ਨੈਸ਼ਨਲ ਲੋਕ ਅਦਾਲਤ ਵਿੱਚ 2905 ਕੇਸ਼ਾਂ ਵਿੱਚੋਂ 2467 ਦਾ ਕੀਤਾ ਨਿਪਟਾਰਾ

Sorry, this news is not available in your requested language. Please see here.

ਗੁਰਦਾਸਪੁਰ , 16 ਅਗਸਤ  ( ) ਵੱਖ-ਵੱਖ ਕੇਸਾਂ ਦੇ ਨਿਪਟਾਰੇ ਲਈ  ਗੁਰਦਾਸਪੁਰ ਅਤੇ ਬਟਾਲਾ ਕਚਹਿਰੀ  ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈਆਂ ਗਈਆਂ । ਗੁਰਦਾਸਪੁਰ ਵਿਖੇ ਲਗਾਈ ਗਈ ਲੋਕ ਅਦਾਲਤ ਦੀ  ਪ੍ਰਧਾਨਗੀ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਜਿੰਦਰ ਅਗਰਵਾਲ ਨੇ ਕੀਤੀ। ਇਸ ਦੌਰਾਨ ਗੁਰਦਾਸਪੁਰ ਅਤੇ ਬਟਾਲਾ ਦੇ ਜੁਡੀਸ਼ੀਅਲ ਅਧਿਕਾਰੀਆਂ ਦੇ 14 ਦੇ ਕਰੀਬ ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ। ਇਸ ਵਿੱਚ 2905 ਵਿੱਚੋਂ 2467 ਕੇਸਾਂ ਦਾ ਨਿਪਟਾਰਾ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਕੀਤਾ ਗਿਆ।

