0 ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾ ਪੋਲੀਓ ਦੀਆਂ ਬੂੰਦਾਂ ਤੋਂ ਨਾ ਰਹਿਣ ਦਿੱਤਾ ਜਾਵੇ ਵਾਝਾਂ : ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਸਭ ਨੈਸ਼ਨਲ ਪਲੱਸ ਪੋਲੀਓ ਰਾਊਂਡ  8, 9 ਅਤੇ 10 ਦਸੰਬਰ ਨੂੰ

ਫਾਜ਼ਿਲਕਾ 4 ਦਸੰਬਰ 2024

ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸਭ ਨੈਸ਼ਨਲ ਪਲੱਸ ਪੋਲੀਓ ਰਾਊਂਡ ਦੀ ਮੀਟਿੰਗ ਕੀਤੀ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 8, 9 ਅਤੇ 10 ਦਸੰਬਰ ਨੂੰ ਪੋਲਿਓ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ 0 ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਪਿਲਾਉਣ ਤੋਂ ਵਾਂਝਾ ਨਾ ਰਹਿਣ ਦਿੱਤਾ ਜਾਵੇ।

ਇਸ ਮੌਕੇ ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਇਸ ਮੁਹਿੰਮ ਵਿੱਚ ਲਗਾਈਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੁਹਿੰਮ ਵਿੱਚ 142185 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਜ਼ਿਲੇ ਵਿੱਚ 611ਪੋਲੀਓ ਬੂਥ ਸਥਾਪਿਤ ਕੀਤੇ ਗਏ ਹਨ ਜਿਨਾਂ ਵਿੱਚ ਸਾਰੇ ਰੈਗੂਲਰ ਪੋਲੀਓ ਬੂਥ ਬਣਾਏ ਗਏ ਹਨ। ਉਹਨਾਂ ਕਿਹਾ ਕਿ ਬਣਾਏ ਗਏ ਇਹਨਾਂ ਪੋਲਿੰਗ ਬੂਥਾਂ ‘ਚ ਕੁੱਲ 2448 ਵਰਕਰ ਕੰਮ ਕਰਨਗੇ।

ਇਸ ਮੌਕੇ  ਸਿਵਲ ਸਰਜਨ ਡਾ ਲਹੀਬਰ ਰਾਮ ਨੇ ਦੱਸਿਆ ਕਿ ਇਸ ਸੰਬਧੀ ਵਿਭਾਗ ਵਲੋ ਸਾਰੀ ਤਿਆਰੀਆ ਮੁਕੰਮਲ ਕੀਤੀ ਜਾ ਚੁੱਕੀ ਹੈ. ਇਸ ਦੋਰਾਨ ਹੋਰ ਵਿਭਾਗਾਂ ਤੋ ਇਲਾਵਾ  ਜਿਲਾ ਪਰੀਵਾਰ ਭਲਾਈ ਅਫਸਰ ਡਾਕਟਰ ਕਵਿਤਾ ਸਿੰਘ ਜਿਲਾ ਹਸਪਤਾਲ ਐੱਸ ਐਮ ਓ ਡਾਕਟਰ ਏਰਿਕ ਜਿਲਾ ਟੀਬੀ ਅਫਸਰ ਡਾਕਟਰ ਨੀਲੂ ਚੁੱਘ , ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਰਿੰਕੂ ਚਾਵਲਾ, ਮਾਸ ਮੀਡੀਆ ਬ੍ਰਾਂਚ ਤੋ ਦਿਵੇਸ਼ ਕੁਮਾਰ, ਵਿਕੀ ਕੁਮਾਰ ਸ਼ਵੇਤਾ ਨਾਗਪਾਲ ਆਦਿ ਹਾਜ਼ਰ ਸਨ