿਆਰਪੁਰ ਵਿੱਚ ਇਨ੍ਹਾਂ ਨੂੰ ਡਰਾਈਵ ਥਰੂ ਟੀਕਾਕਰਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਫ਼ਤੇ ਦੇ ਦੋ ਦਿਨ ਬੁੱਧਵਾਰ ਅਤੇ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਦਿੱਤੀ ਜਾਣ ਵਾਲੀ ਇਸ ਸੁਵਿਧਾ ਤਹਿਤ ਦਿਵਆਂਗਜਨ ਨੂੰ ਡਿਸਪੈਂਸਰੀ ਆਉਣ ’ਤੇ ਸਿਹਤ ਵਿਭਾਗ ਦੀ ਵਲੋਂ ਸਬੰਧਤ ਦਿਵਆਂਗਜਨ ਲਾਭਪਾਤਰੀ ਦੀ ਉਸਦੀ ਗੱਡੀ ਵਿੱਚ ਹੀ ਵੈਕਸੀਨੇਸ਼ਨ ਕੀਤੀ ਜਾਵੇਗੀ। ਜੇਕਰ ਲਾਭਪਾਤਰੀ ਡਿਸਪੈਂਸਰੀ ਵਿੱਚ ਸਿਧੇ ਜਾ ਜਾਂਦਾ ਹੈ ਤਾਂ ਵੀ ਉਸਨੂੰ ਹੋਰ ਲਾਭਪਾਤਰੀਆਂ ਦੇ ਮੁਕਾਬਲੇ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਦਿਵਆਂਗ ਅਤੇ ਬਿਸਤਰ ’ਤੇ ਪਏ ਰੋਗੀਆਂ ਦਾ ਅਜੇ ਤੱਕ ਟੀਕਾਕਰਨ ਨਹੀਂ ਹੋਇਆ ਹੈ ਉਹ ਇਸ ਵਿਸ਼ੇਸ਼ ਟੀਕਾਕਰਨ ਮੁਹਿੰਮ ਦਾ ਲਾਭ ਜ਼ਰੂਰ ਚੁਕਣ।