24 ਜਨਵਰੀ ਨੂੰ ਲੱਗੇਾਗਾ ਮੈਗਾ ਪਲੇਸਮੈਂਟ ਕੈਂਪ

Sorry, this news is not available in your requested language. Please see here.

ਅੰਮ੍ਰਿਤਸਰ 22 ਜਨਵਰੀ 2024

ਪੰਜਾਬ ਸਰਕਾਰ ਵੱਲੋਂ ਘਰਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਸਵੈਰੋਜਗਾਰ ਦੇ ਕਾਬਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਇਆ ਡਿਪਟੀ ਡਾਇਰੈਕਟਰਜਿਲ੍ਹਾ ਰੋਜ਼ਗਾਰ ਉਤਪੱਤੀਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਸ਼੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ 24 ਜਨਵਰੀ 2024 ਨੂੰ ਹਿੰਦੂ ਕਾਲਜ ਦੇ ਸਹਿਯੋਗ ਨਾਲ ਇੱਕ ਮੈਗਾ ਪਲੇਸਮੈਂਟ ਡਰਾਇਵ  ਹਿੰਦੂ ਕਾਲਜਢਾਬ ਖਟੀਕਾਂਬੇਰੀ ਗੇਟਅੰਮ੍ਰਿਤਸਰ ਵਿਖੇ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਕੀਤੀ ਜਾ ਰਹੀ ਹੈੇ। ਇਸ ਪਲੇਸਮੈਂਟ ਡਰਾਇਵ ਵਿਚ ਸਵਾਨੀਅਪੋਲੋਪ੍ਰਮੇਰਿਕਾਐਕਸਿਸ ਬੈਂਕਆਈ.ਸੀ.ਆਈ.ਸੀ.ਆਈ ਬੈਂਕ, .ਐਚ.ਡੀ.ਐਫ.ਸੀ. ਲਾਈਫਆਰੀਅਨ ਹੋਡਾਵੈਬਰਜ਼ਐਸ.ਬੀ.ਆਈ ਕਾਰਡਅਤੇ ਫਲਿੱਪਕਾਰਟ ਆਦਿ ਕੰਪਨੀਆ ਵੱਲੋਂ ਭਾਗ ਲਿਆ ਜਾਣਾ ਹੈ। ਇਸ ਪਲੇਸਮੈਂਟ ਡਰਾਇਵ ਵਿਚ 12ਵੀਂਆਈ.ਟੀ.ਆਈਡਿਪਲੋਮਾਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਫਰੇਸ਼ਰ ਅਤੇ ਹੋਰ ਯੋਗ  ਉਮੀਦਵਾਰ ਭਾਗ ਲੈ ਸਕਦੇ ਹਨ।  ਇਸ ਸਬੰਧੀ ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਟੈਲੀਗ੍ਰਾਮ ਚੈਨਲ DBEE Amritsar ਅਤੇ ਮੋਬਾਇਲ ਨੰ. 9915789068 ਉਪਰ ਅਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਦਫਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।