ਇਸ ਲੋਕ ਅਦਾਲਤ ਵਿੱਚ ਵੱਖ ਵੱਖ ਕੇਸ ਲਗਾਏ ਗਏ । ਲੋਕ  ਅਦਾਲਤ ਵਿੱਚ 2905 ਕੇਸ ਜੋ ਕੋਰਟਾਂ ਵਿੱਚ ਲੰਬਿਤ ਸਨ ਸੁਣਵਾਈ ਲਈ ਰੱਖੇ ਗਏ  ਜਿਨ੍ਹਾਂ ਵਿਚੋਂ 2420 ਕੁੱਲ ਕੇਸਾਂ ਦਾ ਨਿਪਟਾਰਾਂ ਦੋਹਾਂ ਧਿਰਾਂ ਦੀ ਸਹਿਮਤੀ ਰਾਹੀਂ ਕਰਵਾਇਆ ਗਿਆ । ਇਸ ਤੋਂ ਇਲਾਵਾ 47 ਹੋਰ ਕੇਸਾਂ ਦਾ ਨਿਪਟਾਰਾਂ ਵੀ ਕੀਤਾ ਗਿਆ । ਇਸ ਲੋਕ ਅਦਾਲਤ ਵਿੱਚ ਕੁੱਲ 2467 ਕੇਸਾਂ ਦਾ ਨਿਪਟਾਰਾਂ ਕੀਤਾ ਗਿਆ ਅਤੇ ਕੁੱਲ 209187865 ਰੁਪਏ ਦੇ ਅਵਾਰਡ ਪਾਸ ਕੀਤੇ ਗਏ ।
ਇਸ ਨੈਸ਼ਨਲ ਲੋਕ ਅਦਾਲਤ ਵਿੱਚ ਮੈਡਮ ਜਸਬੀਰ ਕੌਰ ਪ੍ਰਿੰਸੀਪਲ ਜੱਜ ਫੈਮਲੀ ਕੋਰਟ ਗੁਰਦਾਸਪੁਰ ਦੁਆਰਾ ਕੋਰਟ ਵਿੱਚ ਕਾਫੀ ਲੰਬੇ ਸਮੇਂ ਚੱਲ ਰਹੇ ਫੈਮਲੀ ਝਗੜਿਆਂ ਨੂੰ ਮੁਕਾਇਆ ਗਿਆ । ਇਕ ਕੇਸ ਵਿੱਚ ਪਤੀ ਪਤਨੀ ਦਾ ਸਾਲ 2010 ਵਿੱਚ ਵਿਆਹ ਹੋਇਆ ਸੀ ਅਤੇ ਉਹਨਾਂ ਦੇ ਦੋ ਬੱਚੇ ਸਨ । ਪਤਨੀ ਆਪਣੇ ਬੱਚਿਆਂ ਨਾਲ 2019 ਤੋਂ ਆਪਣੇ ਪੇਕੇ ਘਰ ਰਹੇ ਰਹੀਂ ਸੀ । ਮਾਨਯੋਗ ਕੋਰਟ ਦੇ ਯਤਨਾਂ ਅਨੁਸਾਰ ਦੋਨਾਂ ਧਿਰਾਂ ਨੂੰ ਪ੍ਰੀ ਲੋਕ ਅਦਾਲਤ ਵਿੱਚ ਵੀ ਆਪਣਾ ਝਗੜਾ ਖਤਮ ਕਰਨ ਦੇ ਯਤਨ ਕੀਤੇ ਗਏ ਆਖਰ ਦੋਨਾਂ ਧਿਰ ਨੇ ਆਪਣਾ ਝਗੜਾ ਮੁਕਾ ਕੇ ਇਕੱਠਿਆਂ ਰਹਿਣਾ ਦਾ ਫੈਸਲਾ ਕੀਤਾ । ਇਸ ਦੇ ਨਾਲ ਹੀ ਦੂਸਰੇ ਕੇਸ ਵਿੱਚ ਦੋਨਾਂ ਧਿਰਾ ਵਿਆਹ ਸਾਲ 2000 ਵਿੱਚ ਹੋਇਆ ਸੀ । ਜਿਸ ਵਿੱਚ ਪਤਨੀ ਆਪਣੇ ਪਤੀ ਕੋਲੋ ਖਰਚਾ ਲੈ ਰਹੀਂ ਸੀ  ਜੋ ਕਿ ਫੋਜ ਵਿੱਚ ਤਨਾਇਤ ਸੀ । ਮਾਨਯੋਗ ਫੈਮਲੀ ਕੋਰਟ ਦੇ ਯਤਨਾਂ ਅਨੁਸਾਰ ਦੋਨਾਂ ਧਿਰਾਂ ਨੇ ਆਪਣਾ ਝਗੜਾ ਮੁਕਾ ਕੇ ਮੁੜ ਇਕੱਠੇ ਰਹਿਣ  ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਪਤਨੀ ਵੱਲੋਂ ਅਦਾਲਤ ਵਿੱਚ ਚੱਲ ਰਹੇ ਹੋਰ ਕੇਸ ਵਾਪਸ ਲੈਣ ਲਈ ਕਿਹਾ ।
ਨੈਸ਼ਨਲ ਲੋਕ ਅਦਾਲਤ ਮੌਕੇ ਮੈਡਮ ਨਵਦੀਪ ਕੌਰ ਗਿੱਲ , ਸਕੱਤਰ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਕੇਂਦਰੀ ਜੇਲ ਗੁਰਦਾਸਪੁਰ ਵਿੱਚ ਕੈਂਪ ਕੋਰਟ ਲਗਾਈ ਗਈ । ਇਸ ਕੈਂਪ ਕੋਰਟ ਵਿੱਚ ਤਿੰਨ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਹਵਾਲਤੀਆਂ ਨੂੰ ਸੇਧ ਵੀ ਦਿੱਤੀ ਗਈ ਕਿ ਉਹ ਚੰਗਾ ਰੁਜਗਾਰ ਅਪਣਾਉਣ ਤੇ ਦੁਆਰਾ ਕੋਈ ਵੀ ਗੈਰ ਕਾਨੂੰਨੀ ਕੰਮ ਨਾ ਕਰਨ ।

 

ਹੋਰ ਪੜ੍ਹੋ :- ਸਰਕਾਰੀ ਬਿਕਰਮ ਕਾਲਜ ਵਿਖੇ ਮਨਾਇਆ ਆਜ਼ਾਦੀ ਦਿਵਸ