8 ਨਵੀਂਆਂ ਸੜਕਾਂ ਬਣਨਗੀਆਂ ਅਤੇ 2 ਹੋਣਗੀਆਂ ਚੌੜੀਆਂ
ਲੋਕਾਂ ਨੂੰ ਮਿਲਣਗੀਆਂ ਬਿਹਤਰ ਸੜਕ ਸਹੂਲਤਾਂ
ਬੱਲੂਆਣਾ (ਫਾਜ਼ਿਲਕਾ) 17 ਨਵੰਬਰ 2021
ਵਿਧਾਨ ਸਭਾ ਹਲਕਾ ਬੱਲੂਆਣਾ ਵਿੱਚ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 8 ਪੇਂਡੂ ਸੜਕਾਂ ਬਣਾਉਣੀਆਂ ਪ੍ਰਵਾਨ ਕੀਤੀਆਂ ਗਈਆਂ ਹਨ ਜਦਕਿ 2 ਸੜਕਾਂ ਨੂੰ ਚੋੜਾ ਕੀਤਾ ਜਾਵੇਗਾ।ਇਹ ਜਾਣਕਾਰੀ ਬੱਲੂਆਣਾ ਦੇ ਵਿਧਾਇਕ ਸ੍ਰੀ ਨੱਥੂ ਰਾਮ ਨੇ ਦਿੱਤੀ।
ਹੋਰ ਪੜ੍ਹੋ :-ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿਧਾਇਕ ਸ੍ਰੀ ਨੱਥੂ ਰਾਮ ਨੇ ਦੱਸਿਆ ਕਿ ਨਵੀਂਆਂ ਬਣਨ ਵਾਲੀਆਂ ਸੜਕਾਂ ਵਿੱਚ ਹਿੰਮਤਪੁਰਾ ਤੋਂ ਮੋਢੀਖੇੜਾ ਤੱਕ 3.60 ਕਿਲੋਮੀਟਰ ਸੰਪਰਕ ਸੜਕ 97.12 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ। ਇਸੇ ਤਰ੍ਹਾਂ ਪੱਤਰੇਵਾਲਾ ਤੋਂ ਆਜ਼ਮਵਾਲਾ ਤੱਕ 2.14 ਕਿਲੋਮੀਟਰ ਸੜਕ 66.01 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ। ਇਸੇ ਤਰ੍ਹਾਂ ਵਰਿਆਮ ਖੇੜਾ ਤੋਂ ਪੱਟੀ ਸਦੀਕ ਤੱਕ 1.80 ਕਿਲੋਮੀਟਰ ਸੜਕ 57.98 ਲੱਖ ਰੁਪਏ ਦੀ ਲਾਗਤ ਅਤੇ ਰਾਮਸਰਾ ਤੋਂ ਕਾਲਾ ਟਿੱਬਾ ਤੱਕ 4.00 ਕਿਲੋਮੀਟਰ ਸੜਕ 119.41 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣਾਈ ਜਾਵੇਗੀ।
ਵਿਧਾਇਕ ਸ੍ਰੀ ਨੱਥੂ ਰਾਮ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਗੂ ਤੋਂ ਦੋਦਾ ਤੱਕ 8 ਕਿਲੋਮੀਟਰ ਸੜਕ 243.88 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ।ਇਸੇ ਤਰ੍ਹਾਂ ਹੀ ਬਿਸ਼ਨਪੁਰਾ ਤੋਂ ਬਜ਼ੀਦਪੁਰ ਭੋਮਾ ਤੱਕ 5.15 ਕਿਲੋਮੀਟਰ ਸੜਕ 173.26 ਲੱਖ ਰੁਪਏ ਅਤੇ ਫਿਰਨੀ ਰਾਮਪੁਰਾ ਤੋਂ ਨਿਰਾਇਣਪੁਰਾ ਤੱਕ 1 ਕਿਲੋਮੀਟਰ ਸੜਕ 35.95 ਲੱਖ ਅਤੇ ਫਿਰਨੀ ਝੂਰੜ ਖੇੜਾ ਤੋਂ ਢਾਣੀਆਂ ਤੱਕ 0.18 ਕਿਲੋਮੀਟਰ ਸੜਕ ਤੱਕ 5.51 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡੀ.ਐਚ.ਐਸ ਰੋਡ ਤੋਂ ਚੰਨਣ ਖੇੜਾ ਤੱਕ 1.40 ਕਿਲੋਮੀਟਰ ਲੰਬਾਈ ਵਾਲੀ ਸੜਕ 73.13 ਲੱਖ ਰੁਪਏ ਅਤੇ ਚੂੜੀਵਾਲਾ ਤੋਂ ਪੱਤਰੇਵਾਲਾ ਤੱਕ 2.95 ਕਿਲੋਮੀਟਰ ਸੜਕ ਨੂੰ 127.40 ਲੱਖ ਰੁਪਏ ਦੀ ਲਾਗਤ ਨਾਲ ਚੋੜਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੀਂਆਂ ਸੜਕਾਂ ਦੇ ਨਿਰਮਾਣ ਨਾਲ ਅਤੇ ਸੜਕਾਂ ਦੇ ਚੋੜੀਆਂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਕਾਫੀ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੜਕਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ ਅਤੇ ਇਸੇ ਵਿੱਤੀ ਸਾਲ ਦੌਰਾਨ ਇਹ ਸੜਕਾਂ ਬਣ ਕੇ ਤਿਆਰ ਹੋ ਜਾਣਗੀਆਂ। ਇਨ੍ਹਾਂ ਦਾ ਨਿਰਮਾਣ ਪੰਜਾਬ ਮੰਡੀ ਬੋਰਡ ਵੱਲੋਂ ਕੀਤਾ ਜਾਵੇਗਾ। ਵਿਧਾਇਕ ਸ੍ਰੀ ਨੱਥੂ ਰਾਮ ਨੇ ਬੱਲੂਆਣਾ ਹਲਕੇ ਦੀ ਵਿਸ਼ੇਸ਼ ਮੰਗ ਤੇ ਇਹ ਸੜਕਾਂ ਪ੍ਰਵਾਨ ਕਰਨ ਲਈ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

हिंदी






