14 ਸਾਲ ਬਾਅਦ ਮੁੜ ਤੋਂ ਖੁਲਿਆ ਸਰਕਾਰੀ ਪੋਲੀਟੈਕਨਿਕ ਕਾਲਜ, (ਲੜਕੀਆਂ) ਰੋਪੜ : ਵਿਧਾਇਕ ਚੱਢਾ

Sorry, this news is not available in your requested language. Please see here.

 14 ਸਾਲ ਬਾਅਦ ਮੁੜ ਤੋਂ ਖੁਲਿਆ ਸਰਕਾਰੀ ਪੋਲੀਟੈਕਨਿਕ ਕਾਲਜ, (ਲੜਕੀਆਂ) ਰੋਪੜ : ਵਿਧਾਇਕ ਚੱਢਾ

• ਸਰਕਾਰੀ ਪੋਲੀਟੈਕਨਿਕ ਕਾਲਜ, ਰੋਪੜ (ਲੜਕੀਆਂ) ਦਾਖਲਾ 2022-23 ਦੀ ਸ਼ੁਰੂਆਤ 25 ਅਕਤੂਬਰ ਤੱਕ

ਰੂਪਨਗਰ, 1 ਸਤੰਬਰ:

ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਸਰਕਾਰੀ ਪੋਲੀਟੈਕਨਿਕ ਕਾਲਜ ਲੜਕੀਆਂ ਜੋ ਕਿ 2009 ਵਿੱਚ ਬੰਦ ਕਰ ਦਿੱਤਾ ਗਿਆ ਸੀ ਹੁਣ ਮੁੜ ਤੋਂ 14 ਸਾਲ ਬਾਅਦ ਵਿਦਿਆਰਥਣਾਂ ਨੂੰ ਤਕਨੀਕੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਕਾਲਜ ਵਿੱਚ ਦਾਖਲੇ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ।

ਐਡਵੋਕੇਟ ਚੱਢਾ ਨੇ ਦੱਸਿਆ ਕਿ ਮੌਜੂਦਾ ਸਮੇਂ ਸਰਕਾਰ ਦੁਆਰਾ ਇੱਥੇ ਦੋ ਕੋਰਸਾਂ ਨੂੰ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਹਣ ਇਸ ਕਾਲਜ ਨੂੰ ਏ.ਆਈ.ਸੀ.ਟੀ.ਈ ਅਤੇ ਪੰਜਾਬ ਸਟੇਟ ਆਫ ਬੋਰਡ ਟੈਕਨੀਕਲ ਐਜੂਕੇਸ਼ਨ ਤੇ ਇੰਡੀਸ਼ਟਰੀਅਲ ਟ੍ਰੇਨਿੰਗ ਵਲੋਂ ਮਾਨਤਾ ਦਿੱਤੀ ਗਈ ਹੈ, ਇਸ ਕਾਲਜ ਦੇ ਵਿੱਚ 2 ਤਰ੍ਹਾਂ ਦੇ ਡਿਪਲੋਮੇ ਕਰਵਾਏ ਜਾਣਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਵਿਦਿਆਰਥੀ ਦੀ 10ਵੀਂ ਵਿੱਚ ਪ੍ਰਤੀਸ਼ਤ ਜਿਆਦਾ ਹੋਵੇਗੀ ਉਸਦੀ ਉਨ੍ਹੀ ਹੀ ਫੀਸ ਘੱਟ ਕੀਤੀ ਜਾਵੇਗੀ, ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਵਜੀਫਾ ਸਕੀਮਾਂ ਦਾ ਲਾਭ ਵੀ ਮਿਲੇਗਾ।

ਸਰਕਾਰੀ ਪੋਲੀਟੈਕਨਿਕ ਕਾਲਜ, ਰੋਪੜ ਦੀ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਕਵਿਤਾ ਮੋਂਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਨ੍ਹਾਂ ਡਿਪੋਲੋਮੇ ਵਿੱਚ ਦਾਖਲੇ ਲਈ 10ਵੀਂ ਪਾਸ ਦੀ ਸ਼ਰਤ ਰੱਖੀ ਗਈ ਹੈ। ਦਾਖਲੇ ਲਈ ਘੱਟੋਂ-ਘੱਟ ਨੰਬਰ 35 ਫੀਸਦ ਹੋਣੇ ਚਾਹੀਦੇ ਹਨ ਜਾਂ ਕੋਈ ਦਾਖਲਾ ਪ੍ਰੀਖਿਆ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ 30 ਸੀਟਾਂ 3 ਸਾਲਾਂ ਡਿਪਲੋਮਾ ਕੰਪਿਊਟਰ ਸਾਇੰਸ ਇੰਜਨੀਅਰਿੰਗ ਅਤੇ 30 ਸੀਟਾਂ 3 ਸਾਲਾਂ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਦੀਆਂ ਹਨ ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਦੁਆਰਾ ਇਨ੍ਹਾਂ ਪ੍ਰਵਾਨਤ ਕੋਰਸਾਂ ਵਿਚ ਜਿੰਨੀਆਂ ਵੀ ਸਰਕਾਰੀ ਸਹਾਇਤਾ ਸਕੀਮਾਂ ਸਰਕਾਰ ਵੱਲੋਂ ਪ੍ਰਵਾਨਿਤ ਹਨ ਸਭ ਮਿਲਣਯੋਗ ਹਨ। ਇਸ ਸੰਸਥਾ ਵਿੱਚ ਪ੍ਰਵਾਨਿਤ ਕੋਰਸ  ਕੰਪਿਊਟਰ ਸਾਇੰਸ ਇੰਜਨੀਅਰਿੰਗ ਲਈ ਸ਼੍ਰੀਮਤੀ ਸਿਮਰਨਜੀਤ ਕੌਰ 9646074774  ਨਾਲ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਕੋਰਸ ਲਈ ਸ਼੍ਰੀਮਤੀ ਨਮਰਤਾ 9814410720 ਨਾਲ ਦਾਖਲੇ ਲਈ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹੇ ਦੀ ਸਮੂਹ 10ਵੀਂ ਪਾਸ ਵਿਦਿਆਰਥਣਾਂ ਜਲਦ ਤੋਂ ਜਲਦ ਆ ਕੇ ਇੰਨਾ ਕੋਰਸਾਂ ਵਿੱਚ ਕਰਵਾਓ ਦਾਖਲਾ ਅਤੇ ਆਪਣੇ ਭਵਿੱਖ ਨੂੰ ਹੋਰ ਉਜਵਲ ਬਣਾ ਸਕਦੀਆਂ ਹਨ।