ਫ਼ੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ 25 ਜੁਲਾਈ ਨੂੰ

Sorry, this news is not available in your requested language. Please see here.

6 ਤੋਂ 12 ਜੁਲਾਈ ਤੱਕ ਉਮੀਦਵਾਰਾਂ ਨੂੰ ਰੋਲ ਨੰਬਰ ਕੀਤੇ ਜਾਣਗੇ : ਭਰਤੀ ਡਾਇਰੈਕਟਰ
ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ 3900 ਦੇ ਕਰੀਬ ਉਮੀਦਵਾਰ ਦੇਣਗੇ ਲਿਖਤ ਪ੍ਰੀਖਿਆ
ਪਟਿਆਲਾ, 1 ਜੁਲਾਈ 2021
ਭਾਰਤੀ ਫ਼ੌਜ ‘ਚ ਵੱਖ-ਵੱਖ ਵਰਗਾਂ ਵਿਚ ਭਰਤੀ ਲਈ ਲਿਖਤ ਪ੍ਰੀਖਿਆ 25 ਜੁਲਾਈ 2021 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਈ ਜਾਵੇਗੀ। ਪ੍ਰੀਖਿਆ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ 7 ਤੋਂ 26 ਫਰਵਰੀ ਤੱਕ ਹੋਏ ਸਰੀਰਕ ਟੈਸਟਾਂ ‘ਚ ਪਾਸ ਉਮੀਦਵਾਰਾਂ ਦੀ ਇਹ ਲਿਖਤੀ ਪ੍ਰੀਖਿਆ ਲਈ ਜਾਵੇਗੀ।
ਭਰਤੀ ਡਾਇਰੈਕਟਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲਈ ਜਾਣ ਵਾਲੀ ਇਸ ਲਿਖਤੀ ਪ੍ਰੀਖਿਆ ‘ਚ ਪੰਜ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ 3900 ਦੇ ਕਰੀਬ ਉਮੀਦਵਾਰ ਪ੍ਰੀਖਿਆ ਦੇਣਗੇ।
ਕਰਨਲ ਚੰਦੇਲ ਨੇ ਦੱਸਿਆ ਕਿ ਉਮੀਦਵਾਰਾਂ ਨੂੰ 6 ਤੋਂ 12 ਜੁਲਾਈ ਤੱਕ ਰੋਲ ਨੰਬਰ ਜਾਰੀ ਕੀਤੇ ਜਾਣਗੇ ਜਿਸ ਤਹਿਤ 6 ਜੁਲਾਈ ਨੂੰ ਫ਼ਤਿਹਗੜ੍ਹ ਸਾਹਿਬ ਅਤੇ ਬਰਨਾਲਾ ਦੀਆਂ ਸਾਰੀਆਂ ਤਹਿਸੀਲਾਂ ਦੇ ਉਮੀਦਵਾਰਾਂ ਨੂੰ ਰੋਲ ਨੰਬਰ ਆਰਮੀ ਦਫ਼ਤਰੀ ਵਿਖੇ ਦਿੱਤੇ ਜਾਣਗੇ ਅਤੇ 7 ਜੁਲਾਈ ਨੂੰ ਪਟਿਆਲਾ ਜ਼ਿਲ੍ਹੇ ਦੇ ਉਮੀਦਵਾਰਾਂ ਨੂੰ, 8 ਜੁਲਾਈ ਨੂੰ ਸਰਦੂਲਗੜ੍ਹ ਅਤੇ ਮਾਨਸਾ ਤਹਿਸੀਲ, 9 ਜੁਲਾਈ ਨੂੰ ਬੁਢਲਾਡਾ, ਮਲੇਰਕੋਟਲਾ ਤੇ ਧੂਰੀ ਦੇ ਉਮੀਦਵਾਰਾਂ ਨੂੰ ਰੋਲ ਨੰਬਰ ਦਿੱਤੇ ਜਾਣਗੇ। ਇਸੇ ਤਰ੍ਹਾਂ 10 ਜੁਲਾਈ ਨੂੰ ਸੰਗਰੂਰ ਅਤੇ ਸੁਨਾਮ ਤਹਿਸੀਲ ਤੇ 12 ਜੁਲਾਈ ਨੂੰ ਲਹਿਰਾ ਅਤੇ ਮੂਨਕ ਦੇ ਉਮੀਦਵਾਰਾਂ ਨੂੰ ਰੋਲ ਨੰਬਰ ਦਿੱਤੇ ਜਾਣਗੇ। ਉਕਤ ਤਹਿਸੀਲਾਂ ਤੋਂ ਇਲਾਵਾ ਉਮੀਦਵਾਰ ਕਿਸੇ ਵੀ ਉਪਰੋਕਤ ਸਮਾਂ ਸਾਰਣੀ ਵਾਲੇ ਦਿਨਾਂ ‘ਚ ਰੋਲ ਨੰਬਰ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰੋਲ ਨੰਬਰ ਲੈਣ ਸਮੇਂ ਲੋਂੜੀਦੇ ਦਸਤਾਵੇਜਾਂ ਸਮੇਤ ਸਵੇਰੇ 7 ਵਜੇ ਰਿਪੋਰਟ ਕੀਤਾ ਜਾਵੇ।