21ਵੀਂ ਪਸ਼ੂ ਧਨ ਗਣਨਾ ਦੇ ਸਬੰਧ ਵਿੱਚ ਇੰਨੂਮੀਨੇਟਰਾਂ ਅਤੇ ਸੁਪਰਵਾਈਜਰਾਂ ਨੂੰ ਅਪਡੇਟ ਕਰਨ ਲਈ 20 ਜਨਵਰੀ ਨੂੰ ਕਰਵਾਈ ਗਈ ਰੀਫ੍ਰੈਸ਼ਰ ਟ੍ਰੇਨਿੰਗ

Sorry, this news is not available in your requested language. Please see here.

ਐੱਸ.ਏ.ਐੱਸ.ਨਗਰ 20 ਜਨਵਰੀ 2025

21ਵੀਂ ਪਸ਼ੂ ਧਨ ਗਣਨਾ ਦੇ ਸਬੰਧ ਵਿੱਚ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਇੰਨੂਮੀਨੇਟਰਾਂ (ਗਿਣਤੀਕਾਰਾਂ) ਅਤੇ ਸੁਪਰਵਾਈਜਰਾਂ ਨੂੰ ਅਪਡੇਟ ਕਰਨ ਲਈ 20 ਜਨਵਰੀ ਨੂੰ ਹੋਟਲ ਰੈਡ ਪੈਰਾ ਡਾਈਸ, ਜ਼ੀਰਕਪੁਰ ਵਿਖੇ ਰੀਫ੍ਰੈਸ਼ਰ ਟ੍ਰੇਨਿੰਗ ਕਰਵਾਈ ਗਈ।

ਇਸ ਟ੍ਰੇਨਿੰਗ ਦੀ ਪ੍ਰਧਾਨਗੀ ਡਾ. ਗੁਰਸ਼ਰਨਜੀਤ ਸਿੰਘ ਬੇਦੀ, ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਵੱਲੋ ਕੀਤੀ ਗਈ। ਟ੍ਰੇਨਿੰਗ ਵਿੱਚ 13 ਸੁਪਰਵਾਈਜ਼ਰਾਂ ਅਤੇ 95 ਇੰਨਮੀਨੇਟਰਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਸਬੰਧੀ ਡਾ. ਰਵੀਕਾਂਤ ਸਟੇਟ ਨੋਡਲ ਅਫਸਰ ਵੱਲੋ 21ਵੀਂ ਪਸ਼ੂ ਧਨ ਗਣਨਾ ਸਬੰਧੀ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਹਿੱਤ ਦੱਸਿਆ ਗਿਆ। ਉਨ੍ਹਾਂ ਤੋਂ ਇਲਾਵਾ ਡਾ. ਲੋਕੇਸ਼ ਕੁਮਾਰ, ਸਹਾਇਕ ਨਿਰਦੇਸ਼ਕ, ਪਸ਼ੂ ਪਾਲਣ,  ਡਾ. ਆਲਮਦੀਪ ਕੌਰ, ਸਹਾਇਕ ਨਿਰਦੇਸ਼ਕ ਪਸ਼ੂ ਪਾਲਣ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਡਾ. ਭੁਪਿੰਦਰ ਪਾਲ ਸਿੰਘ, ਸੀਨੀਅਰ ਵੈਟਰਨਰੀ ਅਫਸਰ, ਡੇਰਾਬਸੀ, ਡਾ. ਰਾਜੇਸ਼ ਨਾਰੰਗ ਸੀਨੀਅਰ ਵੈਟਰਨਰੀ ਅਫਸਰ, ਮੋਹਾਲੀ, ਡਾ. ਸਤਨਾਮ ਸਿੰਘ, ਸੀਨੀਅਰ ਵੈਟਰਨਰੀ ਅਫਸਰ, ਖਰੜ ਅਤੇ ਡਾ. ਹਰਪ੍ਰੀਤ ਸਿੰਘ, ਵੈਟਰਨਰੀ ਅਫਸਰ, ਰਾਏਪੁਰ ਵੱਲੋ ਵੀ ਟ੍ਰੇਨਿੰਗ ਸਬੰਧੀ ਜਾਣਕਾਰੀ ਦਿੱਤੀ ਗਈ। ਡਾ. ਸ਼ਿਵਕਾਂਤ ਗੁਪਤਾ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋ ਨਿਰਦੇਸ਼ਕ ਦਾ ਧੰਨਵਾਦ ਕਰਦੇ ਹੋਏ ਟ੍ਰੇਨਿੰਗ ਵਿੱਚ ਆਏ ਇੰਨੂਮੀਨੇਟਰਾਂ ਅਤੇ ਸੁਪਰਵਾਈਜ਼ਰਾਂ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਇਸ ਕੰਮ ਨੂੰ ਮਿਥੇ ਸਮੇਂ ਵਿੱਚ ਨੇਪਰੇ ਚਾੜ੍ਹਨ ਲਈ ਕਿਹਾ। ਇਸ ਤੋਂ ਇਲਾਵਾ ਉਹਨਾਂ ਵੱਲੋਂ ਕਿਹਾ ਗਿਆ ਕਿ ਜ਼ਿਲ੍ਹੇ ਵਿੱਚ ਲਗਭਗ 50 ਪ੍ਰਤੀਸ਼ਤ ਗਣਨਾ ਮੁਕੰਮਲ ਹੋਣ ‘ਤੇ ਜ਼ਿਲ੍ਹੇ ਦੇ ਇੰਨੂਮੀਨੇਟਰਾਂ ਅਤੇ ਸੁਪਰਵਾਈਜ਼ਰਾਂ ਦਾ ਧੰਨਵਾਦ ਵੀ ਕੀਤਾ ।